ਅੰਮ੍ਰਿਤਪਾਲ 'ਤੇ ਫਿਰ ਭੜਕੇ MP Ravneet Singh Bittu । ਮੈਂਬਰ ਪਾਰਲੀਮੈਂਟ (MP) ਰਵਨੀਤ ਬਿੱਟੂ ਨੇ ਵਾਰਿਸ ਪੰਜਾਬ ਸੰਸਥਾ ਦੇ ਮੁਖੀ ਅਤੇ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਨੂੰ ਠੋਕਵਾਂ ਜਵਾਬ ਦਿੱਤਾ ਹੈ ਤੇ ਕਿਹਾ ਕਿ ਬੱਚਿਆਂ ਨੂੰ ਸਮਝਾ ਸਕਦੇ ਹਾਂ, ਪਰ ਉਹ ਸਮਝਣਾ ਨਹੀਂ ਚਾਹੁੰਦਾ।
ਇਹ ਜੁਆਕ ਮੈਨੂੰ ਧਮਕੀਆਂ ਦੇ ਰਿਹਾ, ਜਿਨ੍ਹਾਂ ਦੀ ਇਹ ਰੀਸਾਂ ਕਰਦਾ ਕਿਸੇ ਨੇ ਉਨ੍ਹਾਂ ਦਾ ਭੋਗ ਵੀ ਨਹੀਂ ਪਾਇਆ, ਜੇ ਅੰਮ੍ਰਿਤਪਾਲ 'ਚ ਦਮ ਹੈ ਤਾਂ ਉਹ ਦਿਲਾਵਰ ਬਣੇ। ਬੇਅੰਤ ਸਿੰਘ ਵੇਲੇ ਤਾਂ ਅੰਮ੍ਰਿਤਪਾਲ ਜੰਮਿਆ ਵੀ ਨਹੀਂ ਸੀ। ਮੇਰੇ ਤਾਂ ਕਿਰਤੀਏ ਨਹੀਂ ਹੋਣਗੇ ਕੋਈ ਕਥਾ ਕਰ ਜਾਊਗਾ।
'ਜਿਨ੍ਹਾਂ ਦੀ ਤੂੰ ਰੀਸਾਂ ਕਰਦਾ ਉਨ੍ਹਾਂ ਦਾ ਭੋਗ ਕਿਸੇ ਨੇ ਨਹੀਂ ਪਾਇਆ'। ਰਵਨੀਤ ਬਿੱਟੂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸੇ ਦੇ ਬਹਿਕਾਵੇ 'ਚ ਨਾ ਆਓ। ਬੰਦਾ ਉਹ ਹੁੰਦਾ ਜਿਹੜਾ ਲੜਦਾ ਹੋਵੇ, ਲੁਕ ਕੇ ਬੰਬ ਬੰਨ੍ਹ ਕੇ ਆ ਜਾਵੇ ਉਹ ਕਾਇਰ ਹੁੰਦਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritpal singh, Amritpal Singh Khalsa, Punjab news, Ravneet Bittu, Ravneet Singh Bittu