Home /punjab /

ਖ਼ੁਦ ਨੂੰ ਸਟੈਚੂ ਬਣਾ ਕੇ ਇਹ ਤਿੰਨੋਂ ਭਰਾ ਕਰਦੇ ਹਨ ਲੋਕਾਂ ਦਾ ਮਨੋਰੰਜਨ

ਖ਼ੁਦ

ਰੁਜ਼ਗਾਰ ਲਈ ਹਰ ਇੱਕ ਵਿਅਕਤੀ ਆਪਣੋ-ਆਪਣੇ ਤਰੀਕੇ ਨਾਲ ਹੀਲਾ ਵਸੀਲਾ ਕਰਦਾ ਰਹਿੰਦਾ ਹੈ। ਇਹ ਤਿੰਨ ਭਰਾ ਜੋ ਤੁਹਾਨੂੰ ਸਟੈਚੂ ਵਾਂਗ ਖੜ੍ਹੇ ਨਜ਼ਰ ਆ ਰਹੇ ਹਨ ਅਸਲ ਵਿੱਚ ਇਨ੍ਹਾਂ ਦਾ ਇਹ ਹੀ ਰੁਜ਼ਗਾਰ ਹੈ। ਇਹ  ਭਰਾ ਜੋ ਕਿ ਬਠਿੰਡਾ ਦੇ ਕਸਬਾ ਭਗਤਾ ਭਾਈ ਦੇ ਨਾਲ ਸਬੰਧਤ ਹਨ। ਅਲੱਗ-ਅਲੱਗ ਸ਼ਹਿਰਾਂ ਵਿੱਚ ਜਾ ਕੇ ਇਸ ਤਰ੍ਹਾਂ ਲੋਕਾਂ ਦਾ ਮਨੋਰੰਜਨ ਕਰਦੇ ਹਨ। ਇਹ ਤਿੰਨ ਭਰਾ ਜਿਨ੍ਹਾਂ ਦਾ ਨਾਮ ਰਾਜਪਾਲ, ਕਬੀਰ ਅਤੇ ਰਾਮ ਹੈ। ਇਹ ਵੱਖ ਵੱਖ ਮੁਦਰਾਵਾਂ ਦੇ ਵਿਚ ਖੜ੍ਹੇ ਹੋ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਤੇ ਇਸ ਤਰ੍ਹਾਂ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ

  ਇਨ੍ਹਾਂ ਵਿੱਚੋਂ ਦੋ ਭਰਾ ਗੋਲਡਨ ਸਟੈਚੂ ਅਤੇ ਸਿਲਵਰ ਸਟੈਚੂ ਦੇ ਰੂਪ ਦੇ ਵਿੱਚ ਖੜ੍ਹੇ ਹੋ ਜਾਂਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਇਨ੍ਹਾਂ ਨੇ ਕਿਹਾ ਕਿ ਰੋਜ਼ੀ ਰੋਟੀ ਦੇ ਲਈ ਉਹ ਇਸ ਤਰ੍ਹਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦੇ ਮਨੋਰੰਜਨ ਤੋਂ ਖੁਸ਼ ਹਨ ਪਰ ਉਹ ਆਪਣੇ ਬੱਚਿਆਂ ਨੂੰ ਇਸ ਖੇਤਰ ਵਿਚ ਨਹੀਂ ਪਾਉਣਾ ਚਾਹੁੰਦੇ। ਹਾਲਾਂਕਿ ਉਨ੍ਹਾਂ ਦੇ ਵੱਡੇ ਇਸੇ ਤਰ੍ਹਾਂ ਹੀ ਕੰਮ ਕਰਦੇ ਰਹੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਵਧੀਆ ਪੜ੍ਹਾਈ ਕਰਨ ਅਤੇ ਚੰਗੇ ਅਫ਼ਸਰ ਬਣਨ। ਉਨ੍ਹਾਂ ਦੇ ਅਨੁਸਾਰ ਉਹ ਆਪਣੀ ਮਿਹਨਤ ਦੇ ਨਾਲ ਪੈਸਾ ਕਮਾਉਂਦੇ ਹਨ ਅਤੇ ਇਸ ਨਾਲ ਲੋਕਾਂ ਦਾ ਮਨੋਰੰਜਨ ਵੀ ਹੋ ਜਾਂਦਾ ਹੈ।
  Published by:rupinderkaursab
  First published:

  Tags: Muktsar, Punjab

  ਅਗਲੀ ਖਬਰ