ਕੁਨਾਲ ਧੂੜੀਆ
ਮਲੋਟ: ਬੀਤੇ ਦਿਨੀਂ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤੇ ਗਏ ਗੈਂਗਸਟਰਾਂ ਦੇ ਲਿੰਕ ਵਾਲੇ ਵਿਅਕਤੀ ਗੁਰਦੀਪ ਸਿੰਘ ਗੀਟਾ ਦੀ ਪੁੱਛਗਿੱਛ ਦੇ ਆਧਾਰ 'ਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਮਨਪ੍ਰੀਤ ਸਿੰਘ ਮੰਨਾ ਵਾਸੀ ਤਲਵੰਡੀ ਸਾਬੋ ਨੂੰ ਗ੍ਰਿਫਤਾਰ ਕੀਤਾ। ਪੁਲਿਸ ਅਨੁਸਾਰ ਗੀਟਾ ਨੇ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਮਨਪ੍ਰੀਤ ਮੰਨਾ ਦੇ ਕਹਿਣ 'ਤੇ ਹੀ ਗੋਲਡੀ ਬਰਾੜ ਨੇ ਉਸ ਨੂੰ ਯੂ ਪੀ ਤੋਂ ਨਾਜਾਇਜ਼ ਅਸਲਾ ਦਿਵਾਇਆ ਸੀ।
ਪੁਲਿਸ ਵੱਲੋਂ ਮਨਪ੍ਰੀਤ ਮੰਨਾ ਦੇ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਫ਼ਰੀਦਕੋਟ ਵਿੱਚ 2020 ਵਿਚ ਹੋਏ ਰੱਜਤ ਕੁਮਾਰ ਉਰਫ ਸੈਫੀ ਦਾ ਕਤਲ ਵੀ ਉਨ੍ਹਾਂ ਨੇ ਹੀ ਕਰਵਾਇਆ ਸੀ ਜਿਸ ਸਬੰਧੀ ਮਾਮਲਾ ਵੀ ਦਰਜ ਹੈ । ਪੁਲਿਸ ਅਨੁਸਾਰ ਸੈਫੀ ਦੇ ਕਤਲ ਤੋਂ ਬਾਅਦ ਮਨਪ੍ਰੀਤ ਮੰਨਾ ਅਤੇ ਹੋਰ ਵਿਅਕਤੀ ਰਾਮਪੁਰ ਯੂਪੀ ਵਿਖੇ ਰਹਿਣ ਚਲੇ ਗਏ ਸਨ, ਵਾਪਸੀ 'ਤੇ ਹੀ ਮਨਪ੍ਰੀਤ ਮੰਨਾ ਨੇ ਗੋਲਡੀ ਬਰਾੜ ਨਾਲ ਗੱਲ ਕਰਵਾ ਕੇ ਯੂ ਪੀ ਤੋਂ ਇੱਕ ਵਿਅਕਤੀ ਤੋਂ ਪਿਸਟਲ ਲਿਆ ਸੀ ਜੋ ਉਸ ਨੇ ਆਪਣੀ ਸਕਾਰਪੀਓ ਗੱਡੀ ਵਿੱਚ ਰੱਖਿਆ ਅਤੇ ਪੰਜਾਬ ਆ ਕੇ ਗੀਟਾ ਨੂੰ ਦੇ ਦਿੱਤਾ ਸੀ। ਇਹ ਪਿਸਟਲ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ।
ਇਸ ਤੋਂ ਇਲਾਵਾ ਪੁਲਿਸ ਨੇ ਗੀਟੇ ਤੋਂ ਹੋਰ ਵੀ ਹਥਿਆਰ ਬਰਾਮਦ ਕੀਤੇ ਸਨ। ਇਸੇ ਮਾਮਲੇ ਦੇ ਵਿੱਚ ਮਨਪ੍ਰੀਤ ਮੰਨਾ ਨੂੰ ਪੁਲਿਸ ਨੇ ਰਿਮਾਂਡ 'ਤੇ ਲਿਆਂਦਾ ਸੀ । ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵਲੋਂ ਮਨਪ੍ਰੀਤ ਸਿੰਘ ਮੰਨਾ ਨੂੰ ਫਿਰੋਜਪੁਰ ਜੇਲ ਵਿਚੋਂ 16 ਜੂਨ ਨੂੰ ਲਿਆਂਦਾ ਗਿਆ ਸੀ। ਜਿਸ ਦਾ ਰਿਮਾਂਡ ਪੁਰਾ ਹੋਣ ਬਾਅਦ , ਅੱਜ ਮੈਡੀਕਲ ਕਰਵਾਉਣ ਤੋਂ ਬਾਅਦ ਮਲੋਟ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸਨੂੰ ਜੁਡੀਸੀਅਲ ਵਿਚ ਭੇਜ ਦਿੱਤਾ ਗਿਆ। ਜਿਸ ਦੀ ਅਗਲੀ ਪੇਸ਼ੀ ਵੀਡਿਓ ਕਾਨਫਰੰਸ ਰਾਹੀਂ 2 ਜੁਲਾਈ ਨੂੰ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।