Home /punjab /

ਗੜੇਮਾਰੀ ਕਾਰਨ ਸਬਜ਼ੀਆਂ ਦੇ ਕਾਸ਼ਤਕਾਰ ਕਿਸਾਨਾਂ ਦਾ ਹੋਇਆ ਨੁਕਸਾਨ  

ਗੜੇਮਾਰੀ ਕਾਰਨ ਸਬਜ਼ੀਆਂ ਦੇ ਕਾਸ਼ਤਕਾਰ ਕਿਸਾਨਾਂ ਦਾ ਹੋਇਆ ਨੁਕਸਾਨ  

ਗੜੇਮਾਰੀ

ਗੜੇਮਾਰੀ ਕਾਰਨ ਸਬਜ਼ੀਆਂ ਦੇ ਕਾਸ਼ਤਕਾਰ ਕਿਸਾਨਾਂ ਦਾ ਹੋਇਆ ਨੁਕਸਾਨ  

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕੁਝ ਪਿੰਡ ਬੀਤੀ ਸ਼ਾਮ  ਬਾਰਸ਼ ਦੌਰਾਨ ਹੋਈ ਭਾਰੀ ਗੜੇਮਾਰੀ  ਦੀ ਮਾਰ ਹੇਠ ਆਏ। ਇਸ ਦੌਰਾਨ ਜਿਥੇ ਇਕ ਪਾਸੇ ਭਾਰੀ ਗੜੇ ਪੈਣ ਕਾਰਨ ਪਸ਼ੂ ਪਾਲਕ ਕਿਸਾਨਾਂ ਦੇ ਪਸ਼ੂਆਂ ਲਈ ਬਣਾਏ ਛੱਡਾਂ ਵਿਚ ਵੱਡੇ ਮੋਰੇ ਵੇਖਣ ਨੂੰ ਮਿਲੇ, ਉਥੇ ਇਸ ਗੜੇਮਾਰੀ ਕਾਰਨ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕੁਝ ਪਿੰਡ ਬੀਤੀ ਸ਼ਾਮ  ਬਾਰਸ਼ ਦੌਰਾਨ ਹੋਈ ਭਾਰੀ ਗੜੇਮਾਰੀ  ਦੀ ਮਾਰ ਹੇਠ ਆਏ। ਇਸ ਦੌਰਾਨ ਜਿਥੇ ਇਕ ਪਾਸੇ ਭਾਰੀ ਗੜੇ ਪੈਣ ਕਾਰਨ ਪਸ਼ੂ ਪਾਲਕ ਕਿਸਾਨਾਂ ਦੇ ਪਸ਼ੂਆਂ ਲਈ ਬਣਾਏ ਛੱਡਾਂ ਵਿਚ ਵੱਡੇ ਮੋਰੇ ਵੇਖਣ ਨੂੰ ਮਿਲੇ, ਉਥੇ ਇਸ ਗੜੇਮਾਰੀ ਕਾਰਨ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ।

  ਗਿੱਦੜਬਾਹਾ ਹਲਕੇ ਦੇ ਪਿੰਡ ਲੁੰਡੇਵਾਲਾ, ਗੁਰੂਸਰ, ਦੋਦਾ ਤੇ ਆਸਪਾਸ ਦੇ ਇਲਾਕੇ ਦੇ ਵਿੱਚ ਸਬਜ਼ੀ ਦੀ ਕਾਸ਼ਤਕਾਰ ਕਿਸਾਨਾਂ ਨੂੰ ਇਸ ਗੜੇਮਾਰੀ ਕਾਰਨ ਨੁਕਸਾਨ ਝੱਲਣਾ ਪਿਆ ਹੈ। ਇਸ ਨਾਲ ਟਮਾਟਰ, ਕੱਦੂ, ਤੋਰੀਆਂ ਅਤੇ ਮਟਰ ਦੀ ਫਸਲ ਦਾ ਨੁਕਸਾਨ ਹੋਇਆ ਹੈ। ਇਸ ਸਬੰਧ ਵਿਚ ਅੱਜ ਮੁੱਖ ਖੇਤੀਬਾਡ਼ੀ ਅਫਸਰ ਗੁਰਪ੍ਰੀਤ ਸਿੰਘ ਨੇ ਇਨ੍ਹਾਂ ਪਿੰਡਾਂ ਦਾ ਜਾਇਜ਼ਾ ਲਿਆ ਇਸ ਦੌਰਾਨ ਉਨ੍ਹਾਂ ਨੇ ਕਿਹਾ ਇਸ ਗੜੇਮਾਰੀ ਦਾ ਨੁਕਸਾਨ ਜ਼ਿਆਦਾਤਰ ਸਬਜ਼ੀ ਦੀ ਕਾਸ਼ਤ ਕਰਨ ਵਾਲਿਆਂ ਨੂੰ ਹੋਇਆ ਹੈ ਅਤੇ ਨਰਮੇ ਆਦਿ ਦੀ ਫਸਲ ਨਾਲ ਗੜੇਮਾਰੀ ਨੂੰ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਨੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਤਾਂ ਜੋ ਇਸ ਨੁਕਸਾਨ ਦਾ ਉਹ ਜਾਇਜ਼ਾ ਲੈ ਸਕਣ।
  Published by:rupinderkaursab
  First published:

  Tags: Muktsar, Punjab, Vegetables

  ਅਗਲੀ ਖਬਰ