ਕੁਨਾਲ ਧੂੜੀਆ
ਬਾਡੀ ਬਿਲਡਿੰਗ ਦੇ ਨਾਲ-ਨਾਲ 34 ਸਾਲ ਦੀ ਉਮਰ ਵਿਚ 39 ਵੀ ਵਾਰ ਖ਼ੂਨਦਾਨ ਕਰਨ ਪਹੁੰਚਿਆ ਨੌਜਵਾਨ
ਵਿਸ਼ਵ ਖੂਨਦਾਨ ਦਿਵਸ ਮੌਕੇ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਪੁਰਾਣੀ ਦਾਣਾ ਮੰਡੀ ਬਾਬਾ ਖੇਤਰਪਾਲ ਮੰਦਰ ਦੇ ਬਾਹਰ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਵਲੋਂ ਖੂਨਦਾਨ ਕੀਤਾ ਗਿਆ।
ਇਸ ਮੌਕੇ ਬਾਡੀਬਿਲਡਿੰਗ ਕਰਨ ਵਾਲਾ ਨੌਜਵਾਨ ਜਿਸ ਦੀ ਉਮਰ 34 ਸਾਲ ਹੈ, ਉਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ 34 ਸਾਲ ਦੀ ਉਮਰ ਦੇ ਵਿਚ ਅੱਜ 39ਵੀ ਵਾਰ ਖੂਨਦਾਨ ਕਰਨ ਪਹੁੰਚਿਆ ਹੈ। ਪੁੱਛੇ ਜਾਣ ਤੇ ਉਸ ਨੇ ਕਿਹਾ ਕਿ ਉਸ ਨੂੰ ਖ਼ੂਨ ਦੇਣ ਤੋਂ ਬਾਅਦ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਂਦੀ ਸਗੋਂ ਖੂਨ ਦਾਨ ਕਰਨ ਨਾਲ ਜ਼ਰੂਰੀ ਟੈਸਟ ਵੀ ਮੁਫਤ ਹੋ ਜਾਂਦੇ ਹਨ।
ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਖ਼ੂਨਦਾਨ ਕਰਨਾ ਚਾਹੀਦਾ ਤਾਂ ਜੋ ਇਸ ਨਾਲ ਕਿਸੇ ਦੀ ਜਾਨ ਬਚ ਸਕੇ। ਇਸ ਮੌਕੇ ਪ੍ਰਬੰਧਕਾਂ ਨੇ ਵੀ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਸਬੰਧੀ ਸੁਚੇਤ ਹੋਣਾ ਚਾਹੀਦਾ ਅਤੇ ਵੱਧ ਤੋਂ ਵੱਧ ਖ਼ੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਇਸ ਨਾਲ ਕਿਸੇ ਦੇ ਪਰਿਵਾਰ ਦੀ ਜਾਨ ਬਚ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।