Home /News /punjab /

44 ਸਾਲ ਪੁਰਾਣੇ ਐਨਕਾਊਂਟਰ ਦੇ ਕੇਸ 'ਚ ਘਿਰੇ MP ਸਿਮਰਨਜੀਤ ਮਾਨ, ਜਾਣੋ ਸਾਰਾ ਮਾਮਲਾ

44 ਸਾਲ ਪੁਰਾਣੇ ਐਨਕਾਊਂਟਰ ਦੇ ਕੇਸ 'ਚ ਘਿਰੇ MP ਸਿਮਰਨਜੀਤ ਮਾਨ, ਜਾਣੋ ਸਾਰਾ ਮਾਮਲਾ

ਪੁਲਿਸ ਨਿਹੰਗ ਝੜਪ ਵਿੱਚ ਸੱਤ ਮੌਤਾਂ(ਟ੍ਰਿਬਿਊਨ ਦੀ ਇੱਕ ਕਾਪੀ 13 ਅਪ੍ਰੈਲ 1979 ਨੂੰ ਪ੍ਰਕਾਸ਼ਿਤ ਹੋਈ।)

ਪੁਲਿਸ ਨਿਹੰਗ ਝੜਪ ਵਿੱਚ ਸੱਤ ਮੌਤਾਂ(ਟ੍ਰਿਬਿਊਨ ਦੀ ਇੱਕ ਕਾਪੀ 13 ਅਪ੍ਰੈਲ 1979 ਨੂੰ ਪ੍ਰਕਾਸ਼ਿਤ ਹੋਈ।)

Simranjit Singh Mann -"ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਆਤਮ ਸਮਰਪਣ ਦੇਖਿਆ...ਪੰਜ ਨਿਹੰਗਾਂ ਨੂੰ ਬਾਕੀਆਂ ਨਾਲੋਂ ਵੱਖ ਕਰ ਦਿੱਤਾ ਗਿਆ...ਉਹਨਾਂ ਦੀਆਂ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਗਈਆਂ, ਰੱਸੀਆਂ ਨਾਲ ਬੰਨ੍ਹ ਕੇ ਗੁਰਦੁਆਰੇ ਦੇ ਪਿੱਛੇ ਇਕੱਠੀ ਹੋਈ ਜਨਤਾ ਦੇ ਸਾਹਮਣੇ ਲਿਜਾਇਆ ਗਿਆ...SSP ਨੇ ਆਪਣੀ ਸਰਵਿਸ ਰਿਵਾਲਵਰ ਦੇ ਨਾਲ ਉਨ੍ਹਾਂ 'ਤੇ ਗੋਲੀ ਚਲਾਈ ਅਤੇ ਘੱਟੋ-ਘੱਟ ਦੋ ਨੂੰ ਮਾਰ ਦਿੱਤਾ...ਜਦੋਂ ਜ਼ਿਲ੍ਹਾ ਮੈਜਿਸਟਰੇਟ ਨੇ ਉਸਦਾ ਹੱਥ ਫੜ੍ਹ ਲਿਆ ਤੇ ਅੱਗੇ ਦੇ Cold Blooded Murder ਨੂੰ ਰੋਕ ਲਿਆ"

ਹੋਰ ਪੜ੍ਹੋ ...
 • Share this:
  ਚੰਡੀਗੜ੍ਹ : ਭਗਤ ਸਿੰਘ ਨੂੰ 'ਅਤਿਵਾਦੀ' ਕਹਿਣ ਦੇ ਵਿਵਾਦਿਤ ਬਿਆਨ ਤੋਂ ਬਾਅਦ ਹੁਣ ਸਾਂਸਦ ਸਿਮਰਨਜੀਤ ਮਾਨ 44 ਸਾਲ ਪੁਰਾਣੇ ਐਨਕਾਊਂਟਰ ਦੇ ਕੇਸ ਵਿੱਚ ਘਿਰਦੇ ਨਜ਼ਰ ਆ ਰਹੇ ਹਨ।  ਸੀਨੀਅਰ ਪੱਤਰਕਾਰ ਬੀ.ਕੇ ਚਮ ਦੀ ਕਿਤਾਬ ਵਿੱਚ ਦਾਅਵਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਸਰਵਿਸ ਰਿਵਾਲਵਰ ਨਾਲ ਨਿਹੰਗਾਂ ਨੂੰ ਗੋਲੀ ਮਾਰੀ ਸੀ।  ਸੀਨੀਅਰ ਪੱਤਰਕਾਰ ਬੀ.ਕੇ. ਚਮ ਦੀ ਕਿਤਾਬ ਵਿੱਚ ਵੱਡਾ ਦਾਅਵਾ ਕੀਤਾ ਹੈ ਕਿ '1979 'ਚ ਸਿਮਰਨਜੀਤ ਮਾਨ ਨੇ ਫੇਕ ਐਨਕਾਊਂਟਰ ਕੀਤਾ ਸੀ। ਮਾਨ ਨੇ ਸਰਵਿਸ ਰਿਵਾਲਵਰ ਨਾਲ ਨਿਹੰਗਾਂ ਨੂੰ ਗੋਲ਼ੀ ਮਾਰੀ।'

  ਸਰਾਏ ਨਾਗਾ ਗੁਰਦੁਆਰੇ 'ਤੇ ਗੋਲੀਆਂ ਚਲਾਉਣ ਦਾ ਇਲਜ਼ਾਮ ਹਨ। ਉਸ ਸਮੇਂ ਸਿਮਰਨਜੀਤ ਮਾਨ ਫਰੀਦਕੋਟ ਦੇ ਤਤਕਾਲੀ SSP ਸੀ।

  ਚਮ ਦੀ ਕਿਤਾਬ 'ਚ ਐਨਕਾਊਂਟਰ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਗਏ ਨੇ...

  '9 ਅਪ੍ਰੈਲ 1979 ਨੂੰ 8 ਨਿਹੰਗ ਫਰੀਦਕੋਟ ਦੇ ਸਰਾਏ ਨਾਗਾ ਪਿੰਡ 'ਚ ਰੁਕੇ। ਨਿਹੰਗ ਸਿੰਘ ਵਿਸਾਖੀ ਮਨਾਉਣ ਦਮਦਮਾ ਸਾਹਿਬ ਜਾ ਰਹੇ ਸਨ। ਨਿਹੰਗਾਂ ਕੋਲ ਪਾਲਤੂ ਬਾਂਦਰ ਵੀ ਸੀ। 11 ਅਪ੍ਰੈਲ 1979 ਨੂੰ ਨਿਹੰਗਾਂ ਤੇ ਗੁਰਦੁਆਰੇ ਦੇ ਸੇਵਾਦਾਰ ਵਿਚਾਲੇ ਝਗੜਾ ਹੋਇਆ। ਸੇਵਾਦਾਰ ਦੇ ਪਾਲਤੂ ਕੁੱਤੇ ਨੇ ਨਿਹੰਗਾਂ ਦੇ ਬਾਂਦਰ ਨੂੰ ਵੱਢ ਲਿਆ ਸੀ। ਨਿਹੰਗਾਂ ਨੇ ਕੁੱਤੇ ਨੂੰ ਤਾੜਨ ਲਈ ਡੰਡੇ ਦਾ ਇਸਤੇਮਾਲ ਕੀਤਾ। ਸੇਵਾਦਾਰ ਨੇ ਹਰਚਰਨ ਬਰਾੜ ਦੇ ਬੇਟੇ ਨੂੰ ਨਿਹੰਗਾਂ ਦੀ ਸ਼ਿਕਾਇਤ ਕੀਤੀ। ਬਰਾੜ ਦੇ ਬੇਟੇ ਨੇ ਫੋਨ ਕਰ ਪੁਲਿਸ ਨੂੰ ਬੁਲਾ ਲਿਆ। ਨਿਹੰਗ ਨੇੜੇ ਦੇ ਖੇਤਾਂ 'ਚ ਲੁਕ ਗਏ। ਪੁਲਿਸ ਨੇ ਨਿਹੰਗਾਂ 'ਤੇ ਫਾਇਰਿੰਗ ਕੀਤੀ ਤੇ ਨਿਹੰਗਾਂ ਨੇ ਵੀ ਜਵਾਬ ਦਿੱਤਾ। ਨਿਹੰਗਾਂ ਦੀ ਫਾਇਰਿੰਗ 'ਚ ਤਿੰਨ ਪੁਲਿਸ ਵਾਲੇ ਮਾਰੇ ਗਏ। ਅਗਲੀ ਸਵੇਰ ਤਤਕਾਲੀ SSP ਸਿਮਰਨਜੀਤ ਸਿੰਘ ਮਾਨ ਵੀ ਮੌਕੇ 'ਤੇ ਪਹੁੰਚੇ। ਪੁਲਿਸ ਨੇ ਗੁਰਦੁਆਰੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਗੁਰਦੁਆਰੇ ਨੂੰ ਉਡਾਉਣ ਦੀ ਧਮਕੀ ਤੱਕ ਦਿੱਤੀ। ਕੁਝ ਲੋਕਾਂ ਦੇ ਦਖਲ ਤੋਂ ਬਾਅਦ ਨਿਹੰਗਾਂ ਨੇ ਸਰੰਡਰ ਕੀਤਾ। 5 ਨਿਹੰਗਾਂ ਦੀਆਂ ਅੱਖਾਂ 'ਤੇ ਪੱਟੀ ਅਤੇ ਰੱਸੀਆਂ ਨਾਲ ਬੰਨ੍ਹ ਕੇ ਗੁਰਦੁਆਰੇ ਦੇ ਪਿੱਛੇ ਲਿਜਾਇਆ ਗਿਆ। SSP ਮਾਨ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਨਿਹੰਗਾਂ 'ਤੇ ਗੋਲੀ ਚਲਾਈ। ਮਾਨ ਦੀ ਗੋਲੀ ਨਾਲ ਦੋ ਨਿਹੰਗਾਂ ਦੀ ਮੌਤ ਹੋ ਗਈ। ਤਤਕਾਲੀ DM ਨੇ SSP ਦਾ ਹੱਥ ਫੜ੍ਹ ਕੇ ਰੋਕ ਲਿਆ। ਦੋ ਹੋਰ ਨਿਹੰਗਾਂ ਨੂੰ ਉੱਥੇ ਮੌਜੂਦ ਇੱਕ ਪੁਲਿਸ ਵਾਲੇ ਨੇ ਮਾਰ ਦਿੱਤਾ।'

  ਸੀਨੀਅਰ ਪੱਤਰਕਾਰ ਬੀ.ਕੇ ਚਮ ਦੀ ਕਿਤਾਬ ‘Cold-blooded murder’


  ਸੀਨੀਅਰ ਪੱਤਰਕਾਰ ਬੀ.ਕੇ. ਚਮ ਨੇ ਕਿਤਾਬ 'ਚ ਇਸ ਐਨਕਾਊਂਟਰ ਦਾ ਕਿਸ ਤਰ੍ਹਾਂ ਜ਼ਿਕਰ ਕੀਤਾ ਹੈ...ਇਹ ਅਸੀਂ ਹੂਬਹੂ ਦੱਸ ਰਹੇ ਹਾਂ...ਸਾਰੇ ਸ਼ਬਦ ਕਿਤਾਬ ਦੇ ਨੇ...

  44 ਸਾਲ ਪੁਰਾਣੇ ਐਨਕਾਊਂਟਰ ਦਾ ਕੀ ਹੈ ਸੱਚ ?


  "ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਆਤਮ ਸਮਰਪਣ ਦੇਖਿਆ...ਪੰਜ ਨਿਹੰਗਾਂ ਨੂੰ ਬਾਕੀਆਂ ਨਾਲੋਂ ਵੱਖ ਕਰ ਦਿੱਤਾ ਗਿਆ...ਉਹਨਾਂ ਦੀਆਂ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਗਈਆਂ, ਰੱਸੀਆਂ ਨਾਲ ਬੰਨ੍ਹ ਕੇ ਗੁਰਦੁਆਰੇ ਦੇ ਪਿੱਛੇ ਇਕੱਠੀ ਹੋਈ ਜਨਤਾ ਦੇ ਸਾਹਮਣੇ ਲਿਜਾਇਆ ਗਿਆ...SSP ਨੇ ਆਪਣੀ ਸਰਵਿਸ ਰਿਵਾਲਵਰ ਦੇ ਨਾਲ ਉਨ੍ਹਾਂ 'ਤੇ ਗੋਲੀ ਚਲਾਈ ਅਤੇ ਘੱਟੋ-ਘੱਟ ਦੋ ਨੂੰ ਮਾਰ ਦਿੱਤਾ...ਜਦੋਂ ਜ਼ਿਲ੍ਹਾ ਮੈਜਿਸਟਰੇਟ ਨੇ ਉਸਦਾ ਹੱਥ ਫੜ੍ਹ ਲਿਆ ਤੇ ਅੱਗੇ ਦੇ Cold Blooded Murder ਨੂੰ ਰੋਕ ਲਿਆ"

  ਪੁਲਿਸ ਨਿਹੰਗ ਝੜਪ ਵਿੱਚ ਸੱਤ ਮੌਤਾਂ(ਟ੍ਰਿਬਿਊਨ ਦੀ ਇੱਕ ਕਾਪੀ 13 ਅਪ੍ਰੈਲ 1979 ਨੂੰ ਪ੍ਰਕਾਸ਼ਿਤ ਹੋਈ।)


  ਬੀਕੇ ਚਮ ਤੋਂ ਇਲਾਵਾ ਸਾਬਕਾ IAS ਗੁਰਤੇਜ ਸਿੰਘ ਨੇ ਵੀ ਦਾਅਵਾ ਕੀਤਾ ਸੀ ਕਿ ਰਿਹਾਸਤ 'ਚ ਲਏ ਜਾਣ ਤੋਂ ਬਾਅਦ ਹੀ ਨਿਹੰਗਾਂ ਦਾ ਐਨਕਾਊਂਟਰ ਕੀਤਾ ਗਿਆ ਸੀ। ਇਸ ਆਰਟੀਕਲ ਦਾ ਜ਼ਿਕਰ ਵੀ ਬੀ.ਕੇ. ਚਮ ਦੀ ਕਿਤਾਬ ਵਿੱਚ ਕੀਤਾ ਗਿਆ ਹੈ।

  ਸਾਬਕਾ IAS ਗੁਰਤੇਜ ਸਿੰਘ ਨੇ ਲਿਖਿਆ ਸੀ...


  'ਇੱਕ ਸਾਲ ਬਾਅਦ, ਮੈਂ ਪੰਜਾਬ ਸਕੱਤਰੇਤ 'ਚ SSP ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨਾਂ 'ਚੋਂ ਇੱਕ 'ਤੇ ਗੋਲੀ ਕਿਉਂ ਚਲਾਈ ? ਅਤੇ ਉਨ੍ਹਾਂ ਨੇ ਨਿਹੰਗਾਂ ਨੂੰ ਆਪਣੀ ਹਿਰਾਸਤ 'ਚ ਲੈਣ ਤੋਂ ਬਾਅਦ ਕਿਉਂ ਮਾਰਿਆ ? ਉਨ੍ਹਾਂ ਦਾ ਜਵਾਬ ਹੈਰਾਨ ਕਰਨ ਵਾਲਾ ਸੀ...'ਮੈਂ ਫੌਜਾਂ ਦਾ ਜਰਨੈਲ ਸੀ...ਮੇਰੇ ਸਾਹਮਣੇ ਮੇਰੇ ਸਿਪਾਹੀ ਸ਼ਹੀਦ ਹੋਏ ਪਏ ਸਨ...ਮੇਰੀ ਅੱਖਾਂ 'ਚ ਖੂਨ ਉੱਤਰ ਆਇਆ...ਘਟਨਾ ਦੇ ਇੱਕ ਸਾਲ ਬਾਅਦ ਵੀ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਸੀ'


  44 ਸਾਲ ਪਹਿਲਾਂ ਵਾਲੇ ਐਨਕਾਊਂਟਰ 'ਤੇ ਸਾਬਕਾ IAS ਅਫ਼ਸਰ ਗੁਰਤੇਜ ਸਿੰਘ ਨੇ ਵੀ ਮੁੜ ਤੋਂ ਸਵਾਲ ਚੁੱਕੇ। ਨਿਊਜ਼18 ਨਾਲ ਗੱਲਬਾਤ ਕਰਦਿਆਂ ਗੁਰਤੇਜ ਸਿੰਘ ਨੇ ਦੱਸਿਆ ਕਿ, ਐਨਕਾਊਂਟਰ ਤੋਂ ਕੁਝ ਸਾਲਾਂ ਬਾਅਦ ਸਿਮਰਨਜੀਤ ਸਿੰਘ ਮਾਨ ਉਨ੍ਹਾਂ ਨੂੰ ਆ ਕੇ ਮਿਲੇ ਸੀ ਅਤੇ ਉਨ੍ਹਾਂ ਮਾਨ ਤੋਂ ਦੋ ਨਿਹੰਗਾਂ ਨੂੰ ਮਾਰਨ ਦਾ ਵੀ ਸਵਾਲ ਪੁਛਿਆ ਸੀ।

  ਦਰਅਸਲ ਪਿੰਡ ਸਰਾਏ ਨਾਗਾ ਦੇ ਜਿਸ ਗੁਰਦੁਆਰਾ ਸਾਹਿਬ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਅਸਥਾਨ ਹੈ। ਕਿਤਾਬ 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਐ ਕਿ, SSP ਰਹਿੰਦਿਆਂ ਸਿਮਰਨਜੀਤ ਮਾਨ ਨੇ ਇਸੇ ਗੁਰਦੁਆਰੇ ਦੀਆਂ ਕੰਧਾਂ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਸੀ, ਜਿਸਨੂੰ ਲੈ ਕੇ ਮਾਨ ਤੋਂ ਸਵਾਲ ਪੁੱਛੇ ਜਾ ਰਹੇ ਹਨ?
  Published by:Sukhwinder Singh
  First published:

  Tags: Bhagat singh, Encounter, Simranjit Singh Mann

  ਅਗਲੀ ਖਬਰ