MP ਮਨੀਸ਼ ਤਿਵਾੜੀ ਨੇ ਕੋਵਿਡ-ਮੁਕਤ ਦਰਜਾ ਹਾਸਿਲ ਕਰਨ ਲਈ ਪ੍ਰਸ਼ਾਸਨ ਨੂੰ ਦਿੱਤੀ ਵਧਾਈ

News18 Punjabi | News18 Punjab
Updated: May 22, 2020, 6:19 PM IST
share image
MP ਮਨੀਸ਼ ਤਿਵਾੜੀ ਨੇ ਕੋਵਿਡ-ਮੁਕਤ ਦਰਜਾ ਹਾਸਿਲ ਕਰਨ ਲਈ ਪ੍ਰਸ਼ਾਸਨ ਨੂੰ ਦਿੱਤੀ ਵਧਾਈ
MP ਮਨੀਸ਼ ਤਿਵਾੜੀ ਨੇ ਕੋਵਿਡ-ਮੁਕਤ ਦਰਜਾ ਹਾਸਿਲ ਕਰਨ ਲਈ ਪ੍ਰਸ਼ਾਸਨ ਨੂੰ ਦਿੱਤੀ ਵਧਾਈ

ਜ਼ਿਲ੍ਹਾ ਨੂੰ ਕੋਰੋਨਾ ਮੁਕਤ ਸਥਿਤੀ ਵੱਲ ਲਿਜਾਣ 'ਤੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਾਨ ਨੂੰ ਵਧਾਈ ਦਿੰਦੇ ਹੋਏ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਸੰਖਿਆ ਨੂੰ ਸੈਂਕੜੇ ਤੋਂ ਜੀਰੋ ਤੱਕ ਲਿਆ ਕੇ ਵਾਇਰਸ ਹਰਾਉਣਾ ਇਕ ਸ਼ਲਾਘਾਯੋਗ ਸਫਰ ਹੈ।

  • Share this:
  • Facebook share img
  • Twitter share img
  • Linkedin share img
ਜ਼ਿਲ੍ਹਾ ਨੂੰ ਕੋਰੋਨਾ ਮੁਕਤ ਸਥਿਤੀ ਵੱਲ ਲਿਜਾਣ 'ਤੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਾਨ ਨੂੰ ਵਧਾਈ ਦਿੰਦੇ ਹੋਏ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ, '' ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਸੰਖਿਆ ਨੂੰ ਸੈਂਕੜੇ ਤੋਂ ਜੀਰੋ ਤੱਕ ਲਿਆ ਕੇ ਵਾਇਰਸ ਹਰਾਉਣਾ ਇਕ ਸ਼ਲਾਘਾਯੋਗ ਸਫਰ ਹੈ।''

ਜ਼ਿਲ੍ਹੇ ਵਿਖੇ ਠਹਿਰਾਅ ਦੌਰਾਨ ਸ੍ਰੀ ਤਿਵਾੜੀ ਨੇ ਕੋਵਿਡ -19 ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਜ਼ਿਲ੍ਹੇ ਵਿੱਚ ਅਪਣਾਈ ਗਈ ਰਣਨੀਤੀ ਬਾਰੇ ਜਾਣਕਾਰੀ ਲਈ। ਉਹਨਾਂ ਸ੍ਰੀ ਗਿਰਿਸ਼ ਦਿਆਲਨ ਨੂੰ ਸੁਝਾਅ ਦਿੱਤਾ ਕਿ ਉਹ ਹੋਰ ਜ਼ਿਲ੍ਹਿਆਂ ਵਿੱਚ ਆਪਣੇ ਹਮਰੁਤਬਾ ਨਾਲ ਵਧੀਆ ਅਭਿਆਸ ਸਾਂਝੇ ਕਰੇ ਤਾਂ ਜੋ ਸੂਬੇ ਵਿੱਚ ਮਰੀਜਾਂ ਦੇ ਠੀਕ ਹੋਣ ਦੀ ਦਰ ਵਿੱਚ ਤੇਜ਼ੀ ਆਵੇ।

ਮੈਂਬਰ ਪਾਰਲੀਮੈਂਟ ਨੇ ਜ਼ਿਲੇ ਨੂੰ ਕੋਵਿਡ-19 ਵਿਰੁੱਧ ਲੜਾਈ ਲੜਨ ਲਈ 25 ਲੱਖ ਰੁਪਏ ਦੀ ਰਕਮ ਦਿੱਤੀ ਅਤੇ ਦੱਸਿਆ ਗਿਆ ਕਿ ਇਸ ਰਕਮ ਦੀ ਵਰਤੋਂ ਜ਼ਿਲ੍ਹੇ ਲਈ ਐਡਵਾਂਸਡ ਲਾਈਫ ਸਪੋਰਟ (ਏ.ਐੱਲ.ਐੱਸ.) ਐਂਬੂਲੈਂਸ ਲਈ ਕੀਤੀ ਜਾਏਗੀ।
ਇਸੇ ਦੌਰਾਨ, ਡਿਪਟੀ ਕਮਿਸ਼ਨਰ ਨੇ ਫਰੰਟਲਾਈਨ ਯੋਧਿਆਂ ਦੀਆਂ ਚਿੰਤਾਵਾਂ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਉਹ ਇਹਨਾਂ ਲਈ ਬਹੁਤ ਚਿੰਤਾ ਮਹਿਸੂਸ ਕਰ ਰਹੇ ਹਨ, ਉਹ ਨਾ ਸਿਰਫ ਭਾਰੀ ਤਣਾਅ ਵਿਚ ਕੰਮ 'ਤੇ ਡਟੇ ਹਏ ਹਨ ਬਲਕਿ ਆਪਣੇ ਘਰ ਪਰਿਵਾਰਾਂ ਵਿਚ ਵਾਇਰਸ ਨੂੰ ਲਿਆਉਣ ਦੇ ਡਰ ਦਾ ਵੀ ਸਾਹਮਣਾ ਕਰਦੇ ਹਨ।

ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਇਹ ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਅਤੇ ਸੰਕਟ ਦੇ ਸਮੇਂ ਨਿਰੰਤਰ ਪ੍ਰਦਰਸ਼ਨ ਲਈ ਉਨ੍ਹਾਂ ਦੇ ਯਤਨਾਂ ਦਾ ਇਨਾਮ ਦੇਣ ਲਈ ਇੱਕ ਜ਼ਰੂਰੀ ਢੰਗ ਲੱਭਣ ਦੀ ਜਰੂਰਤ ਹੈ।

 
First published: May 22, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading