ਕੁਨਾਲ ਧੂੜੀਆ, ਸ਼੍ਰੀ ਮੁਕਤਸਰ ਸਾਹਿਬ:
ਦਿੱਲੀ ਵਿਚ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਕਿਸਾਨਾਂ ਦੀ ਜਿੱਤ ਉਪਰੰਤ ਅੱਜ ਕਰੀਬ ਇੱਕ ਸਾਲ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨ ਵਾਪਸ ਪੰਜਾਬ ਵੱਲ ਚਾਲੇ ਪਾ ਰਹੇ ਹਨ। ਕਿਸਾਨ ਜਥੇਬੰਦੀਆਂ ਦੀਆਂ ਬਹੁਤ ਮੰਗਾਂ ਕੇਂਦਰ ਸਰਕਾਰ ਨੇ ਮੰਨ ਲਈਆ ਹਨ, ਹੁਣ 15 ਦਸੰਬਰ ਤੋਂ ਸਾਰੇ ਚੱਲ ਰਹੇ ਮੋਰਚੇ ਖਤਮ ਕਰਨ ਦਾ ਐਲਾਨ ਕੀਤਾ ਗਿਆ, ਜਿਸ ਤਹਿਤ ਟੋਲ ਪਲਾਜਿਆਂ ਤੋਂ ਧਰਨੇ ਵੀ ਚੁੱਕੇ ਜਾਣਗੇ। ਇਹ ਟੋਲ ਪਲਾਜੇ ਹੁਣ ਦੁਬਾਰਾ ਚੱਲਣਗੇ।
ਇਹਨਾਂ ਟੋਲ ਪਲਾਜਿਆਂ ਨੂੰ ਪੱਕੇ ਤੌਰ ਤੇ ਹੀ ਬੰਦ ਕੀਤਾ ਜਾਵੇ ਹੁਣ ਲੋਕ ਇਹ ਮੰਗ ਕਰਨ ਲੱਗੇ ਹਨ। ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਕੋਲ ਲੱਗੇ ਟੋਲ ਪਲਾਜੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਪਹੁੰਚੇ, ਉਹਨਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਜਿੱਥੇ ਸੰਘਰਸ਼ ਦੌਰਾਨ ਇੰਨੀਆਂ ਵੱਡੀਆਂ ਮੰਗਾਂ ਮੰਨ ਲਈਆ ਗਈਆ
ਉਥੇ ਹੀ ਇਹ ਟੋਲ ਪਲਾਜੇ ਵੀ ਬੰਦ ਕਰਨ ਦੀ ਮੰਗ ਰੱਖੀ ਜਾਵੇ, ਇਹ ਟੋਲ ਪਲਾਜੇ ਆਮ ਲੋਕਾਂ ਤੇ ਆਰਥਿਕ ਬੋਝ ਹਨ ਅਤੇ ਇਹ ਬੋਝ ਵੀ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨਾਲ ਹੀ ਘੱਟ ਹੋ ਸਕਦਾ ਹੈ। ਵਰਨਣਯੋਗ ਹੈ ਕਿ ਟੋਲ ਪਲਾਜੇ ਦੁਬਾਰਾ ਸ਼ੁਰੂ ਹੋਣ ਦੀਆਂ ਚਰਚਾਵਾਂ ਦੇ ਚੱਲਦਿਆ ਸੋਸਲ ਮੀਡੀਆ ਤੇ ਅਨੇਕਾਂ ਟਰੋਲ ਵੀ ਹੋ ਰਹੇ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural law, Muktsar, Punjab, Punjab farmers, Toll Plaza