
ਬਾਦਲ ਨੇ ਗੋਡੇ ਤੇ ਸੱਟ ਲੱਗਣ ਦੇ ਬਾਵਜੂਦ ਗੱਡੀ ਚ ਬੈਠ ਕੇ ਕੀਤਾ ਹਲਕੇ ਦੇ ਲੋਕਾਂ ਧੰਨਵਾਦ
Chetan Bhura
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਅਚਾਨਕ ਗੋਡੇ ਉਤੇ ਸੱਟ ਲੱਗਣ ਦੇ ਬਾਵਜੂਦ ਹਲਕੇ ਦੇ ਪਿੰਡਾਂ ਵਿਚ ਗੱਡੀ ਵਿਚ ਬੈਠ ਕੇ ਹੀ ਲੋਕਾਂ ਦਾ ਧੰਨਵਾਦ ਕੀਤਾ ਅਤੇ ਦਰਦ ਜਿਆਦਾ ਵਧਣ ਕਰਕੇ ਬਾਕੀ ਦੇ ਪਿੰਡਾਂ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।
ਬਾਦਲ ਵੱਲੋਂ ਆਪਣੇ ਜੱਦੀ ਹਲਕੇ ਲੰਬੀ ਦੇ ਪਿੰਡਾਂ ਵਿਚ ਲਗਾਤਾਰ ਧੰਨਵਾਦੀ ਦੌਰਾ ਕੀਤਾ ਜਾ ਰਿਹਾ। ਅੱਜ ਵੀ ਦੌਰੇ ਉਤੇ ਸਨ ਪਰ ਅਚਾਨਕ ਉਨ੍ਹਾਂ ਦੇ ਗੋਡੇ ਉਤੇ ਸੱਟ ਲੱਗਣ ਕਰਕੇ ਉਨ੍ਹਾਂ ਨੂੰ ਤੁਰਨ ਫਿਰਨ ਦੀ ਦਿੱਕਤ ਆਈ। ਜਿਸ ਕਰਕੇ ਉਨ੍ਹਾਂ ਨੇ ਆਪਣੀ ਗੱਡੀ ਵਿਚ ਬੈਠੇ ਹੀ ਲੰਬੀ ਪਿੰਡ ਦੇ ਲੋਕ ਦਾ ਧੰਨਵਾਦ ਕੀਤਾ।
ਪ੍ਰਕਾਸ਼ ਸਿੰਘ ਬਾਦਲ ਚੋਣਾਂ ਤੋਂ ਬਾਅਦ ਲਗਾਤਰ ਹਲ਼ਕੇ ਦੇ ਪਿੰਡਾਂ ਧੰਨਵਾਦੀ ਦੌਰਾ ਕਰ ਰਹੇ ਹਨ। ਅੱਜ ਵੀ ਉਹ ਪਿੰਡ ਭੀਟੀਵਾਲਾ, ਗੁਮਿਆਰਾ, ਪਿੰਡ ਕਿਲਿਆਵਾਲੀ ਦੇ ਦੌਰੇ ਸਨ। ਅੱਜ ਸਵੇਰੇ ਅਚਾਨਕ ਬਾਦਲ ਦੇ ਗੋਡੇ ਉਤੇ ਸੱਟ ਲੱਗਣ ਦੇ ਬਾਵਜੂਦ ਵਿਚ ਪਿੰਡਾਂ ਵਿਚ ਸਨ। ਅਚਾਨਕ ਦਰਦ ਵਧਣ ਕਰਕੇ ਉਨ੍ਹਾਂ ਨੇ ਪਿੰਡ ਲੰਬੀ ਵਿਖੇ ਗੱਡੀ ਵਿਚ ਬੈਠ ਕੇ ਹੀ ਲੋਕਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਦੇ ਪਿੰਡ ਬੀਦੋਵਾਲੀ, ਮੰਡੀ ਕਿਲਿਆਵਾਲੀ ਆਦਿ ਦਾ ਪ੍ਰੋਗਰਾਮ ਕੀਤਾ ਰੱਦ।
ਇਸ ਬਾਬਤ ਅਕਾਲੀ ਦਲ ਦੇ ਆਗੂ ਰਣਜੋਧ ਸਿੰਘ ਨੇ ਦੱਸਿਆ ਕਿ ਅੱਜ ਸਾਬਕਾ ਮੁੱਖ ਮੰਤਰੀ ਬਾਦਲ ਵਲੋਂ ਹਲ਼ਕੇ ਦੇ ਪਿੰਡਾਂ ਦਾ ਧੰਨਵਾਦੀ ਦੌਰਾ ਕਰਨਾ ਸੀ। ਉਨ੍ਹਾਂ ਦੇ ਗੋਡੇ ਉਪਰ ਸੱਟ ਲੱਗਣ ਕਰਕੇ ਉਨ੍ਹਾਂ ਨੇ ਚਾਰ ਪਿੰਡਾਂ ਵਿਚ ਗੱਡੀ ਵਿਚ ਬੈਠੇ ਹੀ ਸੰਬੋਧਨ ਕੀਤਾ ਅਤੇ ਬਾਕੀ ਦੇ ਰਹਿੰਦੇ ਪਿੰਡਾਂ ਦਾ ਪ੍ਰੋਗਰਾਮ ਰੱਦ ਕੀਤਾ ਗਿਆ ਹੈ। ਕੱਲ੍ਹ ਵਾਲੇ ਵੀ ਪ੍ਰੋਗਰਾਮ ਰੱਦ ਕੀਤੇ ਗਏ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।