Home /News /punjab /

5 ਧੀਆਂ ਦੀ ਮਾਂ ਪ੍ਰੇਮੀ ਨਾਲ 2 ਧੀਆਂ ਲੈ ਕੇ ਹੋਈ ਫਰਾਰ, ਮਾਂ ਦਾ ਧੀਆਂ ਕਰ ਰਹੀਆਂ ਇੰਤਜ਼ਾਰ, ਪਤੀ ਵੀ ਬੇਹੱਦ ਪ੍ਰੇਸ਼ਾਨ

5 ਧੀਆਂ ਦੀ ਮਾਂ ਪ੍ਰੇਮੀ ਨਾਲ 2 ਧੀਆਂ ਲੈ ਕੇ ਹੋਈ ਫਰਾਰ, ਮਾਂ ਦਾ ਧੀਆਂ ਕਰ ਰਹੀਆਂ ਇੰਤਜ਼ਾਰ, ਪਤੀ ਵੀ ਬੇਹੱਦ ਪ੍ਰੇਸ਼ਾਨ

ਰਾਜਪੁਰਾ ਦੇ ਨਾਲ ਲੱਗਦੇ ਕਸਬਾ ਬਨੂੜ ਦੇ ਪਿੰਡ ਜਲਾਲਪੁਰ ਦੀ ਵਾਸੀ 5 ਧੀਆਂ ਦੀ ਮਾਂ ਪ੍ਰੇਮੀ ਨਾਲ 2 ਧੀਆਂ ਲੈ ਕੇ ਹੋਈ ਫਰਾਰ ਪੁਲਸ ਨਹੀਂ ਕੋਈ ਕਰ ਰਹੀ ਕਾਰਵਾਈ

ਰਾਜਪੁਰਾ ਦੇ ਨਾਲ ਲੱਗਦੇ ਕਸਬਾ ਬਨੂੜ ਦੇ ਪਿੰਡ ਜਲਾਲਪੁਰ ਦੀ ਵਾਸੀ 5 ਧੀਆਂ ਦੀ ਮਾਂ ਪ੍ਰੇਮੀ ਨਾਲ 2 ਧੀਆਂ ਲੈ ਕੇ ਹੋਈ ਫਰਾਰ ਪੁਲਸ ਨਹੀਂ ਕੋਈ ਕਰ ਰਹੀ ਕਾਰਵਾਈ

ਰਾਜਪੁਰਾ ਦੇ ਨਾਲ ਲੱਗਦੇ ਕਸਬਾ ਬਨੂੜ ਦੇ ਪਿੰਡ ਜਲਾਲਪੁਰ ਦੀ ਵਾਸੀ 5 ਧੀਆਂ ਦੀ ਮਾਂ  ਪ੍ਰੇਮੀ ਨਾਲ 2 ਧੀਆਂ ਲੈ ਕੇ ਫਰਾਰ ਹੋ ਗਈ। ਪਤੀ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਨਹੀਂ ਕਰ ਰਹੀ।

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ :  ਇਸ਼ਕ ਚ ਅੰਨ੍ਹੀ ਹੋਈ 5 ਧੀਆਂ ਦੀ ਮਾ ਦੋ ਧੀਆਂ ਨੂੰ ਲੈ ਕੇ ਪ੍ਰੇਮੀ ਨਾਲ ਫ਼ਰਾਰ  ਹੋ ਗਈ। ਪਰਿਵਾਰ ਦਾ ਕਹਿਣ ਹੈ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। 3 ਧੀਆਂ ਮਾਂ ਦਾ 8ਦਿਨਾਂ ਤੋਂ ਇੰਤਜ਼ਾਰ  ਕਰ ਰਹੀਆਂ ਹਨ ਅਤੇ ਪਤੀ ਵੀ ਬੇਹੱਦ ਪ੍ਰੇਸ਼ਾਨ  ਹੈ।  ਉਸਨੇ ਕਈ ਵਾਰ ਪਤਨੀ ਨੂੰ ਸਮਝਾਇਆ ਸੀ ਕਿ ਆਪਣੀਆਂ ਜਵਾਨ ਧੀਆਂ ਦਾ ਖਿਆਲ ਰੱਖਣਾ ਚਾਹੀਦਾ। ਪਤੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਵੀ ਮਦਦ ਕਰਨ ਨੂੰ ਤਿਆਰ ਨਹੀਂ ਹੈ।

  ਪਰਿਵਾਰ ਕਸਬਾ ਬਨੂੜ ਦੇ ਪਿੰਡ ਜਲਾਲਪੁਰ ਰਹਿਣ ਵਾਲੀ 38 ਸਾਲਾ ਕੁਲਦੀਪ ਕੌਰ ਦਾ ਵਿਆਹ ਸੁਰਿੰਦਰ ਸਿੰਘ ਨਾਲ ਹੋਇਆ ਸੀ , ਜੋ ਕਿ ਮੁਹਾਲੀ ਵਿਖੇ ਸਕਿਉਰਿਟੀ ਗਾਰਡ ਵਿੱਚ ਕੰਮ ਕਰਦਾ ਹੈ। ਇਸ ਦੇ ਘਰ  ਕਸਬੇ ਬਨੂੜ ਦੇ ਪਿੰਡ ਕਕਰਾਲੇ ਦਾ ਰਵੀ ਚੰਦ ਦਾ ਆਉਣਾ ਜਾਣਾ ਸੀ ਪਰ ਇਸ ਨੂੰ ਇਸ ਗੱਲ ਬਾਰੇ ਨਹੀਂ ਪਤਾ ਸੀ ਕਿ ਉਸਦੀ ਘਰਵਾਲੀ ਨਾਲ ਉਸ ਵਿਅਕਤੀ ਨਾਲ ਨਾਜਾਇਜ਼ ਸੰਬੰਧ ਹਨ ।

  ਕੁਲਦੀਪ ਕੌਰ  29 ਮਾਰਚ ਨੂੰ ਘਰ ਤੋਂ ਫਰਾਰ ਹੈ। ਥਾਣਾ ਬਨੂੜ ਦੀ ਪੁਲੀਸ ਨੇ ਮੁਲਜ਼ਮ ਬਾਰੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਇਸ ਨੂੰ ਕਾਬੂ ਨਹੀਂ ਕਰ ਰਹੀ।  ਕੁਲਦੀਪ ਕੌਰ ਆਪਣੇ ਨਾਲ 14 ਸਾਲਾ ਜਸਪ੍ਰੀਤ ਕੌਰ ਅਤੇ ਤਿੰਨ ਸਾਲਾ ਮਨਪ੍ਰੀਤ ਕੌਰ ਨਾਲ ਲੈ ਗਈ ਹੈ। ਉਹ ਦਵਾਈ ਲੈਣ ਦੇ ਬਹਾਨੇ ਘਰੋਂ ਚਲੀ ਗਈ ਸੀ।  ਥਾਣਾ ਬਨੂੜ ਵਿੱਚ ਦਰਖਾਸਤ ਦੇਣ ਦੇ  ਬਾਵਜੂਦ ਵੀ ਹਫ਼ਤਾ ਬੀਤ ਜਾਣ ਤੇ  ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਕਿ ਕੁਰਾਲਾ ਪਿੰਡ ਥਾਣਾ ਬਨੂੜ ਤੋਂ ਸਿਰਫ਼ 10 ਕਿਲੋਮੀਟਰ ਦੂਰ ਹੈ , ਜਿੱਥੇ ਰਵੀ ਚੰਦ ਇਸ ਪਰਿਵਾਰ ਨੂੰ  ਰੱਖੀਂ ਬੈਠਾ ਹੈ।

  ਸੁਰਿੰਦਰ ਸਿੰਘ ਆਪਣੀਆਂ ਤਿੰਨ ਧੀਆਂ ਨਾਲ ਮੀਡੀਆ ਨਾਲ ਗੱਲਬਤਾ ਦੌਰਾਨ।


  ਸੁਰਿੰਦਰ ਸਿੰਘ ਵਾਸੀ ਪਿੰਡ ਜਲਾਲਪੁਰ  ਇਹ ਬੜੇ ਭਰੇ ਮਨ ਨਾਲ ਆਖਿਆ  ਮੇਰੀ ਪਤਨੀ  ਕੁਲਦੀਪ ਕੌਰ  ਦੋ ਧੀਆਂ ਨੂੰ ਲੈ ਕੇ  ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਹਫ਼ਤਾ ਬੀਤ ਜਾਣ ਤੇ ਵੀ  ਪੁਲੀਸ ਵੱਲੋਂ  ਕੋਈ ਕਾਰਵਾਈ ਨਹੀਂ ਕੀਤੀ ਗਈ।  ਮੇਰੀ ਸਰਕਾਰ ਨੂੰ ਅਪੀਲ ਹੈ ਮੇਰੀਆਂ ਧੀਆਂ ਦਾ ਧਿਆਨ ਰੱਖਦੇ ਮੁਲਜ਼ਮ ਖ਼ਿਲਾਫ਼  ਕਾਰਵਾਈ ਕੀਤੀ ਜਾਵੇ।   ਮੇਰੀਆਂ ਪੰਜ ਧੀਆਂ ਹਨ , ਜਿਨ੍ਹਾਂ ਵਿੱਚੋਂ  ਦੋ ਧੀਆਂ  ਕੁਲਦੀਪ ਕੌਰ ਨਾਲ ਚਲੀ ਗਈ ਹੈ  ਅਤੇ ਤਿੰਨ ਧੀਆਂ 18 ਸਾਲਾ ਰਾਜਵਿੰਦਰ ਕੌਰ , 12 ਸਾਲਾ ਵੈਸ਼ਨਵੀ ਅਤੇ 07 ਸਾਲਾ ਰਜਨੀ  ਮੇਰੇ ਪਾਸ ਹਨ। ਮੇਰੀ ਸਰਕਾਰ  ਅਪੀਲ ਹੈ ਕਿ  ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ  ਅਤੇ ਮੇਰੀ ਪਤਨੀ ਅਤੇ ਮੇਰੀ ਬੱਚੀ ਮੁਲਜ਼ਮ ਦੇ ਕਬਜ਼ੇ ਵਿਚੋਂ  ਛੁਡਾਈ ਜਾਵੇ ਤਾਂ ਕੀ ਕੋਈ ਹੋਰ ਮੁਲਜ਼ਮ ਇਹੋ ਜਿਹੀ ਹਰਕਤ ਨਾ ਕਰ ਸਕੇ।
  Published by:Sukhwinder Singh
  First published:

  Tags: Rajpura

  ਅਗਲੀ ਖਬਰ