Home /punjab /

ਭਗਵੰਤ ਮਾਨ ਪੰਜਾਬ ਲਈ ਚਿੰਤਤ ਛੇਤੀ ਪੰਜਾਬ ਹੋਵੇਗਾ ਟਰੈਕ 'ਤੇ : ਦੇਵ ਖਰੋੜ    

ਭਗਵੰਤ ਮਾਨ ਪੰਜਾਬ ਲਈ ਚਿੰਤਤ ਛੇਤੀ ਪੰਜਾਬ ਹੋਵੇਗਾ ਟਰੈਕ 'ਤੇ : ਦੇਵ ਖਰੋੜ    

ਭਗਵੰਤ

ਭਗਵੰਤ ਮਾਨ ਪੰਜਾਬ ਲਈ ਚਿੰਤਤ ਛੇਤੀ ਪੰਜਾਬ ਹੋਵੇਗਾ ਟਰੈਕ 'ਤੇ-ਦੇਵ ਖਰੋੜ    

  • Share this:
    ਕੁਨਾਲ ਧੂੜੀਆ


    ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਰੀਕ 2 ਦੀ ਪ੍ਰਮੋਸ਼ਨ ਲਈ ਪਹੁੰਚੇ ਅਦਾਕਾਰ ਦੇਵ ਖਰੌੜ ਅਤੇ ਅਦਾਕਾਰਾ ਸ਼ਰਨ ਕੌਰ ਨੇ ਕਿਹਾ ਕਿ ਫਿਲਮ ਇੱਕ ਪਰਿਵਾਰਕ ਫ਼ਿਲਮ ਹੈ ਅਤੇ ਸ਼ਰੀਕੇਬਾਜ਼ੀ ਦੇ ਵਿਚ ਕਿਸ ਤਰ੍ਹਾਂ ਪਰਿਵਾਰਾਂ ਦਾ ਨੁਕਸਾਨ ਹੁੰਦਾ ਹੈ, ਇਹ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ। ਇਹ ਫਿਲਮ ਇੱਕ ਸੰਦੇਸ਼ ਦਿੰਦੀ ਹੈ ਇਸ ਮੌਕੇ ਗੱਲਬਾਤ ਕਰਦਿਆਂ ਅਦਾਕਾਰ ਦੇਵ ਖਰੌੜ ਨੇ ਕਿਹਾ ਕਿ ਪੰਜਾਬ ਵਿੱਚ ਮੁੱਦਾ ਆਧਾਰਤ ਫ਼ਿਲਮਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਹਿਸਾਬ ਨਾਲ ਪੰਜਾਬੀ ਸਿਨੇਮਾ ਦੇ ਵਿਚ ਲੋਕ ਅੱਗੇ ਵਧ ਰਹੇ ਹਨ ਆਉਣ ਵਾਲੇ ਸਮੇਂ ਦੇ ਵਿਚ ਸਾਊਥ ਸਿਨੇਮਾ ਦੇ ਬਰਾਬਰ ਹੋਵਾਂਗੇ ਇਹ ਜਲਦ ਹੀ ਹੋਵੇਗਾ।



    ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਦੇਵ ਖਰੌੜ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਇੱਕ ਵੱਡਾ ਮੁੱਦਾ ਹਨ ਅਤੇ ਇਸ ਸੰਬੰਧ ਵਿਚ ਜਦ ਉਹ ਬੀਤੇ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਤਾਂ ਕਾਫ਼ੀ ਮੁੱਦਿਆਂ 'ਤੇ ਗੱਲਬਾਤ ਹੋਈ, ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਲਈ ਬਹੁਤ ਚਿੰਤਤ ਹਨ ਅਤੇ ਉਹ ਪੰਜਾਬ ਦੇ ਭਲੇ ਲਈ ਵਧੀਆ ਕੰਮ ਕਰਨਗੇ ਤੇ ਜਲਦੀ ਪੰਜਾਬ ਵਧੀਆ ਟਰੈਕ 'ਤੇ ਹੋਵੇਗਾ। ਇਸ ਮੌਕੇ ਅਦਾਕਾਰਾ ਸ਼ਰਨ ਕੌਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਲਈ ਇੱਕ ਸੁਪਨੇ ਵਰਗਾ ਹੈ ਅਤੇ ਉਨ੍ਹਾਂ ਨੂੰ ਵਧੀਆ ਸਟਾਰਕਾਸਟ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ।
    First published:

    ਅਗਲੀ ਖਬਰ