Home /punjab /

ਨੌਜਵਾਨ ਭਾਰਤ ਸਭਾ ਵੱਲੋਂ ਅਗਨੀਪਥ ਸਕੀਮ ਦੇ ਸੰਬੰਧ ਵਿੱਚ ਰਾਸ਼ਟਰਪਤੀ ਨੂੰ ਭੇਜਿਆ ਗਿਆ ਮੰਗ ਪੱਤਰ  

ਨੌਜਵਾਨ ਭਾਰਤ ਸਭਾ ਵੱਲੋਂ ਅਗਨੀਪਥ ਸਕੀਮ ਦੇ ਸੰਬੰਧ ਵਿੱਚ ਰਾਸ਼ਟਰਪਤੀ ਨੂੰ ਭੇਜਿਆ ਗਿਆ ਮੰਗ ਪੱਤਰ  

ਨੌਜਵਾਨ ਭਾਰਤ ਸਭਾ ਵੱਲੋਂ ਅਗਨੀਪਥ ਸਕੀਮ ਦੇ ਸੰਬੰਧ ਵਿਚ  ਰਾਸ਼ਟਰਪਤੀ ਨੂੰ ਭੇਜਿਆ ਗਿਆ ਮੰਗ ਪੱਤਰ 

ਨੌਜਵਾਨ ਭਾਰਤ ਸਭਾ ਵੱਲੋਂ ਅਗਨੀਪਥ ਸਕੀਮ ਦੇ ਸੰਬੰਧ ਵਿਚ  ਰਾਸ਼ਟਰਪਤੀ ਨੂੰ ਭੇਜਿਆ ਗਿਆ ਮੰਗ ਪੱਤਰ 

ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿੱਚ ਮੁਕਤਸਰ ਦੇ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ ਦੀ ਫੌਜ ਦੀ ਭਰਤੀ ਸਬੰਧੀ ਸ਼ੁਰੂ ਕੀਤੀ ਅਗਨੀਪੱਥ ਯੋਜਨਾ ਨੂੰ ਰੱਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਲੁਧਿਆਣਾ ਵਿੱਚ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ 'ਤੇ ਕੀਤੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ।

ਹੋਰ ਪੜ੍ਹੋ ...
  • Share this:

ਕੁਨਾਲ ਧੂੜੀਆ

ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿੱਚ ਮੁਕਤਸਰ ਦੇ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ ਦੀ ਫੌਜ ਦੀ ਭਰਤੀ ਸਬੰਧੀ ਸ਼ੁਰੂ ਕੀਤੀ ਅਗਨੀਪੱਥ ਯੋਜਨਾ ਨੂੰ ਰੱਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਲੁਧਿਆਣਾ ਵਿੱਚ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ 'ਤੇ ਕੀਤੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ।

ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦਾ ਨੌਜਵਾਨ ਸਰਕਾਰੀ ਅਤੇ ਸੁਰੱਖਿਅਤ ਨੌਕਰੀ ਲਈ ਫੌਜ ਵਿੱਚ ਭਰਤੀ ਹੁੰਦਾ ਹੈ। ਪਰ ਪਿਛਲੇ ਤਿੰਨ ਸਾਲਾਂ ਤੋਂ ਭਰਤੀ ਹੋਣ ਲਈ ਖੇਡ ਮੈਦਾਨਾਂ ਵਿੱਚ ਖੂਨ ਪਸੀਨਾ ਇੱਕ ਕਰ ਰਹੇ ਨੌਜਵਾਨਾਂ ਲਈ ਅਗਨੀਪਥ ਸਕੀਮ/ ਠੇਕਾ ਅਧਾਰਿਤ ਭਰਤੀ ਮੌਤ ਦੇ ਵਾਰੰਟ ਦੇ ਬਰਾਬਰ ਹੈ। ਇਸੇ ਕਰਕੇ ਦੇਸ਼ ਦੇ ਵੱਖ ਵੱਖ ਸੂਬਿਆਂ ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ ਆਦਿ ਵਿੱਚ ਨੌਜਵਾਨਾਂ ਦੇ ਜਬਰਦਸਤ ਰੋਸ ਪ੍ਰਦਰਸ਼ਨ ਹੋ ਰਹੇ ਹਨ। ਉਹਨਾਂ ਕਿਹਾ ਕਿ ਇਹ ਸਕੀਮ ਆਪਸ਼ਨਲ ਨਹੀਂ ਹੈ ਬਲਕਿ ਹੁਣ ਤੋਂ ਸਾਰੀ ਭਰਤੀ ਹੀ ਇਸ ਤਰੀਕੇ ਨਾਲ ਹੋਇਆ ਕਰੇਗੀ।

ਸਰਕਾਰ ਦੀ ਅਗਨੀਪਥ ਸਕੀਮ ਮਤਲਬ ਠੇਕੇਦਾਰੀ ਸਿਸਟਮ ਦੇ ਤਹਿਤ ਪਹਿਲੇ ਸਾਲ ਸਾਢੇ ਸਤਾਰਾਂ ਸਾਲ ਤੋਂ ਇੱਕੀ ਸਾਲ ਤੱਕ ਦੇ 46000 ਨੌਜਵਾਨਾਂ ਨੂੰ ਸਿਰਫ ਚਾਰ ਸਾਲਾਂ ਲਈ ਭਰਤੀ ਕੀਤਾ ਜਾਣਾ ਹੈ। ਚਾਰ ਸਾਲਾਂ ਬਾਅਦ ਮੈਰਿਟ ਦੇ ਬਹਾਨੇ ਇਹਨਾਂ ਵਿੱਚੋਂ 75% ਨੌਜਵਾਨਾਂ ਨੂੰ ਬਾਹਰ ਕਰ ਦਿੱਤਾ ਜਾਵੇਗਾ। ਇਸ ਤਰਾਂ ਹਰ ਸਾਲ ਹੋਵੇਗਾ। ਜਿੰਨਾਂ ਨੂੰ ਪੈਨਸ਼ਨ ਦੀ ਵੀ ਸਹੂਲਤ ਨਹੀਂ ਦਿੱਤੀ ਜਾਵੇਗੀ। ਚਾਰ ਸਾਲਾਂ ਬਾਅਦ ਲਗਭਗ 24 ਸਾਲ ਉਮਰ ਦੇ ਨੌਜਵਾਨ ਉਸੇ ਬੇਰੁਜਗਾਰੀ ਵਾਲੀ ਹਾਲਤ ਵਿੱਚ ਆ ਜਾਣਗੇ।

ਜਿਸ ਨਾਲ ਬੇਰੁਜਗਾਰੀ ਦਰ ਘਟਣ ਦੀ ਬਜਾਏ ਹੋਰ ਵਧੇਗੀ। ਉਸ ਦੇ ਜਿੰਦਗੀ ਦੇ ਗੁਜਰ ਬਸਰ ਲਈ ਕੋਈ ਹੋਰ ਦੂਸਰਾ ਰਾਹ ਵੀ ਨਹੀਂ ਬਚੇਗਾ। ਉਹਨਾਂ ਕਿਹਾ ਕਿ ਦਰਅਸਲ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਇੱਕ ਸਾਲ ਪਹਿਲਾਂ ਯਾਨੀਕਿ 2023 ਤੱਕ 10 ਲੱਖ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਹੈ। ਇਹ ਖਾਨਾਪੂਰਤੀ ਅਗਨੀਪਥ ਸਕੀਮ ਤਹਿਤ ਕੀਤੀ ਜਾਵੇਗੀ। ਇਸ ਭਰਤੀ ਦੇ ਅੰਕੜਿਆਂ ਦੇ ਬਲਬੂਤੇ ਫੇਰ ਚੋਣਾਂ ਲਈ ਵੋਟਾਂ ਮੰਗੀਆਂ ਜਾਣਗੀਆਂ। ਭਾਜਪਾ ਇਹਨਾਂ ਨੌਕਰੀਆਂ 'ਤੇ ਵੋਟ ਲੈ ਕੇ ਫੇਰ ਨੌਕਰੀ ਵੀ ਖੋਹ ਲਵੇਗੀ। ਭਾਜਪਾ ਨੇ 2024 ਦੀ ਚੋਣ ਸਰਗਰਮੀ ਨੂੰ ਰਫਤਾਰ ਦੇਣ ਲਈ ਹੀ ਫਟਾ ਫਟ ਭਰਤੀ ਕਰਨ ਲਈ ਭਰਤੀ ਦੀ ਟ੍ਰੇਨਿੰਗ ਦਾ ਸਮਾਂ ਵੀ ਸਿਰਫ ਛੇ ਮਹੀਨੇ ਰੱਖਿਆ ਹੈ।

Published by:rupinderkaursab
First published:

Tags: Agnipath, Muktsar, Punjab