ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ: ਸਰਕਾਰ ਦੇ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਅਤੇ ਏ.ਡੀ.ਸੀ ਰਾਜਪਾਲ ਸਿੰਘ ਦੇ ਹੁਕਮਾਂ ਅਨੁਸਾਰ ਅੱਜ ਕਾਰਜ ਸਾਧਕ ਅਫਸਰ ਰਜਨੀਸ਼ ਕੁਮਾਰ ਦੀ ਅਗਵਾਈ ਹੇਠ ਪਲਾਸਟਿਕ ਮੁਕਤ ਅਭਿਆਨ ਚਲਾਇਆ ਗਿਆ। ਜਿਸ ਤਹਿਤ ਸੈਨਟਰੀ ਇੰਸਪੈਕਟਰ ਜਗਜੀਤ ਸਿੰਘ ਅਤੇ ਸਵੱਛ ਟੀਮ ਦੁਆਰਾ ਸ਼ਹਿਰ ਵਿਚਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।
ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਸ਼ਹਿਰ ਵਿਚ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਪਹਿਲਾਂ ਮੁਨਿਆਦੀ ਵੀ ਕਰਵਾਈ ਗਈ। ਹੁਣ ਨਗਰ ਕੌਂਸਲ ਦੀ ਟੀਮ ਵੱਲੋਂ ਪੋਲੀਥੀਨ ਲਿਫਾਫਿਆਂ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਪਿਛਲੇ ਦਿਨਾਂ ਦੌਰਾਨ ਵਿਭਾਗ ਵੱਲੋਂ ਸਤਾਰਾਂ ਚਲਾਨ ਕੱਟੇ ਗਏ ਜਿਸ ਵਿਚ 9 ਚਲਾਨ ਸਿੰਗਲ ਯੂਜ਼ ਪਲਾਸਟਿਕ ਤੇ 7 ਚਲਾਨ ਸੜਕ ਉਪਰ ਗੰਦਗੀ ਫੈਲਾਉਣ ਦੇ ਕੱਟੇ ਗਏ ਅਤੇ ਇੱਕ ਚਲਾਨ ਬਾਇਓ ਵੇਸਟ ਦਾ ਕੱਟਿਆ ਗਿਆ। ਇਸ ਦੌਰਾਨ 60 ਕਿਲੋ ਪਲਾਸਟਿਕ ਦੀਆਂ ਵਸਤੂਆਂ ਕਬਜ਼ੇ 'ਚ ਲਈਆਂ ਗਈਆਂ।
ਸਵੱਛ ਟੀਮ ਵੱਲੋਂ ਦੁਕਾਨਦਾਰ ਨੂੰ ਪਲਾਸਟਿਕ ਤੋਂ ਹੋਣ ਵਾਲੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਜੇ ਤੁਹਾਡੇ ਕੋਲ ਜਾਂ ਆਲੇ ਦੁਆਲੇ ਪਲਾਸਟਿਕ ਹੈ ਤਾਂ ਉਸ ਨੂੰ ਇਕੱਠਾ ਕਰਕੇ ਨਗਰ ਕੌਂਸਲ ਜਮ੍ਹਾਂ ਕਰਾਇਆ ਜਾਵੇ ਤਾਂ ਜੋ ਪਲਾਸਟਿਕ ਦੇ ਮਨੁੱਖੀ ਜੀਵਨ ਅਤੇ ਵਾਤਾਵਰਣ 'ਤੇ ਪੈਣ ਵਾਲੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਖ਼ਤਮ ਕਰ ਕੇ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।