ਨੰਗਲ ਟਾਊਨਸ਼ਿਪ ਦੀ ਲੀਜ ਦੇ ਮੁੱਦੇ ਉਤੇ ਕੇਂਦਰੀ ਊਰਜਾ ਮੰਤਰੀ ਨੂੰ ਮਿਲੇ ਐਮਪੀ ਤਿਵਾੜੀ

News18 Punjabi | News18 Punjab
Updated: February 23, 2021, 3:46 PM IST
share image
ਨੰਗਲ ਟਾਊਨਸ਼ਿਪ ਦੀ ਲੀਜ ਦੇ ਮੁੱਦੇ ਉਤੇ ਕੇਂਦਰੀ ਊਰਜਾ ਮੰਤਰੀ ਨੂੰ ਮਿਲੇ ਐਮਪੀ ਤਿਵਾੜੀ
ਨੰਗਲ ਟਾਊਨਸ਼ਿਪ ਦੀ ਲੀਜ ਦੇ ਮੁੱਦੇ ਉਤੇ ਕੇਂਦਰੀ ਊਰਜਾ ਮੰਤਰੀ ਨੂੰ ਮਿਲੇ ਐਮਪੀ ਤਿਵਾੜੀ

  • Share this:
  • Facebook share img
  • Twitter share img
  • Linkedin share img
ਅਵਤਾਰ ਸਿੰਘ ਕੰਬੋਜ਼

ਰੂਪਨਗਰ: ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਨੰਗਲ ਟਾਊਨਸ਼ਿਪ ਦੀ ਲੀਜ਼ ਦੇ ਮੁੱਦੇ ਨੂੰ ਲੈ ਕੇ ਕੇਂਦਰੀ ਊਰਜਾ ਮੰਤਰੀ ਆਰ.ਕੇ ਸਿੰਘ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ ਹੈ। ਜਿੱਥੇ ਉਨ੍ਹਾਂ ਨੇ ਨੰਗਲ ਵਿਖੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਰਿਹਾਇਸ਼ੀ ਸੰਪਤੀਆਂ ਦੀ ਲੀਜ਼ ਦੇ ਮਾਲਿਕਾਨਾ ਹੱਕ ਦੇ ਮੁੱਦੇ ਨੂੰ ਸੁਲਝਾਉਣ ਨੂੰ ਲੈ ਕੇ ਕੇਂਦਰੀ ਮੰਤਰੀ ਨਾਲ ਚਰਚਾ ਕੀਤੀ।

ਐਮ.ਪੀ ਤਿਵਾੜੀ ਨੇ ਕੇਂਦਰੀ ਮੰਤਰੀ ਨੇ ਦੱਸਿਆ ਕਿ ਬੀਤੇ ਕਰੀਬ 6 ਤੋਂ 7 ਦਹਾਕਿਆਂ ਤੋਂ ਇਨ੍ਹਾਂ ਸੰਪਤੀਆਂ ਤੇ ਰਹਿ ਰਹੇ ਲੋਕਾਂ ਨੂੰ ਇੱਥੇ ਮਾਲਿਕਾਨਾ ਹੱਕ ਮਿਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬੀ.ਬੀ.ਐਮ.ਬੀ ਦੇ ਸਾਬਕਾ ਚੇਅਰਮੈਨ ਵੱਲੋਂ ਇਸ ਬਾਰੇ ਸਰਵੇ ਕਰਵਾਇਆ ਗਿਆ ਸੀ, ਪਰ ਉਨ੍ਹਾਂ ਦੇ ਬਦਲਣ ਤੋਂ ਬਾਅਦ ਮਾਮਲਾ ਅੱਗੇ ਨਹੀਂ ਵਧ ਸਕਿਆ। ਜਿਸ ਉਤੇ ਕੇਂਦਰੀ ਮੰਤਰੀ ਨੇ ਸੰਯੁਕਤ ਸਕੱਤਰ ਹਾਈਡਰੋ ਤਨਮੈ ਕੁਮਾਰ ਨੂੰ ਹੁਕਮ ਦਿੱਤੇ ਕਿ ਉਹ ਇਸ ਬਾਰੇ ਮੌਜੂਦਾ ਅਤੇ ਸਾਬਕਾ ਚੇਅਰਮੈਨ ਨੂੰ ਸੱਦ ਕੇ ਨਿਰਦੇਸ਼ ਦੇਣ ਅਤੇ 15 ਦਿਨਾਂ ਅੰਦਰ ਉਨ੍ਹਾਂ ਤੇ ਐਮ.ਪੀ ਨੂੰ ਰਿਪੋਰਟ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਐਮ.ਪੀ ਤਿਵਾੜੀ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਨਾਲ ਪਿਛਲੇ 20 ਮਹੀਨਿਆਂ ਚ 4 ਵਾਰ ਮੁਲਾਕਾਤ ਕਰ ਚੁੱਕੇ ਹਨ।
Published by: Gurwinder Singh
First published: February 23, 2021, 3:46 PM IST
ਹੋਰ ਪੜ੍ਹੋ
ਅਗਲੀ ਖ਼ਬਰ