Home /punjab /

UPSC ਪ੍ਰੀਖਿਆ 'ਚ ਦੇ ਪਿੰਡ ਭੁੱਲਰ ਦੇ ਜਸਪਿੰਦਰ ਸਿੰਘ ਨੇ ਕੀਤਾ 33ਵਾਂ ਰੈਂਕ ਹਾਸਲ

UPSC ਪ੍ਰੀਖਿਆ 'ਚ ਦੇ ਪਿੰਡ ਭੁੱਲਰ ਦੇ ਜਸਪਿੰਦਰ ਸਿੰਘ ਨੇ ਕੀਤਾ 33ਵਾਂ ਰੈਂਕ ਹਾਸਲ

ਪਰਿਵਾਰ ਵਿਚ ਖੁਸ਼ੀਆਂ ਦਾ ਮਾਹੌਲ  

ਪਰਿਵਾਰ ਵਿਚ ਖੁਸ਼ੀਆਂ ਦਾ ਮਾਹੌਲ  

ਜਸਪਿੰਦਰ ਸਿੰਘ ਨੇ 12ਵੀਂ ਤੱਕ ਦੀ ਪੜਾਈ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ ਅਤੇ ਇਸ ਉਪਰੰਤ ਬੀ ਏ ਐਲ ਐਲ ਬੀ ਪੰਜਾਬ ਯੂਨੀਵਰਸਿਟੀ ਤੋਂ ਕੀਤੀ । 27 ਸਾਲ ਦੇ ਜਸਪਿੰਦਰ ਨੇ ਦੂਜੀ ਵਾਰ ਇਹ ਪ੍ਰੀਖਿਆ ਦਿੱਤੀ ਅਤੇ 33ਵਾਂ ਰੈਂਕ ਹਾਸਲ ਕੀਤਾ।

 • Share this:
  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਪਿੰਡ ਭੁੱਲਰ ਦੇ ਆਮ ਕਿਸਾਨ ਦੇ ਪੁੱਤਰ ਨੇ ਯੂ ਪੀ ਐਸ ਸੀ ਦੇ ਆਏ ਨਤੀਜੇ 'ਚ 33ਵਾਂ ਰੈਂਕ ਹਾਸਲ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭੁੱਲਰ ਪਿੰਡ ਦੇ ਕਿਸਾਨ ਨਛੱਤਰ ਸਿੰਘ ਭੁੱਲਰ ਅਤੇ ਨਵਦੀਪ ਕੌਰ ਭੁੱਲਰ ਦੇ ਬੇਟੇ ਜਸਪਿੰਦਰ ਨੇ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ।

  ਜਸਪਿੰਦਰ ਸਿੰਘ ਨੇ 12ਵੀਂ ਤੱਕ ਦੀ ਪੜਾਈ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ ਅਤੇ ਇਸ ਉਪਰੰਤ ਬੀ ਏ ਐਲ ਐਲ ਬੀ ਪੰਜਾਬ ਯੂਨੀਵਰਸਿਟੀ ਤੋਂ ਕੀਤੀ । 27 ਸਾਲ ਦੇ ਜਸਪਿੰਦਰ ਨੇ ਦੂਜੀ ਵਾਰ ਇਹ ਪ੍ਰੀਖਿਆ ਦਿੱਤੀ ਅਤੇ 33ਵਾਂ ਰੈਂਕ ਹਾਸਲ ਕੀਤਾ। ਜਸਪਿੰਦਰ ਦੀ ਇਸ ਪ੍ਰਾਪਤੀ 'ਤੇ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਸੀਨੀਅਰ ਆਗੂ ਬਲਰਾਜ ਸਿੰਘ ਭੁੱਲਰ ਨੇ ਇਸ 'ਤੇ ਪਰਿਵਾਰ ਨੂੰ ਵਧਾਈ ਦਿੱਤੀ ਹੈ।
  Published by:Amelia Punjabi
  First published:

  Tags: Muktsar, UPSC Result

  ਅਗਲੀ ਖਬਰ