Home /News /punjab /

ਕਿਸਾਨਾਂ ਨੇ 60 ਏਕੜ ਦੇ ਕਰੀਬ ਨਰਮੇ ਦੀ ਫਸਲ ਉਤੇ ਚਲਾਇਆ ਟਰੈਕਟਰ

ਕਿਸਾਨਾਂ ਨੇ 60 ਏਕੜ ਦੇ ਕਰੀਬ ਨਰਮੇ ਦੀ ਫਸਲ ਉਤੇ ਚਲਾਇਆ ਟਰੈਕਟਰ

ਕਿਸਾਨਾਂ ਨੇ 60 ਏਕੜ ਦੇ ਕਰੀਬ ਨਰਮੇ ਦੀ ਫਸਲ ਉਤੇ ਚਲਾਇਆ ਟਰੈਕਟਰ

ਕਿਸਾਨਾਂ ਨੇ 60 ਏਕੜ ਦੇ ਕਰੀਬ ਨਰਮੇ ਦੀ ਫਸਲ ਉਤੇ ਚਲਾਇਆ ਟਰੈਕਟਰ

  • Share this:
    Chetan Bhura

    ਭਾਰੀ ਬਾਰਸ਼ ਨੇ ਜਿਥੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕੀਤਾ ਹੈ, ਉਥੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਤੋਂ ਦੁਖੀ ਕਿਸਾਨਾਂ ਵੱਲੋਂ ਆਪਣੀ ਨਰਮੇ ਦੀ ਫਸਲ ਵਾਹੁਣੀ ਸ਼ੁਰੂ ਕਰ ਦਿੱਤੀ ਹੈ। ਅੱਜ ਬਲਾਕ ਲੰਬੀ ਦੇ ਪਿੰਡ ਅਬੂਲਖੁਰਾਣਾ ਦੇ ਦਰਜਨ ਦੇ ਕਰੀਬ ਕਿਸਾਨਾਂ ਨੇ ਆਪਣੀ 60 ਏਕੜ ਦੇ ਕਰੀਬ ਨਰਮੇ ਦੀ ਫਸਲ ਵਿਚ ਟਰੈਕਟਰ ਚਲਾ ਦਿੱਤਾ ਹੈ।

    ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਕਿਸਾਨ ਨਰਮੇ ਦੀ ਖੜ੍ਹੀ ਫਸਲ ਨੂੰ ਵਾਹ ਸਕਦੇ ਹਨ। ਕਿਸਾਨਾਂ ਦਾ ਗਿਲ਼ਾ ਹੈ ਕੇ ਕਿਸੇ ਵੀ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਪਿਛਲੇ ਦਿਨੀਂ ਹੋਈ  ਬਾਰਸ਼ ਨੇ ਜਿੱਥੇ ਬਲਾਕ ਲੰਬੀ ਦੇ ਕਈ ਪਿੰਡਾਂ ਵਿਚ ਫਸਲਾਂ ਦਾ ਨੁਕਸਾਨ ਕੀਤਾ ਹੈ, ਉਥੇ ਬਚੀਆਂ ਨਰਮੇ ਦੀਆਂ ਫਸਲਾਂ ਉਪਰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ।

    ਇਸ ਤੋਂ ਦੁਖੀ ਕਿਸਾਨ ਆਪਣੀ ਖੜ੍ਹੀ ਨਰਮੇ ਦੀ ਫਸਲ ਵਿਚ ਟਰੈਕਟਰ ਚਲਾਉਣ ਲਈ ਮਜ਼ਬੂਰ ਹਨ। ਪਿੰਡ ਅਬੂਲਖੁਰਾਣਾ ਦੇ ਦਰਜਨ ਦੇ ਕਰੀਬ  ਕਿਸਾਨਾਂ ਨੇ ਆਪਣੀ 60 ਏਕੜ ਦੇ ਕਰੀਬ ਨਰਮੇ ਦੀ ਖੜ੍ਹੀ ਫਸਲ ਨੂੰ ਵਹਾ ਦਿੱਤਾ ਹੈ। ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਉਨ੍ਹਾਂ ਦੀ ਫਸਲਾਂ ਬਾਰਸ਼ ਤੋਂ ਤਾਂ ਬਚ ਗਈਆਂ ਪਰ ਨਰਮੇ ਉਪਰ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦੇ ਹਮਲੇ ਨਾਲ ਨਰਮੇ ਨੂੰ ਲੱਗਣ ਵਾਲੀ ਫੁੱਲਾਂ ਬੂਟੀ ਝੜਨ ਲੱਗੀ ਹੈ।

    ਅਸੀਂ ਕਈ ਤਰ੍ਹਾਂ ਦੀਆ ਸਪਰੇਆਂ ਕਰ ਕੇ ਦੇਖ ਲਈਆਂ ਪਰ ਕੋਈ ਫਾਇਦਾ ਨਹੀਂ ਹੋਇਆ। ਆਖਰ ਮਜਬੂਰਨ ਸਾਨੂੰ ਨਰਮੇ ਨੂੰ ਵਹੁਣਾ ਪਿਆ ਹੈ। ਹੁਣ ਕਿਸੇ ਤੋਂ ਝੋਨੇ ਦੀ ਪਨੀਰੀ ਮੁੱਲ ਕੇ ਲਗਾਉਣ ਦੀ ਗੱਲ ਕਹਿ ਰਹੇ ਹਨ। ਪੁੱਛੇ ਜਾਣ ਉਤੇ ਕਿ ਕਿਸੇ ਖੇਤੀਬਾੜੀ ਵਿਭਾਗ ਨੇ ਕੋਈ ਸਾਰ ਲਈ ਜਾਂ ਨਰਮੇ ਦੀ ਜਾਂਚ ਕਰਨ ਆਇਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਕਿਸੇ ਵੀ ਵਿਭਾਗ ਨੇ ਕੋਈ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਬਹੁਤੇ ਏਰੀਏ ਵਿਚ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਨੂੰ ਨੁਕਸਾਨ ਹੋ ਰਿਹਾ ਹੈ ਜਿਸ ਦੇ ਡਰੋਂ ਕੁਝ ਦਿਨਾਂ ਵਿਚ ਹੋਰ ਵਿਚ ਕਿਸਾਨ ਆਪਣਾ ਨਰਮਾ ਵਹਾ ਸਕਦੇ ਹਨ।

    ਜਦੋਂ ਇਸ ਬਾਬਤ ਜਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਸ ਪਿੰਡ ਨਾਲ ਸਬੰਧਤ ਅਧਕਾਰੀ ਨਾਲ ਸੰਪਰਕ ਕਰੋ। ਦੂਸਰੇ ਪਾਸੇ ਇਸ ਪਿੰਡ ਨਾਲ ਸਬੰਧਤ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਚਿੱਟੇ ਮੱਛਰ ਦਾ ਪ੍ਰਕੋਪ ਜਿਆਦਾ ਮੂੰਗੀ ਦੀ ਫਸਲ ਦੀ ਬਜਾਈ ਕਾਰਨ ਹੈ, ਪਰ ਗੁਲਾਬੀ ਸੁੰਡੀ ਦੇ ਹਮਲੇ ਤੋਂ ਵਿਭਾਗ ਅਣਜਾਣ ਹੈ।
    Published by:Gurwinder Singh
    First published:

    Tags: Farmer, Farmers Protest, Punjab farmers

    ਅਗਲੀ ਖਬਰ