Home /punjab /

ਕਿਸਾਨਾਂ ਨੇ ਟੋਲ ਪਲਾਜ਼ੇ ਨੂੰ ਕੀਤਾ ਟੋਲ ਮੁਕਤ, ਦੇਖੋ ਕੀ ਹੈ ਪੂਰਾ ਮਾਮਲਾ

ਕਿਸਾਨਾਂ ਨੇ ਟੋਲ ਪਲਾਜ਼ੇ ਨੂੰ ਕੀਤਾ ਟੋਲ ਮੁਕਤ, ਦੇਖੋ ਕੀ ਹੈ ਪੂਰਾ ਮਾਮਲਾ

ਕਿਸਾਨਾਂ

ਕਿਸਾਨਾਂ ਨੇ ਟੋਲ ਪਲਾਜ਼ੇ ਨੂੰ ਕੀਤਾ ਟੋਲ ਮੁਕਤ 

ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਸਰਕਾਰੀ ਸ਼ਰਤਾਂ ਹੀ ਪੂਰੀਆਂ ਨਹੀਂ ਕਰਦਾ ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਨਾ ਤਾਂ ਇਹ ਸੜਕ ਬਹੁਤ ਵਧੀਆ ਬਣੀ ਹੋਈ ਹੈ ਕਿ ਇਸ 'ਤੇ ਟੋਲ ਪਲਾਜ਼ਾ ਲੱਗੇ ਅਤੇ ਇਸ ਟੋਲ ਪਲਾਜ਼ੇ ਨੂੰ ਬਣਾਉਣ ਤੋਂ ਪਹਿਲਾਂ ਕੰਪਨੀ ਨੇ ਨੇੜੇ ਹੀ ਰਾਜਸਥਾਨ ਸਰਹਿੰਦ ਫੀਡਰ 'ਤੇ ਪੁਲ ਬਣਾਉਣਾ ਸੀ ਜੋ ਅਜੇ ਤੱਕ ਨਹੀਂ ਬਣਿਆ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਕੋਟਕਪੂਰਾ ਮੁੱਖ ਮਾਰਗ 'ਤੇ ਪਿੰਡ ਵੜਿੰਗ ਕੋਲ ਲੱਗਿਆ ਟੋਲ ਪਲਾਜ਼ਾ ਕਾਫ਼ੀ ਸਮੇਂ ਤੋਂ ਚਰਚਾ ਵਿੱਚ ਹੈ। ਇਸ ਟੋਲ ਪਲਾਜ਼ੇ ਵੱਲੋਂ ਸ਼ਰਤਾਂ ਨਾ ਪੂਰੀਆਂ ਕੀਤੀਆਂ ਜਾਣ ਕਾਰਨ ਸਮੇਂ ਸਮੇਂ 'ਤੇ ਇਸ ਟੋਲ ਪਲਾਜ਼ੇ ਵਿਰੁਧ ਆਵਾਜ਼ ਉੱਠਦੀ ਰਹੀ ਹੈ । ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿਚ ਇਸ ਟੋਲ ਪਲਾਜ਼ੇ ਦੇ ਉੱਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਕੇ ਇਸ ਟੋਲ ਪਲਾਜ਼ੇ ਨੂੰ ਟੋਲ ਮੁਕਤ ਕਰ ਦਿੱਤਾ ਗਿਆ।

  ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਸਰਕਾਰੀ ਸ਼ਰਤਾਂ ਹੀ ਪੂਰੀਆਂ ਨਹੀਂ ਕਰਦਾ ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਨਾ ਤਾਂ ਇਹ ਸੜਕ ਬਹੁਤ ਵਧੀਆ ਬਣੀ ਹੋਈ ਹੈ ਕਿ ਇਸ 'ਤੇ ਟੋਲ ਪਲਾਜ਼ਾ ਲੱਗੇ ਅਤੇ ਇਸ ਟੋਲ ਪਲਾਜ਼ੇ ਨੂੰ ਬਣਾਉਣ ਤੋਂ ਪਹਿਲਾਂ ਕੰਪਨੀ ਨੇ ਨੇੜੇ ਹੀ ਰਾਜਸਥਾਨ ਸਰਹਿੰਦ ਫੀਡਰ 'ਤੇ ਪੁਲ ਬਣਾਉਣਾ ਸੀ ਜੋ ਅਜੇ ਤੱਕ ਨਹੀਂ ਬਣਿਆ।

  ਸੜਕ ਵਿਚ ਜਗ੍ਹਾ ਜਗ੍ਹਾ 'ਤੇ ਟੋਏ ਹਨ ਅਤੇ ਖਸਤਾ ਹਾਲਤ ਹੈ ਅਤੇ ਲੋਕਾਂ ਤੋਂ ਟੋਲ ਪਲਾਜ਼ਾ ਧੱਕੇ ਨਾਲ ਟੋਲ ਵਸੂਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟੋਲ ਪਲਾਜ਼ਾ ਬੰਦ ਹੋਣਾ ਚਾਹੀਦਾ ਹੈ। ਫਿਲਹਾਲ ਕਿਸਾਨ ਯੂਨੀਅਨ ਨੇ ਇੱਥੇ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਇਸ ਟੋਲ ਪਲਾਜ਼ੇ ਨੂੰ ਟੋਲ ਮੁਕਤ ਕਰ ਦਿੱਤਾ ਹੈ।
  Published by:Amelia Punjabi
  First published:

  Tags: Muktsar, Toll Plaza

  ਅਗਲੀ ਖਬਰ