ਲੁਧਿਆਣਾ 'ਚ ਕਲਯੁਗੀ ਮਾਂ ਨੇ ਆਪਣੀ 5 ਸਾਲਾਂ ਬੱਚੀ ਦਾ ਕੀਤਾ ਬੇਰਹਮੀ ਨਾਲ ਕਤਲ

News18 Punjabi | News18 Punjab
Updated: October 17, 2020, 9:09 PM IST
share image
ਲੁਧਿਆਣਾ 'ਚ ਕਲਯੁਗੀ ਮਾਂ ਨੇ ਆਪਣੀ 5 ਸਾਲਾਂ ਬੱਚੀ ਦਾ ਕੀਤਾ ਬੇਰਹਮੀ ਨਾਲ ਕਤਲ
mother killed her five years old daughter in ludhiana, ਲੁਧਿਆਣਾ 'ਚ ਕਲਯੁਗੀ ਮਾਂ ਨੇ ਆਪਣੀ 5 ਸਾਲਾਂ ਬੱਚੀ ਦਾ ਕੀਤਾ ਬੇਰਹਮੀ ਨਾਲ ਕਤਲ

ਇੱਕ ਕਲਯੁਗੀ ਮਾਂ ਨੇ ਆਪਣੀ 5 ਸਾਲਾਂ ਬੱਚੀ ਦਾ ਸਿਰ ਗੁਸਲਖਾਨੇ ਦੀ ਕੰਧ ਨਾਲ ਮਾਰ ਮਾਰ ਕੇ ਮਾਸੂਮ ਬੱਚੀ ਦੀ ਜਾਨ ਲੈ ਲਈ।

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ
ਲੁਧਿਆਣਾ ਦੇ ਸਲੇਮ ਟਾਬਰੀ  ਥਾਣੇ ਦੀ ਹੱਦ ਅੰਦਰ ਆਉਂਦੇ ਜੱਸੀਆਂ ਰੋਡ ਸਥਿਤ ਨਵਨੀਤ ਨਗਰ ਵਿਖੇ ਇੱਕ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ  ਇੱਕ ਕਲਯੁਗੀ ਮਾਂ ਨੇ ਆਪਣੀ 5 ਸਾਲਾਂ ਬੱਚੀ ਦਾ ਸਿਰ ਗੁਸਲਖਾਨੇ ਦੀ ਕੰਧ ਨਾਲ ਮਾਰ ਮਾਰ ਕੇ ਮਾਸੂਮ ਬੱਚੀ ਦੀ ਜਾਨ ਲੈ ਲਈ।

ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਔਰਤ ਦਿਮਾਗ਼ੀ ਤੌਰ ਉਤੇ ਪ੍ਰੇਸ਼ਾਨ ਸੀ ਜਿਸ ਦੇ ਚਲਦਿਆਂ ਉਸ ਨੇ ਬੇਰਹਿਮੀ ਨਾਲ ਆਪਣੀ ਕੁੱਖੋਂ ਜੰਮੀ ਧੀ ਨੂੰ ਮਾਰ ਮੁਕਾਇਆ।  ਇਸ ਘਟਨਾ ਬਾਰੇ ਜਦੋਂ ਮ੍ਰਿਤਕ ਬੱਚੀ ਦੇ ਪਿਉ ਨੂੰ ਪਤਾ ਲੱਗਿਆ ਤਾ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ । ਮੌਕੇ ਤੇ ਪਹੁੰਚੀ ਪੁਲਿਸ ਨੇ ਬੱਚੀ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਬੱਚੀ ਦੀ ਮੁਲਜ਼ਮ ਮਾਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਦੀਪਕ ਪਾਰਿਕ ਨੇ ਦੱਸਿਆ ਕਿ ਪੀੜਤ ਪਰਿਵਾਰ ਪ੍ਰਵਾਸੀ ਮਜ਼ਦੂਰ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਲੁਧਿਆਣਾ ਵਿਖੇ ਰਹਿ ਰਹੇ ਸਨ ਅਤੇ ਬੱਚੀ ਦੀ  ਮੁਲਜ਼ਮ ਮਾਂ ਦਿਮਾਗ਼ੀ ਤੌਰ ਤੇ ਪ੍ਰੇਸ਼ਾਨ  ਹੈ। ਇਸ ਨੂੰ ਸ਼ੱਕ ਸੀ ਕਿ ਬੱਚੀ  ਸਾਰੇ ਪਰਿਵਾਰ ਨੂੰ ਮਾਰ ਦੇਵੇਗੀ ਜਿਸ ਕਰਕੇ ਸ਼ਨੀਵਾਰ ਨੂੰ ਮੁਲਜ਼ਮ ਆਪਣੀ ਬੱਚੀ ਨੂੰ ਪਹਿਲੀ ਮੰਜ਼ਿਲ ਤੇ ਬਣੇ ਗੁਸਲਖਾਨੇ ਵਿੱਚ ਲੈ ਗਈ ਤੇ ਓਥੇ ਇਸ ਨੇ ਬੱਚੀ ਦਾ ਸਿਰ ਕੰਧ ਵਿੱਚ ਮਾਰ ਕੇ ਕਤਲ ਕਰ ਦਿੱਤਾ।
Published by: Ashish Sharma
First published: October 17, 2020, 9:06 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading