Home /punjab /

ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ ਨੌਜਵਾਨ, ਉਨ੍ਹਾਂ ਦੀ ਜੁਬਾਨੀ ਜਾਣੋ ਇਸਦਾ ਹਾਲ

ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ ਨੌਜਵਾਨ, ਉਨ੍ਹਾਂ ਦੀ ਜੁਬਾਨੀ ਜਾਣੋ ਇਸਦਾ ਹਾਲ

ਸ੍ਰੀ

ਸ੍ਰੀ ਮੁਕਤਸਰ ਸਾਹਿਬ: ਬੇਰੁਜ਼ਗਾਰੀ ਦਾ ਪੰਜਾਬ ਵਿੱਚ ਆਲਮ ਕੀ ਹੈ ਇਸ ਦੀ ਤਸਵੀਰ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਉਸ ਸਮੇਂ ਨਜ਼ਰ ਆਈ ਜਦੋਂ ਸਥਾਨਕ ਕੋਰਟ ਕੰਪਲੈਕਸ ਵਿਚ ਸੇਵਾਦਾਰ ਦੀਆਂ ਪੰਜ ਅਸਾਮੀਆਂ ਲਈ ਕੁੱਲ 1660 ਅਰਜ਼ੀਆਂ ਤਹਿਤ ਨੌਜਵਾਨ ਇੰਟਰਵਿਊ ਦੇਣ ਪਹੁੰਚੇ। ਦਰਜਾ ਚਾਰ ਦੀ ਅਸਾਮੀ ਲਈ ਗ੍ਰੈਜੂਏਟ ਅਤੇ ਪੋਸਟ ਗਰੈਜੂਏਟ ਨੌਜਵਾਨ ਵੀ ਪਹੁੰਚੇ। ਨੌਜਵਾਨਾਂ ਦਾ ਕਹਿਣਾ ਸੀ ਕਿ ਪੰਜਾਬ 'ਚ ਬੇਰੁਜ਼ਗਾਰੀ ਕਰਕੇ ਬਹੁਤ ਬੁਰਾ ਹਾਲ ਹੈ, ਜਿਸ ਕਾਰਨ ਉਹ ਹਰ ਨੌਕਰੀ ਦਾ ਫਾਰਮ ਭਰਦੇ ਹਨ।

ਹੋਰ ਪੜ੍ਹੋ ...
  • Share this:
    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ: ਬੇਰੁਜ਼ਗਾਰੀ ਦਾ ਪੰਜਾਬ ਵਿੱਚ ਆਲਮ ਕੀ ਹੈ ਇਸ ਦੀ ਤਸਵੀਰ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਉਸ ਸਮੇਂ ਨਜ਼ਰ ਆਈ ਜਦੋਂ ਸਥਾਨਕ ਕੋਰਟ ਕੰਪਲੈਕਸ ਵਿਚ ਸੇਵਾਦਾਰ ਦੀਆਂ ਪੰਜ ਅਸਾਮੀਆਂ ਲਈ ਕੁੱਲ 1660 ਅਰਜ਼ੀਆਂ ਤਹਿਤ ਨੌਜਵਾਨ ਇੰਟਰਵਿਊ ਦੇਣ ਪਹੁੰਚੇ। ਦਰਜਾ ਚਾਰ ਦੀ ਅਸਾਮੀ ਲਈ ਗ੍ਰੈਜੂਏਟ ਅਤੇ ਪੋਸਟ ਗਰੈਜੂਏਟ ਨੌਜਵਾਨ ਵੀ ਪਹੁੰਚੇ। ਨੌਜਵਾਨਾਂ ਦਾ ਕਹਿਣਾ ਸੀ ਕਿ ਪੰਜਾਬ 'ਚ ਬੇਰੁਜ਼ਗਾਰੀ ਕਰਕੇ ਬਹੁਤ ਬੁਰਾ ਹਾਲ ਹੈ, ਜਿਸ ਕਾਰਨ ਉਹ ਹਰ ਨੌਕਰੀ ਦਾ ਫਾਰਮ ਭਰਦੇ ਹਨ। ਪਰ ਨੌਕਰੀਆਂ ਮਿਲ ਨਹੀਂ ਰਹੀਆਂ।

    ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਹੋਂਦ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੁਜ਼ਗਾਰ ਦਾ ਵਾਅਦਾ ਕੀਤਾ ਹੈ, ਪਰ ਇਹ ਇੱਕ ਤਸਵੀਰ ਹੈ ਜੋ ਸਰਕਾਰ ਨੂੰ ਹੀ ਇਹ ਸਿੱਖ ਦੇਵੇਗੀ ਕਿ ਅਸਲ ਵਿੱਚ ਜ਼ਮੀਨੀ ਪੱਧਰ 'ਤੇ ਪੰਜਾਬ ਦੇ ਨੌਜੁਆਨਾਂ ਦੀ ਰੁਜ਼ਗਾਰ ਪੱਖੋਂ ਹਾਲਤ ਕੀ ਹੈ। ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਜਿੱਥੇ ਵੱਧ ਤੋਂ ਵੱਧ ਨੌਕਰੀਆਂ ਨਿਕਲਣੀਆਂ ਚਾਹੀਦੀਆਂ ਹਨ ਓਥੇ ਭਰਤੀ ਦਾ ਸਿਸਟਮ ਵੀ ਸੁਧਰਨਾ ਚਾਹੀਦਾ ਹੈ।
    Published by:rupinderkaursab
    First published:

    Tags: Govt, Jobs, Muktsar, News, Punjab

    ਅਗਲੀ ਖਬਰ