Home /punjab /

ਦਾਦੇ ਦੇ ਭਰਾ ਅਤੇ ਤਾਏ ਦਾ ਕਤਲ ਕਰ ਫਰਾਰ ਹੋਏ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ

ਦਾਦੇ ਦੇ ਭਰਾ ਅਤੇ ਤਾਏ ਦਾ ਕਤਲ ਕਰ ਫਰਾਰ ਹੋਏ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ

ਚੋਰੀ

ਚੋਰੀ ਦੇ ਪਿਸਤੌਲ ਨਾਲ ਕੀਤਾ ਸੀ ਦਾਦੇ ਦੇ ਭਰਾ ਤੇ ਤਾਏ ਦਾ ਕਤਲ ਪੁਲਿਸ ਨੇ ਕੀਤਾ ਗ੍ਰਿਫਤਾਰ 

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਂਮ ਵਿਖੇ ਆਪਣੇ ਦਾਦੇ ਦੇ ਭਰਾ ਤੇ ਤਾਏ ਨੂੰ ਗੋਲ਼ੀਆਂ ਮਾਰ ਕੇ ਮਾਰਨ ਵਾਲੇ ਕਥਿਤ ਦੋਸ਼ੀ ਹਰਦੀਪ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਅੱਜ ਐੱਸਐੱਸਪੀ ਦਫ਼ਤਰ ਵਿਖੇ ਐੱਸਐੱਸਪੀ ਧਰੁਮਣ ਐਚ ਨਿੰਬਾਲੇ ਨੇ ਦੱਸਿਆ ਕਿ ਕਥਿਤ ਦੋਸ਼ੀ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹਰਦੀਪ ਸਿੰਘ ਨੇ ਮੰਨਿਆ ਕਿ ਇਸ ਵਾਰਦਾਤ ਲਈ ਜੋ ਪਿਸਤੌਲ ਉਸ ਨੇ ਵਰਤਿਆ ਸੀ ਉਹ ਪਿਸਤੌਲ ਉਸਨੇ ਕ੍ਰਿਸ਼ਨ ਕੁਮਾਰ ਪੁੱਤਰ ਭਿੰਦਰ ਸਿੰਘ ਵਾਸੀ ਬਾਮ ਤੋਂ ਲਿਆ ਸੀ ਅਤੇ ਕ੍ਰਿਸ਼ਨ ਕੁਮਾਰ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ 
   
  ਕ੍ਰਿਸ਼ਨ ਕੁਮਾਰ ਤੋਂ ਕੀਤੀ ਗਈ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਇਹ 32 ਬੋਰ ਦਾ ਰਿਵਾਲਵਰ ਹਰਦੀਪ ਸਿੰਘ ਨੂੰ ਜੋ ਉਸ ਨੇ ਦਿੱਤਾ ਸੀ ਇਹ ਉਸ ਨੇ ਚੱਕ ਚਿੱਬੜਾਂਵਾਲੀ ਦੀ ਢਾਣੀ 'ਚੋਂ ਚੋਰੀ ਕੀਤਾ ਸੀ। ਇਸ ਤੋਂ ਇਲਾਵਾ ਕਥਿਤ ਦੋਸ਼ੀ ਕ੍ਰਿਸ਼ਨ ਕੁਮਾਰ ਨੇ ਮੰਨਿਆ ਕਿ ਉਸਨੇ ਅਤੇ ਇਕ ਹੋਰ ਵਿਅਕਤੀ ਆਕਾਸ਼ਦੀਪ ਨੇ ਚੱਕ ਸ਼ੇਰੇ ਵਾਲਾ ਵਿਖੇ ਵੀ ਪਿਸਤੌਲ ਦੀ ਨੋਕ 'ਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਸਫਲ ਰਹੇ ਸਨ। ਪੁਲਿਸ ਨੇ ਹਰਦੀਪ ਸਿੰਘ ਵੱਲੋਂ ਵਰਤਿਆ ਗਿਆ 32 ਬੋਰ ਦਾ ਰਿਵਾਲਵਰ ਅਤੇ ਚਾਰ ਖੋਲ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ।

  ਇਸ ਤੋਂ ਇਲਾਵਾ ਕ੍ਰਿਸ਼ਨ ਕੁਮਾਰ ਦੀ ਨਿਸ਼ਾਨਦੇਹੀ ਤੇ 12 ਬੋਰ ਦੀ ਰਾਈਫਲ ਤੇ ਇੱਕ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤਾ। ਦੂਜੇ ਮਾਮਲੇ ਵਿੱਚ ਪਿੰਡ ਈਨਾ ਖੇੜਾ ਵਿਖੇ ਫਰਿੱਜ ਦੇ ਠੰਢੇ ਪਾਣੀ ਪਿੱਛੇ ਮਜ਼ਦੂਰਾਂ ਦੇ ਦੋ ਗੁੱਟਾਂ 'ਚ ਹੋਏ ਆਪਸੀ ਝਗੜੇ 'ਚ ਮਜ਼ਦੂਰ ਨਿਤੀਸ਼ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਸੀ। ਮਾਮਲੇ ਦੇ ਵਿੱਚ ਵੀ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਸੀ ਇਸ ਮਾਮਲੇ 'ਚ ਪੁਲਸ ਨੇ ਰਾਜਸਥਾਨ 'ਚ ਰੇਡ ਕਰਕੇ ਗੋਪੀ, ਕ੍ਰਿਸ਼ਨ ਕੁਮਾਰ, ਅਮਨਦੀਪ ਸਿੰਘ, ਰਾਜੂ, ਮਾਣਕ, ਗੁਰਸੇਵਕ ਸਿੰਘ ਉਰਫ ਕਾਕਾ, ਅਭੀਸ਼ੇਕ ਕੁਮਾਰ, ਕਾਲੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ।
  Published by:rupinderkaursab
  First published:

  Tags: Amritsar, Crime, Crime news, Punjab

  ਅਗਲੀ ਖਬਰ