Home /News /punjab /

ਭਗਵੰਤ ਮਾਨ ਨੇ ਗੀਤ ਰਾਹੀਂ ਬਿਆਨ ਕੀਤੀ 'ਨਨਕਾਣਾ ਵੇਖਣ' ਦੀ ਤਾਂਗ, ਸਰਕਾਰਾਂ ਦੀਆਂ ਨਾਲਾਇਕੀਆਂ 'ਤੇ ਕੱਸੇ ਵਿਅੰਗ

ਭਗਵੰਤ ਮਾਨ ਨੇ ਗੀਤ ਰਾਹੀਂ ਬਿਆਨ ਕੀਤੀ 'ਨਨਕਾਣਾ ਵੇਖਣ' ਦੀ ਤਾਂਗ, ਸਰਕਾਰਾਂ ਦੀਆਂ ਨਾਲਾਇਕੀਆਂ 'ਤੇ ਕੱਸੇ ਵਿਅੰਗ

ਭਗਵੰਤ ਮਾਨ ਨੇ ਗੀਤ ਰਾਹੀਂ ਦੱਸੀ 'ਨਨਕਾਣਾ ਵੇਖਣ' ਦੀ ਤਾਂਗ

ਭਗਵੰਤ ਮਾਨ ਨੇ ਗੀਤ ਰਾਹੀਂ ਦੱਸੀ 'ਨਨਕਾਣਾ ਵੇਖਣ' ਦੀ ਤਾਂਗ

  • Share this:
    ਬੇਸ਼ੱਕ ਭਗਵੰਤ ਮਾਨ ਅੱਜਕੱਲ੍ਹ ਸਿਆਸਤ ਵਿਚ ਸਰਗਰਮ ਹਨ ਪਰ ਉਨ੍ਹਾਂ ਦੀ ਅਸਲ ਪਾਛਾਣ ਇਕ ਕਾਮੇਡੀ ਕਲਾਕਾਰ ਵਜੋਂ ਵੀ ਹੈ ਜਿਨ੍ਹਾਂ ਨੇ ਹਮੇਸ਼ਾ ਆਪਣੀ ਕਾਮੇਡੀ ਰਾਹੀਂ ਸਿਆਸੀ ਵਿਅੰਗ ਕੱਸ ਕੇ ਸਿਆਸਤਦਾਨਾਂ ਨੂੰ ਸੋਚਣ ਲਈ ਮਜਬੂਰ ਕੀਤਾ।

    ਮਾਨ ਲੰਬੇ ਵਕਫੇ ਤੋਂ ਬਾਅਦ ਮੁੜ ਕਾਮੇਡੀ ਸ਼ੋਅ ਦਾ ਐਲਾਨ ਕਰ ਚੁੱਕੇ ਹਨ ਪਰ ਇਸ ਤੋਂ ਪਹਿਲਾਂ ਮਾਨ ਦਾ ਇਕ ਗੀਤ ਰਿਲੀਜ਼ ਹੋਇਆ। ਗੀਤ ਦਾ ਮੁਖੜਾ ਹੈ, ‘ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ....ਜਿੱਥੇ ਮਾਨ ਨੇ ਗੀਤ ਜ਼ਰੀਏ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਤੜਫ਼ ਬਿਆਨ ਕੀਤੀ ਹੈ, ਉੱਥੇ ਕਿਤੇ ਨਾ ਕਿਤੇ ਕਰਤਾਰਪੁਰ ਦੀ ਤਰ੍ਹਾਂ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਵਕਾਲਤ ਕਰ ਰਹੇ ਹਨ।

    ਭਗਵੰਤ ਮਾਨ ਨੇ ਕਰਤਾਰਪੁਰ ਲਾਂਘੇ ਉਤੇ ਵਿਰੋਧੀਆਂ ਨੂੰ ਨਿਸ਼ਾਨੇ ਉਤੇ ਵੀ ਲਿਆ। ਉਨ੍ਹਾਂ ਕਰਤਾਰਪੁਰ ਲਾਂਘੇ ਉਤੇ ਕ੍ਰੈਡਿਟ ਲੈਣ ਵਾਲਿਆਂ ਉਤੇ ਜੰਮਕੇ ਵਾਰ ਕੀਤੇ।

    ਭਗਵੰਤ ਮਾਨ ਨੇ ਕਾਮੇਡੀ ਸ਼ੋਅ ਤੋਂ ਪਹਿਲਾਂ ਗੀਤ ਦੇ ਜ਼ਰੀਏ ਜਿੱਥੇ ਸਿਆਸੀ ਵਾਰ ਕੀਤੇ, ਉੱਥੇ ਹੀ ਸ੍ਰੀ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਵਕਾਲਤ ਕੀਤੀ ਹੈ। ਮਾਨ ਨੇ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੰਦੇ ਹੋਏ ਕੁਦਰਤ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਵੀ ਨਿਸ਼ਾਨੇ ਉਤੇ ਲਿਆ। ਮਾਨ ਦਾ ਇਹ ਗੀਤ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ।

     
    Published by:Gurwinder Singh
    First published:

    Tags: Bhagwant Mann, Kartarpur Corridor

    ਅਗਲੀ ਖਬਰ