Home /punjab /

ਸੁਣੋ ਲੋਕ ਭਲਾਈ ਕੰਮਾਂ ਦੇ ਉਦਘਾਟਨ ਸਮੇਂ ਕੀ ਬੋਲੇ ਐੱਸ ਪੀ ਸਿੰਘ ਓਬਰਾਏ

ਸੁਣੋ ਲੋਕ ਭਲਾਈ ਕੰਮਾਂ ਦੇ ਉਦਘਾਟਨ ਸਮੇਂ ਕੀ ਬੋਲੇ ਐੱਸ ਪੀ ਸਿੰਘ ਓਬਰਾਏ

ਸੁਣੋ

ਸੁਣੋ ਲੋਕ ਭਲਾਈ ਕੰਮਾਂ ਦੇ ਉਦਘਾਟਨ ਸਮੇਂ ਕੀ ਬੋਲੇ ਐੱਸ ਪੀ ਸਿੰਘ ਓਬਰਾਏ

ਸ੍ਰੀ ਮੁਕਤਸਰ ਸਾਹਿਬ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਡਾ ਐੱਸ ਪੀ ਸਿੰਘ ਓਬਰਾਏ ਸ੍ਰੀ ਮੁਕਤਸਰ ਸਾਹਿਬ ਪਹੁੰਚੇ। ਇਸ ਮੌਕੇ ਉਨ੍ਹਾਂ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਕੱਚਾ ਥਾਂਦੇਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਲਾਈ ਆਟੋਮੈਟਿਕ ਬਾਇਓ ਕੈਮਿਸਟਰੀ ਮਸ਼ੀਨ ਈ ਐਮ 200 ਦਾ ਉਦਘਾਟਨ ਕੀਤਾ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਡਾ ਐੱਸ ਪੀ ਸਿੰਘ ਓਬਰਾਏ ਸ੍ਰੀ ਮੁਕਤਸਰ ਸਾਹਿਬ ਪਹੁੰਚੇ। ਇਸ ਮੌਕੇ ਉਨ੍ਹਾਂ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਕੱਚਾ ਥਾਂਦੇਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਲਾਈ ਆਟੋਮੈਟਿਕ ਬਾਇਓ ਕੈਮਿਸਟਰੀ ਮਸ਼ੀਨ ਈ ਐਮ 200 ਦਾ ਉਦਘਾਟਨ ਕੀਤਾ।

  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਓਬਰਾਏ ਨੇ ਕਿਹਾ ਕਿ ਟਰੱਸਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋਕਾਂ ਨੂੰ ਸਸਤੇ ਰੇਟਾਂ 'ਤੇ ਟੈਸਟ ਮੁਹੱਈਆ ਕਰਵਾਉਣ ਲਈ 50ਲੈਬਾਂ ਖੋਲ੍ਹਣ ਦਾ ਟੀਚਾ ਸੀ। ਜਿਨ੍ਹਾਂ ਨੂੰ ਪੂਰਾ ਕਰ ਲਿਆ ਗਿਆ ਹੈ ਅਤੇ ਹੁਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 50 ਹੋਰ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਖੋਲ੍ਹੇ ਜਾ ਰਹੇ ਹਨ ਅਤੇ ਇਕੱਤੀ ਦਸੰਬਰ ਤਕ ਲੈਬਾਰਟਰੀਆਂ ਖੋਲ੍ਹਣ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ।

  ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਇਹੋ ਜਿਹੀਆਂ ਲੈਬਾਰਟਰੀਆਂ ਖੋਲ੍ਹੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁਕਤਸਰ ਸਾਹਿਬ ਵਿਖੇ ਇਹ ਲੈਬਾਰਟਰੀ 2019 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਸ਼ਹਿਰ ਦੇ ਲੋਕਾਂ ਨੂੰ ਇਸ ਦਾ ਬਹੁਤ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਥੇ ਬਹੁਤ ਹੀ ਸਸਤੇ ਰੇਟਾਂ 'ਤੇ ਵੱਖ ਵੱਖ ਬੀਮਾਰੀਆਂ ਦੇ ਟੈਸਟ ਕੀਤੇ ਜਾਂਦੇ ਹਨ। ਇਸ ਮੌਕੇ ਡਾ ਓਬਰਾਏ ਨੇ ਕਿਹਾ ਕਿ ਹੁਣ ਟਰੱਸਟ ਵੱਲੋਂ ਸੂਬੇ ਵਿੱਚ 100 ਮੈਡੀਕਲ ਸਟੋਰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਥੇ ਬਹੁਤ ਹੀ ਘੱਟ ਰੇਟਾਂ ਤੇ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ।

  Published by:rupinderkaursab
  First published:

  Tags: Muktsar, Punjab