ਕੁਨਾਲ ਧੂੜੀਆ
ਮਲੋਟ: ਅੱਜ ਲਗਾਤਰ ਹੋਈ ਬਾਰਿਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ ਉਥੇ ਹੀ ਕਰਮਗੜ੍ਹ ਮਾਈਨਰ ਵਿੱਚ ਪਾੜ ਇਕ ਆਫ਼ਤ ਬਣ ਕੇ ਉਤਰਿਆ ਹੈ। ਪਿੰਡ ਕਰਮਗੜ੍ਹ ਕੋਲ ਗੁੱਜਰਦੇ ਕਰਮਗੜ੍ਹ ਮਾਇਨਰ ਵਿਚ ਪਾੜ ਪੈ ਜਾਣ ਕਾਰਨ ਜਿਥੇ ਪਿੰਡ ਦੀਆ ਢਾਣੀਆਂ ਵਿਚ ਬਣੇ ਘਰਾਂ ਵਿਚ ਪਾਣੀ ਭਰ ਗਿਆ ਉੱਥੇ ਹੀ ਨਾਲ ਲੱਗਦੇ ਕਰੀਬ ਦੋ ਸੌ ਏਕੜ ਫਸਲ ਵਿਚ ਪਾਣੀ ਭਰ ਗਿਆ।
ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਿੱਥੇ ਬਾਰਿਸ਼ ਕਾਰਨ ਉਨ੍ਹਾਂ ਨੂੰ ਰਾਹਤ ਮਿਲੀ ਹੈ ਉਥੇ ਹੀ ਇਸ ਪਾੜ ਕਾਰਨ ਕਿਸਾਨਾਂ ਦੀ ਫ਼ਸਲ ਦੇ ਖ਼ਰਾਬ ਹੋਣ ਦਾ ਡਰ ਵੀ ਪੈਦਾ ਹੋ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।