ਕੇਂਦਰ ਨੇ ਕਿਸਾਨਾਂ ਨਾਲ ਪੰਗਾ ਲੈ ਕੇ ਭਰਿੰਡਾਂ ਦੇ ਖੱਖਰ ਨੂੰ ਛੇੜ ਲਿਐ: ਮੁਹੰਮਦ ਸਦੀਕ

ਕੇਂਦਰ ਨੇ ਕਿਸਾਨਾਂ ਨਾਲ ਪੰਗਾ ਲੈ ਕੇ ਭਰਿੰਡਾਂ ਦੇ ਖੱਖਰ ਨੂੰ ਛੇੜ ਲਿਐ:ਮੁਹੰਮਦ ਸਦੀਕ

ਕੇਂਦਰ ਨੇ ਕਿਸਾਨਾਂ ਨਾਲ ਪੰਗਾ ਲੈ ਕੇ ਭਰਿੰਡਾਂ ਦੇ ਖੱਖਰ ਨੂੰ ਛੇੜ ਲਿਐ:ਮੁਹੰਮਦ ਸਦੀਕ

 • Share this:
  ਭੁਪਿੰਦਰ ਸਿੰਘ
  ਨਾਭਾ ਵਿਖੇ ਪਹੁੰਚੇ ਸੰਸਦ ਮੈਂਬਰ ਅਤੇ ਵਿਸ਼ਵ ਰਬਾਬੀ ਮਰਦਾਨਾ ਜੀ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਮੁਹੰਮਦ ਸਦੀਕ ਨੇ ਕੇਂਦਰ ਉਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਮੋਦੀ ਸਰਕਾਰ ਉਤੇ ਤੰਜ ਕੱਸਦਿਆਂ ਕਿਹਾ ਕਿ ਬੇਸ਼ੱਕ ਕੇਂਦਰ ਵਿੱਚ ਉਨ੍ਹਾਂ ਦਾ ਪੂਰਾ ਬਹੁਮਤ ਹੈ ਜੋ ਮਰਜ਼ੀ ਕਰ ਸਕਦੇ ਨੇ, ਬਿੱਲ ਲਿਆ ਸਕਦੇ ਨੇ ਅਤੇ ਪੇਸ਼ ਕਰ ਸਕਦੇ ਨੇ ਪਰ ਕੇਂਦਰ ਨੇ ਕਿਸਾਨਾਂ ਦੇ ਨਾਲ ਪੰਗਾ ਲੈ ਕੇ ਭਰਿੰਡਾਂ ਦੇ ਖੱਖਰ ਨੂੰ ਛੇੜ  ਲਿਆ ਹੈ।

  ਇਸ ਸੰਘਰਸ਼ ਵਿਚ ਕਿਸਾਨਾਂ ਦੀ ਜਿੱਤ ਹੋਵੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਅਸੀਂ ਅਮਰੀਕਾ ਤੋਂ ਕਣਕ ਮੰਗਵਾ ਮੰਗਵਾ ਕੇ ਖਾਂਦੇ ਰਹੇ ਹਾਂ ਪਰ ਜਦੋਂ ਕਿਸਾਨ ਖੁਦ ਖੇਤੀਬਾੜੀ ਕਰਕੇ ਸਾਰੇ ਦੇਸ਼ ਦਾ ਢਿੱਡ ਭਰਨ ਲੱਗ ਗਿਆ ਤਾਂ ਹੁਣ ਕਿਸਾਨਾਂ ਨੂੰ ਰੋਲਿਆ ਜਾ ਰਿਹਾ ਹੈ।

  ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਕਹਿ ਰਹੇ ਨੇ ਕਿ ਕਾਨੂੰਨਾਂ ਦੇ ਵਿਚ ਕਾਲਾ ਕੀ ਹੈ ਜਿਸ ਦਾ ਜਵਾਬ ਦਿੰਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਕਾਲੇ ਵਿੱਚੋਂ ਕਾਲਾ ਕੀ ਲੱਭੇਗਾ। ਇਸ ਵਿੱਚ ਕੁਝ ਚੰਗਾ ਹੀ ਨਹੀਂ। ਜਿਹੜੇ ਕਿਸਾਨਾਂ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਕਿਸਾਨੀ ਨੂੰ ਪ੍ਰਫੁੱਲਤ ਕੀਤਾ ਹੈ ਅਤੇ ਹੁਣ ਉਹੀ ਕਿਸਾਨਾਂ ਨੂੰ ਮੋਦੀ ਸਰਕਾਰ ਕੁਚਲ ਰਹੀ ਹੈ, ਪਰ ਮੋਦੀ ਸਰਕਾਰ ਕਿੰਨਾ ਕੁ ਸਮੇਂ ਤਕ ਕਿਸਾਨਾਂ ਦੇ ਅੱਗੇ ਆਪਣਾ ਮਾੜਾ ਵਤੀਰਾ ਰੱਖੇਗੀ, ਇੱਕ ਨਾ ਇੱਕ ਦਿਨ ਉਹਨੂੰ ਜ਼ਰੂਰ ਝੁਕਣਾ ਪਵੇਗਾ।

  ਮੁਹੰਮਦ ਸਦੀਕ ਨੇ ਨਰਿੰਦਰ ਮੋਦੀ ਉਤੇ ਵਾਰ ਕਰਦਿਆਂ ਕਿਹਾ ਕਿ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਹ ਸਬਸਿਡੀਆਂ ਦੀ ਗੱਲ ਕਰਦੇ ਸੀ ਅਤੇ ਜਦੋਂ ਥੋੜ੍ਹਾ ਜਿਹਾ ਵੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਤਾਂ ਹਾਹਾਕਾਰ ਮਚਾ ਦਿੰਦੇ ਸੀ। ਅੱਜ ਮਹਿੰਗਾਈ ਸੱਤਵੇਂ ਆਸਮਾਨ ਉਤੇ ਪਹੁੰਚ ਚੁੱਕੀ ਹੈ। ਇਸ ਦਾ ਮੋਦੀ ਸਰਕਾਰ ਨੂੰ ਕੋਈ ਫ਼ਿਕਰ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਡੇ ਸਾਂਸਦਾਂ ਦਾ ਫੰਡ ਰਿਲੀਜ਼ ਨਹੀਂ ਕਰ ਰਹੀ। ਪਿਛਲੇ ਦੋ ਸਾਲਾਂ ਤੋਂ ਬੰਦ ਕਰ ਦਿੱਤਾ ਗਿਆ ਹੈ। ਅਸੀਂ ਪਿੰਡਾਂ ਦੇ ਵਿੱਚ ਵੜਣ ਜੋਗੇ ਵੀ ਨਹੀਂ ਛੱਡੇ।
  Published by:Gurwinder Singh
  First published: