Home /News /punjab /

Barnala: ਪੰਧੇਰ ਦੇ ਨੌਜਵਾਨ ਦੀ ਡੇਢ ਮਹੀਨੇ ਬਾਅਦ ਭਗਵੰਤ ਮਾਨ ਦੇ ਯਤਨਾਂ ਸਦਕਾ ਪਿੰਡ ਪਹੁੰਚੀ ਲਾਸ਼

Barnala: ਪੰਧੇਰ ਦੇ ਨੌਜਵਾਨ ਦੀ ਡੇਢ ਮਹੀਨੇ ਬਾਅਦ ਭਗਵੰਤ ਮਾਨ ਦੇ ਯਤਨਾਂ ਸਦਕਾ ਪਿੰਡ ਪਹੁੰਚੀ ਲਾਸ਼

ਪੰਧੇਰ ਦੇ ਨੌਜਵਾਨ ਦੀ ਡੇਢ ਮਹੀਨੇ ਬਾਅਦ ਭਗਵੰਤ ਮਾਨ ਦੇ ਯਤਨਾਂ ਸਦਕਾ ਪਿੰਡ ਪਹੁੰਚੀ ਲਾਸ਼

ਪੰਧੇਰ ਦੇ ਨੌਜਵਾਨ ਦੀ ਡੇਢ ਮਹੀਨੇ ਬਾਅਦ ਭਗਵੰਤ ਮਾਨ ਦੇ ਯਤਨਾਂ ਸਦਕਾ ਪਿੰਡ ਪਹੁੰਚੀ ਲਾਸ਼

ਬਰਨਾਲਾ ਦੇ ਪਿੰਡ ਪੰਧੇਰ ਦਾ 26 ਸਾਲਾ ਨੌਜਵਾਨ ਨਿਰਮਲ ਸਿੰਘ 11 ਮਹੀਨੇ ਪਹਿਲਾਂ ਮਲੇਸ਼ੀਆ ਗਿਆ ਸੀ। ਜਿੱਥੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲ ਦੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਿਆ ਅਤੇ ਉਸ ਨੇ 16 ਮਈ ਨੂੰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ।

  • Share this:

    ਆਸ਼ੀਸ਼ ਸ਼ਰਮਾ

    ਬਰਨਾਲਾ ਦੇ ਪਿੰਡ ਪੰਧੇਰ ਦਾ 26 ਸਾਲਾ ਨੌਜਵਾਨ ਨਿਰਮਲ ਸਿੰਘ 11 ਮਹੀਨੇ ਪਹਿਲਾਂ ਮਲੇਸ਼ੀਆ ਗਿਆ ਸੀ। ਜਿੱਥੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲ ਦੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਿਆ ਅਤੇ ਉਸ ਨੇ 16 ਮਈ ਨੂੰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਨਿਰਮਲ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਛੋਟੇ ਛੋਟੇ ਬੱਚੇ ਹਨ। ਪਰਿਵਾਰਿਕ ਮੈਂਬਰ ਪਿਛਲੇ ਡੇਢ ਮਹੀਨੇ ਤੋਂ ਨਿਰਮਲ ਦੀ ਲਾਸ਼ ਪਿੰਡ ਲਿਆਉਣ ਲਈ ਜੱਦੋਜਹਿਦ ਕਰ ਰਹੇ ਸਨ। ਸੰਸਦ ਮੈਂਬਰ ਭਗਵੰਤ ਮਾਨ ਦੇ ਯਤਨਾਂ ਸਦਕਾ ਸੋਮਵਾਰ ਨੂੰ ਉਸ ਦੀ ਲਾਸ਼ ਨੂੰ ਪਿੰਡ ਪੰਧੇਰ ਲਿਆਂਦਾ ਗਿਆ। ਜਿੱਥੇ ਗ਼ਮਗੀਨ ਮਾਹੌਲ ਵਿੱਚ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।

    ਇਸ ਮੌਕੇ ਮਿਰਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਮਲੇਸ਼ੀਆ ਵਿੱਚ ਉਸ ਦੇ ਸਾਲੇ ਦੇ ਲੜਕੇ ਨੇ ਦੱਸਿਆ ਸੀ ਕਿ ਲੌਕਡਾਊਨ ਕਾਰਨ ਨਿਰਮਲ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗਿਆ ਸੀ। ਇਸੇ ਪਰੇਸ਼ਾਨੀ ਦੇ ਚੱਲ ਦੇ ਉਸ ਨੇ 16 ਮਈ ਨੂੰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਉਹ ਆਪਣੇ ਮਿਰਤਕ ਪੁੱਤ ਦੀ ਲਾਸ਼ ਭਾਰਤ ਲਿਆਉਣ ਲਈ ਭਟਕ ਰਹੇ ਸਨ। ਸੰਸਦ ਮੈਂਬਰ ਭਗਵੰਤ ਮਾਨ ਨਾਲ ਇਸ ਬਾਰੇ ਗੱਲ ਹੋਈ ਤਾਂ ਉਨ੍ਹਾਂ ਮਦਦ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਅੱਜ ਉਨ੍ਹਾਂ ਦੇ ਪੁੱਤ ਦੀ ਲਾਸ਼ ਪਿੰਡ ਆ ਸਕੀ ਹੈ।

    ਇਸ ਮੌਕੇ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਅੱਜ ਸੈਂਕੜੇ ਦੀ ਗਿਣਤੀ ਵਿੱਚ ਨੌਜਵਾਨ ਨੌਕਰੀ ਦੀ ਭਾਲ ਵਿੱਚ ਆਪਣੇ ਘਰਾਂ ਤੋਂ ਦੂਰ ਵਿਦੇਸ਼ਾਂ ਵਿੱਚ ਜਾ ਰਹੇ ਹਨ। ਪਰ ਮਲੇਸ਼ੀਆ, ਸਿੰਗਾਪੁਰ, ਸਾਉਦੀ ਅਰਬ, ਕੁਵੈਤ, ਮਸਕਟ, ਦੁਬਈ ਵਰਗੇ ਦੇਸ਼ਾਂ ਵਿੱਚ ਜ਼ਿੰਦਗੀ ਮੁਸ਼ਕਿਲ ਭਰੀ ਹੈ। ਜਿੱਥੇ ਜਾ ਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਲੇਸ਼ੀਆ ਵਿੱਚ ਕੰਮ ਕਰ ਰਹੇ ਨਿਰਮਲ ਸਿੰਘ ਵੀ ਕੰਮ ਦੇ ਦੌਰਾਨ ਦਿਮਾਗ਼ੀ ਤੌਰ ’ਤੇ ਪਰੇ ਸ਼ਾਨ ਚੱਲ ਰਿਹਾ ਸੀ। ਕੋਰੋਨਾ ਵਾਇਰਸ ਦੇ ਲੌਕਡਾਊਨ ਕਾਰਨ ਉੱਥੇ ਕਾਰੋਬਾਰ ਵੀ ਬੰਦ ਹੋ ਗਏ। ਘਰ ਪਰਤਣ ਦੇ ਰਸਤੇ ਬੰਦ ਹੋ ਗਏ। ਜਿਸ ਕਰ ਕੇ ਉਹ ਮਾਨਸਿਕ ਤੌਰ ’ਤੇ ਪਰੇ ਸ਼ਾਨ ਰਹਿਣ ਲੱਗਿਆ ਅਤੇ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਵੀ 10 ਤੋਂ 15 ਨੌਜਵਾਨਾਂ ਦੀਆਂ ਲਾਸ਼ਾਂ ਹੋਰ ਹਨ, ਜੋ ਵਿਦੇਸ਼ਾਂ ਵਿੱਚ ਫਸੀਆਂ ਹੋਈਆਂ ਹਨ। ਉਨ੍ਹਾਂ ਨੂੰ ਵਾਪਸ ਪੰਜਾਬ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹਿਆਂ ਹਨ।

    Published by:Anuradha Shukla
    First published:

    Tags: Barnala, Bhagwant Mann, Malaysia, Suicide, Youth dies