Home /punjab /

ਅਨੰਤਵੀਰ ਸਿੰਘ ਬਾਦਲ ਕਰ ਰਿਹੈ ਆਪਣੇ ਦਾਦੇ ਲਈ ਚੋਣ ਪ੍ਰਚਾਰ

ਅਨੰਤਵੀਰ ਸਿੰਘ ਬਾਦਲ ਕਰ ਰਿਹੈ ਆਪਣੇ ਦਾਦੇ ਲਈ ਚੋਣ ਪ੍ਰਚਾਰ

ਅਨੰਤਵੀਰ

ਅਨੰਤਵੀਰ ਸਿੰਘ ਬਾਦਲ ਕਰ ਰਿਹਾ ਆਪਣੇ ਦਾਦੇ ਲਈ ਚੋਣ ਪ੍ਰਚਾਰ

 • Share this:
  ਕੁਨਾਲ ਧੂੜੀਆ
  ਵਿਧਾਨ ਸਭਾ ਹਲਕਾ ਲੰਬੀ ਤੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਹੁਣ ਉਨ੍ਹਾਂ ਦਾ ਪੋਤਰਾ ਅਨੰਤਵੀਰ ਸਿੰਘ ਬਾਦਲ ਵੀ ਮੈਦਾਨ ਵਿਚ ਆ ਗਿਆ ਹੈ।

  ਸੁਖਬੀਰ ਸਿੰਘ ਬਾਦਲ ਦੇ ਸਪੁੱਤਰ ਅਨੰਤਵੀਰ ਸਿੰਘ ਬਾਦਲ ਨੇ ਵੱਖ-ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ ਦੌਰਾਨ ਲੋਕਾਂ ਨੂੰ ਵੋਟ ਲਈ ਅਪੀਲ ਕੀਤੀ। ਦੱਸ ਦਈਏ ਕਿ 94 ਸਾਲਾ ਪ੍ਰਕਾਸ਼ ਸਿੰਘ ਬਾਦਲ ਲੰਬੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਹਨ। ਜਦਕਿ ਕਾਂਗਰਸ ਵਲੋਂ ਜਗਪਾਲ ਸਿੰਘ ਅਬੁਲਖੁਰਾਨਾ, ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਖੁੱਡੀਆਂ ਵੀ ਚੋਣ ਮੈਦਾਨ ਵਿੱਚ ਹਨ।

  ਪ੍ਰਕਾਸ਼ ਸਿੰਘ ਬਾਦਲ ਜੋ ਬੀਤੇ ਦਿਨੀਂ ਕੋਰੋਨਾ ਕਰਕੇ ਹਸਪਤਾਲ ਵਿਚ ਦਾਖਲ ਰਹੇ ਅਤੇ ਠੀਕ ਹੋਣ ਉਪਰੰਤ ਉਨ੍ਹਾਂ ਨੇ ਕੁਝ ਪਿੰਡਾਂ ਦਾ ਦੌਰਾ ਕੀਤਾ ਪਰ ਬੀਤੇ ਦਿਨ ਉਨ੍ਹਾਂ ਨੂੰ ਸਿਹਤ ਸਮੱਸਿਆ ਕਾਰਨ ਫੋਰਟਿਸ ਹਸਪਤਾਲ ਵਿਖੇ ਭੇਜਣਾ ਪਿਆ।

  ਪ੍ਰਕਾਸ਼ ਸਿੰਘ ਬਾਦਲ ਆਪਣੇ ਰੁਟੀਨ ਚੈੱਕਅੱਪ ਉਪਰੰਤ ਪਿੰਡ ਬਾਦਲ ਹੀ ਹਨ ਪਰ ਉਨ੍ਹਾਂ ਦੀ ਜਗ੍ਹਾ ਚੋਣ ਪ੍ਰਚਾਰ ਦੀ ਕਮਾਂਡ ਜਿੱਥੇ ਲੰਬੀ ਦੇ ਅਕਾਲੀ ਵਰਕਰਾਂ ਨੇ ਸੰਭਾਲੀ ਹੋਈ ਹੈ, ਉਥੇ ਹੀ ਹੁਣ ਚੋਣ ਪ੍ਰਧਾਨ ਵਿੱਚ ਅਨੰਤਵੀਰ ਸਿੰਘ ਬਾਦਲ ਵੀ ਨਜ਼ਰ ਆ ਰਹੇ ਹਨ।
  Published by:Gurwinder Singh
  First published:

  Tags: Assembly Elections 2022, Muktsar, Punjab Assembly Polls 2022, Punjab Election 2022, Shiromani Akali Dal

  ਅਗਲੀ ਖਬਰ