Home /punjab /

ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਚੋਰੀ ਦੀ ਵੱਡੀ ਵਾਰਦਾਤ 

ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਚੋਰੀ ਦੀ ਵੱਡੀ ਵਾਰਦਾਤ 

ਸ੍ਰੀ

ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਚੋਰੀ ਦੀ ਵੱਡੀ ਵਾਰਦਾਤ 

ਸ੍ਰੀ ਮੁਕਤਸਰ ਸਾਹਿਬ: ਠੇਕੇ ਵਾਲੀ ਗਲੀ ਦੇ ਵਿੱਚ ਬੀਤੀ ਰਾਤ ਚੋਰੀ ਦੀ ਵੱਡੀ ਘਟਨਾ ਵਾਪਰੀ। ਚਾਵਲਾਂ ਦੇ ਵਪਾਰੀ ਦੇ ਘਰ ਬੀਤੀ ਰਾਤ ਆਏ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਦੌਰਾਨ ਕਰੀਬ ਇੱਕ ਲੱਖ ਰੁਪਏ ਕੈਸ਼ ਅਤੇ ਸੱਤ ਲੱਖ ਰੁਪਏ ਦਾ ਸੋਨਾ ਚੋਰੀ ਕਰਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪਰਿਵਾਰਕ ਮੈਂਬਰ ਇਕ ਵਿਆਹ 'ਤੇ ਗਏ ਸੀ ਅਤੇ ਕਰੀਬ ਰਾਤ ਬਾਰਾਂ ਵਜੇ ਵਾਪਸ ਆਏ ਉਦੋਂ ਤਕ ਸਭ ਕੁਝ ਠੀਕ ਠਾਕ ਸੀ ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਠੇਕੇ ਵਾਲੀ ਗਲੀ ਦੇ ਵਿੱਚ ਬੀਤੀ ਰਾਤ ਚੋਰੀ ਦੀ ਵੱਡੀ ਘਟਨਾ ਵਾਪਰੀ। ਚਾਵਲਾਂ ਦੇ ਵਪਾਰੀ ਦੇ ਘਰ ਬੀਤੀ ਰਾਤ ਆਏ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਦੌਰਾਨ ਕਰੀਬ ਇੱਕ ਲੱਖ ਰੁਪਏ ਕੈਸ਼ ਅਤੇ ਸੱਤ ਲੱਖ ਰੁਪਏ ਦਾ ਸੋਨਾ ਚੋਰੀ ਕਰਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪਰਿਵਾਰਕ ਮੈਂਬਰ ਇਕ ਵਿਆਹ 'ਤੇ ਗਏ ਸੀ ਅਤੇ ਕਰੀਬ ਰਾਤ ਬਾਰਾਂ ਵਜੇ ਵਾਪਸ ਆਏ ਉਦੋਂ ਤਕ ਸਭ ਕੁਝ ਠੀਕ ਠਾਕ ਸੀ ।

  ਉਹ ਜਦੋਂ ਸਵੇਰੇ ਚਾਰ ਵਜੇ ਉੱਠੇ ਤਾਂ ਘਰ ਦੇ ਲਾਕਰ ਖੁੱਲ੍ਹੇ ਹੋਏ ਸਨ ਅਤੇ ਸਾਮਾਨ ਖਿੱਲਰਿਆ ਪਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਘਰ ਦੇ ਸਾਰੇ ਦਰਵਾਜ਼ੇ ਲੱਗੇ ਹੋਏ ਸਨ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਚੋਰ ਛੱਤ ਰਾਹੀਂ ਘਰ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ । ਮੌਕੇ 'ਤੇ ਪਹੁੰਚ ਕੇ ਡੀਐੱਸਪੀ ਜਗਦੀਸ਼ ਕੁਮਾਰ ਅਤੇ SHO ਮਲਕੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਤਫਤੀਸ਼ ਸ਼ੁਰੂ ਕਰ ਦਿੱਤੀ। ਇਸ ਦੌਰਾਨ ਫੋਰੈਂਸਿਕ ਵਿਭਾਗ ਦੀ ਟੀਮ ਵੀ ਘਟਨਾ ਸਥਾਨ 'ਤੇ ਪਹੁੰਚੀ। ਡੀਐਸਪੀ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

  Published by:rupinderkaursab
  First published:

  Tags: Muktsar, Punjab