Home /punjab /

Sri Muktsar Sahib: ਮੰਡੀਆਂ `ਚ ਝੋਨਾ ਵਿਕਣ ਦੀ ਆਸ ਲਾਈ ਬੈਠੇ ਕਿਸਾਨ ਪਰੇਸ਼ਾਨ, ਦੇਖੋ ਖ਼ਾਸ ਰਿਪੋਰਟ

Sri Muktsar Sahib: ਮੰਡੀਆਂ `ਚ ਝੋਨਾ ਵਿਕਣ ਦੀ ਆਸ ਲਾਈ ਬੈਠੇ ਕਿਸਾਨ ਪਰੇਸ਼ਾਨ, ਦੇਖੋ ਖ਼ਾਸ ਰਿਪੋਰਟ

X
ਝੋਨੇ

ਝੋਨੇ ਤੋਂ ਬਾਅਦ ਬਾਸਮਤੀ ਦੀ ਆਮਦ ਜ਼ੋਰਾਂ 'ਤੇ  

ਦਾਣਾ ਮੰਡੀਆਂ ਵਿਚ ਹੁਣ ਝੋਨੇ ਤੋਂ ਬਾਅਦ ਬਾਸਮਤੀ ਦੀ ਆਮਦ ਜ਼ੋਰਾਂ ਤੇ ਹੈ, ਦੱਸ ਦੇਈਏ ਕਿ ਬਾਸਮਤੀ ਦੀ ਖਰੀਦ ਪ੍ਰਾਈਵੇਟ ਵਪਾਰੀਆਂ ਵੱਲੋਂ ਹੀ ਕੀਤੀ ਜਾਂਦੀ ਹੈ, ਜਿਸਦੇ ਚਲਦਿਆ ਇਸਦੇ ਰੇਟਾ ਵਿਚ ਉਥਲ ਪੁਥਲ ਨਜ਼ਰ ਆਉਂਦੀ ਰਹਿੰਦੀ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਦਾਣਾ ਮੰਡੀ ਦਾ ਦੋਰਾ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਹੁਣ ਝੋਨੇ ਤੋਂ ਬਾਅਦ ਵੱਡੀ ਗਿਣਤੀ ਵਿਚ ਕਿਸਾਨ ਬਾਸਮਤੀ ਦੀ ਫਸਲ ਨਾਲ ਮੰਡੀ ਵਿਚ ਪਹੁੰਚੇ ਹੋਏ ਹਨ।

ਹੋਰ ਪੜ੍ਹੋ ...
  • Share this:

ਕੁਨਾਲ ਧੂੜੀਆ, ਸ਼੍ਰੀ ਮੁਕਤਸਰ ਸਾਹਿਬ:

ਦਾਣਾ ਮੰਡੀਆਂ ਵਿਚ ਹੁਣ ਝੋਨੇ ਤੋਂ ਬਾਅਦ ਬਾਸਮਤੀ ਦੀ ਆਮਦ ਜ਼ੋਰਾਂ ਤੇ ਹੈ, ਦੱਸ ਦੇਈਏ ਕਿ ਬਾਸਮਤੀ ਦੀ ਖਰੀਦ ਪ੍ਰਾਈਵੇਟ ਵਪਾਰੀਆਂ ਵੱਲੋਂ ਹੀ ਕੀਤੀ ਜਾਂਦੀ ਹੈ, ਜਿਸਦੇ ਚਲਦਿਆ ਇਸਦੇ ਰੇਟਾ ਵਿਚ ਉਥਲ ਪੁਥਲ ਨਜ਼ਰ ਆਉਂਦੀ ਰਹਿੰਦੀ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਦਾਣਾ ਮੰਡੀ ਦਾ ਦੋਰਾ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਹੁਣ ਝੋਨੇ ਤੋਂ ਬਾਅਦ ਵੱਡੀ ਗਿਣਤੀ ਵਿਚ ਕਿਸਾਨ ਬਾਸਮਤੀ ਦੀ ਫਸਲ ਨਾਲ ਮੰਡੀ ਵਿਚ ਪਹੁੰਚੇ ਹੋਏ ਹਨ।

ਕਿਸਾਨਾਂ ਨੇ ਇਸ ਗੱਲ ਦਾ ਵੀ ਜਿ਼ਕਰ ਕੀਤਾ ਕਿ ਬੀਤੇ ਦੋ ਦਿਨ ਤੋਂ ਬਾਸਮਤੀ ਦੇ ਰੇਟਾਂ ਵਿਚ ਕੁਝ ਗਿਰਾਵਟ ਆਈ ਹੈ, ਬੀਤੇ ਹਫ਼ਤੇ ਜਿਥੇ ਬਾਸਮਤੀ ਦਾ ਰੇਟ ਕਰੀਬ 4 ਹਜ਼ਾਰ ਰੁਪਏ ਪ੍ਰਤੀ ਕੁ੍ਇੰਟਲ ਸੀ ਉੱਥੇ ਹੀ ਇਸ ਹਫ਼ਤੇ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਹ ਰੇਟ 3200 ਤੋਂ 3600 ਰੁਪਏ ਵਿਚਕਾਰ ਆ ਟਿਕੇ ਹਨ। ਫਿਲਹਾਲ ਮੰਡੀ ਵਿਚ ਬਾਸਮਤੀ ਦੀਆਂ ਢੇਰੀਆਂ ਲੈ ਕੇ ਬੈਠੇ ਇਹ ਕਿਸਾਨ ਰੇਟ ਉੱਚੇ ਹੋਣ ਦੀ ਉਡੀਕ ਵਿਚ ਹਨ ਅਤੇ ਇਹਨਾਂ ਨੂੰ ਉਮੀਦ ਹੈ ਕਿ ਇਹ ਰੇਟ ਫਿਰ 4000 ਰੁਪਏ ਦੇ ਅੰਕੜੇ ਨੂੰ ਛੂਹੇਗਾ।

ਇਸ ਮਾਮਲੇ ਵਿਚ ਗੱਲਬਾਤ ਕਰਦਿਆ ਪਿਡ ਖੁੰਨਣ ਕਲਾਂ ਦੇ ਕਿਸਾਨ ਰਛਪਾਲ ਸਿੰਘ ਦੱਸਦੇ ਹਨ ਕਿ ਬੀਤੇ ਦਿਨਾਂ ਵਿਚ ਬਾਸਮਤੀ ਦੇ ਰੇਟ ਘਟੇ ਹਨ, ਉਮੀਦ ਹੈ ਕਿ ਇਹ ਰੇਟ ਆਉਣ ਵਾਲੇ ਦਿਨਾਂ ਵਿਚ ਕੁਝ ਵਧਣਗੇ।

Published by:Amelia Punjabi
First published:

Tags: Crops, Mandi, Muktsar, Paddy, Punjab, Punjab farmers