Home /punjab /

ਨਸ਼ੇ ਨਾਲ ਮੌਤ ਮਾਮਲੇ ਵਿਚ ਦੋ ਵਿਰੁੱਧ ਮੁਕੱਦਮਾ ਦਰਜ

ਨਸ਼ੇ ਨਾਲ ਮੌਤ ਮਾਮਲੇ ਵਿਚ ਦੋ ਵਿਰੁੱਧ ਮੁਕੱਦਮਾ ਦਰਜ

 • Share this:
  ਕੁਨਾਲ ਧੂੜੀਆ


  ਹਲਕਾ ਲੰਬੀ ਪਿੰਡ ਤੱਪਾਖੇੜਾ ਵਿਖੇ ਨਸ਼ੇ ਨਾਲ ਇਕ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਲੰਬੀ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਮੁਕਦਮਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਕੱਲ ਤੱਪਾ ਖੇੜਾ ਵਿਖੇ 21 ਸਾਲ ਦੇ ਨੌਜਵਾਨ ਵਿਜੇ ਕੁਮਾਰ ਦੀ ਮੌਤ ਹੋ ਗਈ ਸੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਪੁੱਤਰ ਰਾਮ ਚੰਦ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਸੀ ਉਸਦਾ ਲੜਕਾ ਵਿਜੇ ਕੁਮਾਰ ਨਸ਼ਾ ਕਰਦਾ ਸੀ। ਜਿਸ ਕਰਕੇ ਉਸਨੂੰ ਨਸ਼ਾ ਛੁਡਾਊ ਕੇਂਦਰ ਵਿਚ ਵੀ ਭਰਤੀ ਕਰਾਇਆ ਗਿਆ ਸੀ ਅਤੇ ਹੁਣ ਉਹ ਵਾਪਸ ਪਿੰਡ ਆਕੇ ਰਹਿਣ ਲੱਗ ਪਿਆ ਸੀ ਅਤੇ ਫਿਰ ਨਸ਼ਾ ਕਰਨ ਲੱਗ ਪਿਆ ਸੀ। 9 ਜਨਵਰੀ ਨੂੰ ਵਿਜੇ ਕੁਮਾਰ ਨਸ਼ੇ ਦੀ ਹਾਲਤ ਵਿਚ ਘਰ ਆਇਆ 'ਤੇ ਉਸਨੇ ਆਪਣੇ ਪਿਤਾ ਨੂੰ ਦੱਸਿਆ ਇਹ ਨਸ਼ਾ ਜੱਜ ਸਿੰਘ ਅਤੇ ਜਸ਼ਨਦੀਪ ਤੋਂ ਲੈਕੇ ਆਇਆ ਸੀ। ਮੁਦਈ ਨੇ ਦੱਸਿਆ ਕਿ ਨਸ਼ੇ ਵਿਚ ਕੁਝ ਮਿਲਿਆ ਹੋਣ ਕਰਕੇ ਵਿਜੇ ਦੀ ਹਾਲਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਮਲੋਟ ਲਿਆਂਦਾ ਗਿਆ। ਜਿਥੇ ਉਸਦੀ ਮੌਤ ਹੋ ਗਈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਨਸ਼ੇ ਵਿਚ ਕੁਝ ਮਿਲਿਆ ਹੋਣ ਕਰਕੇ ਵਿਜੇ ਦੀ ਮੌਤ ਹੋਈ ਹੈ।

  ਇਸ ਸਬੰਧੀ ਪੁਲਿਸ ਨੇ ਮੁਦਈ ਦੇ ਬਿਆਨਾਂ 'ਤੇ ਜੱਜ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਜਸ਼ਨਦੀਪ ਸਿੰਘ ਉਰਫ ਜਸ਼ਨਾ ਪੁੱਤਰ ਬਲਕਾਰ ਸਿੰਘ ਵਾਸੀਅਨ ਤੱਪਾ ਖੇੜਾ ਵਿਰੁੱਧ ਅ/ਧ 304,34ਆਈ ਪੀ ਸੀ ਤਹਿਤ ਮੁਕਦਮਾਂ ਦਰਜ ਕਰ ਲਿਆ ਹੈ ਪਰ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁਲਿਸ ਅਨੁਸਾਰ ਮੁਦਈ ਨੇ ਬਿਆਨਾਂ ਵਿਚ ਇਹ ਵੀ ਕਿਹਾ ਹੈ ਕਿ ਉਕਤ ਨੇ ਅਤੇ ਜੱਜ ਦੀ ਪੁਸ਼ਤਪਨਾਹੀ ਦੇ ਕੁਝ ਸਿਆਸੀ ਰਸੂਖ ਵਾਲੇ ਵਿਅਕਤੀ ਕਰਦੇ ਹਨ ਜਿਹਨਾਂ ਬਾਰੇ ਜਾਂਚ ਉਪਰੰਤ ਕਾਰਵਾਈ ਕੀਤੀ ਜਾਵੇਗੀ।
  First published:

  Tags: Civil, Death, Drugs, Muktsar, Punjab

  ਅਗਲੀ ਖਬਰ