• Home
 • »
 • News
 • »
 • punjab
 • »
 • MOTIVATED FARMERS FOR DIRECT SOWING AND CROP DIVERSIFICATION ALONG WITH PADDY SOWING

ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦੇ ਨਾਲ ਸਿੱਧੀ ਬਿਜਾਈ ਅਤੇ ਫਸਲੀ ਵਿਭਿੰਨਤਾ ਲਈ ਪ੍ਰੇਰਿਆ

ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦੇ ਨਾਲ ਸਿੱਧੀ ਬਿਜਾਈ ਅਤੇ ਫਸਲੀ ਵਿਭਿੰਨਤਾ ਲਈ ਪ੍ਰੇਰਿਆ

 • Share this:
  ਮੋਹਾਲੀ- ਖੇਤੀਬਾੜੀ ਅਫਸਰ ਡੇਰਾ ਬਸੀ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਮੁੱਖ ਨੁਕਤੇ ਅਤੇ ਸੁਝਾਅ ਦੱਸਣ ਲਈ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਅਤੇ ਪਾਣੀ ਦੇ ਘਟ ਰਹੇ ਪੱਧਰ ਨੂੰ ਬਚਾਉਣ ਲਈ ਮੁੱਖ ਖੇਤੀਬਾੜੀ ਅਫਸਰ ਡਾ ਰਾਜੇਸ਼ ਕੁਮਾਰ ਰਹੇਜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ ਹਰਸੰਗੀਤ ਸਿੰਘ ਦੀ ਅਗਵਾਈ ਹੇਠ ਅੱਜ ਪਿੰਡ ਬਲਟਾਣਾ ਅਤੇ ਭੂਖੜੀ ਵਿਚ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦੇ ਨਾਲ ਨਾਲ ਕੁੱਝ ਰਕਬਾ ਸਿੱਧੀ ਬਿਜਾਈ ਅਤੇ ਫਸਲੀ ਵਿਭਿੰਨਤਾ ਲਈ ਉਤਸ਼ਾਹਿਤ ਕੀਤਾ ਗਿਆ।

  ਕੈਂਪ ਦੌਰਾਨ ਡਾ ਹਰਸੰਗੀਤ ਨੇ ਬੋਲਦਿਆਂ ਕਿਸਾਨਾਂ ਨੂੰ ਦੱਸਿਆ ਕਿ ਇਨ੍ਹਾਂ ਤਕਨੀਕਾਂ ਨੂੰ ਅਪਣਾ ਹੀ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਸ ਵਡਮੁੱਲੇ ਖ਼ਜ਼ਾਨੇ ਨੂੰ ਕਿਵੇਂ ਸਾਂਭਿਆ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪਣੇ ਝੋਨੇ ਨੂੰ ਉੱਲੀਨਾਸ਼ਕ ਦਵਾਈ ਲਾਈ ਦਵਾਈ ਲਾ ਕੇ ਬੀਜਣ ਬਾਰੇ ਵੀ ਕਿਹਾ ਗਿਆ ਅਤੇ ਕਿਸਾਨਾਂ ਨੂੰ ਸਿੱਧੀ ਬਿਜਾਈ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਦੇ ਜਵਾਬ ਵੀ ਵਿਸਥਾਰਪੂਰਵਕ ਦਿੱਤੇ ਗਏ ਅਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਕਣਕ ਦੀ ਬਿਜਾਈ ਵਾਸਤੇ ਜ਼ੀਰੋ ਟਿੱਲ ਡਰਿੱਲ ਮਸ਼ੀਨਾਂ ਹਨ ਉਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਮਸ਼ੀਨਾਂ ਵਿੱਚ ਥੋੜ੍ਹੀ ਜਿਹੀ ਤਬਦੀਲੀ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਜਾਗਰੂਕ ਕਰਦਿਆਂ ਝੋਨੇ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਵਿੱਚ ਵਾਹ ਕੇ ਹੀ ਜ਼ਮੀਨ ਦੀ ਸਿਹਤ ਨੂੰ ਸੁਧਾਰਨ ਬਾਰੇ ਵੀ ਦੱਸਿਆ।

  ਕੈਂਪ ਦੌਰਾਨ ਗੁਰਬਿੰਦਰ ਕੌਰ ਖੇਤੀਬਾੜੀ ਵਿਸਥਾਰ ਅਫਸਰ ਨੇ ਬੋਲਦਿਆਂ ਕਿਸਾਨਾਂ ਨੂੰ ਸਿੱਧੀ ਬਿਜਾਈ ਦੌਰਾਨ ਜਿਵੇਂ ਕਿ ਤਰ ਵਤਰ ਅਤੇ ਸ਼ਾਮ ਵੇਲੇ ਕਰਨ ਲਈ ਕਿਹਾ ਗਿਆ ਇਸ ਤਕਨੀਕ ਵਿਚ ਬੀਜੇ ਝੋਨੇ ਵਿੱਚ ਹੋਣ ਵਾਲੇ ਨਦੀਨਾਂ ਦੀ ਰੋਕਥਾਮ ਲਈ ਅਤੇ ਬੀਜ ਨੂੰ ਸੋਧ ਕੇ ਬੀਜਣ ਬਾਰੇ ਜਾਣਕਾਰੀ ਦਿੱਤੀ ਸ੍ਰੀ ਗੁਲਸ਼ਨ ਕੁਮਾਰ ਖੇਤੀਬਾਡ਼ੀ ਉਪ ਨਿਰੀਖਕ ਨੇ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਚੱਲ ਰਹੀਆਂ ਸਕੀਮਾਂ ਅਤੇ ਸਹਾਇਕ ਧੰਦੇ ਅਪਨਾਉਣ ਬਾਰੇ ਜਾਣਕਾਰੀ ਦਿੱਤੀ ਕੈਂਪ ਵਿੱਚ ਭਾਗ ਲਏ ਗਏ ਕਿਸਾਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਇਸ ਵਾਰ ਸਿੱਧੀ ਬਿਜਾਈ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਸਹਿਯੋਗ ਕਰਨਗੇ ਇਸ ਲੜੀ ਤਹਿਤ ਪਿੰਡ ਧਰਮਗੜ੍ਹ ਜੰਡਲੀ ਸ਼ਤਾਬਗਡ਼੍ਹ ਬੱਲੋਪੁਰ ਬਲਟਾਣਾ ਭੁੱਖੜੀ ਹੰਡੇਸਰਾ ਸਾਰੰਗਪੁਰ ਕਸੌਲੀ ਜੋਲਾ ਖੁਰਦ ਵਿਖੇ ਸਿੱਧੀ ਬਿਜਾਈ ਅਤੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।
  Published by:Ashish Sharma
  First published: