Home /punjab /

Sri Muktsar Sahib: ਟਿਕਟ ਦੇ ਦਾਅਵੇਦਾਰਾਂ ਨਾਲ ਅਬਜ਼ਰਵਰ ਦੀ ਪਹਿਲੀ ਮੀਟਿੰਗ

Sri Muktsar Sahib: ਟਿਕਟ ਦੇ ਦਾਅਵੇਦਾਰਾਂ ਨਾਲ ਅਬਜ਼ਰਵਰ ਦੀ ਪਹਿਲੀ ਮੀਟਿੰਗ

ਦਾਅਵੇਦਾਰਾਂ

ਦਾਅਵੇਦਾਰਾਂ ਨਾਲ ਅਬਜ਼ਰਵਰ ਦੀ ਪਹਿਲੀ ਮੀਟਿੰਗ

ਵੱਖ ਵੱਖ ਆਗੂਆਂ ਦੇ ਵਿਚਾਰ ਸੁਣਨ ਉਪਰੰਤ ਅਬਜ਼ਰਵਰ ਅਮਿਤ ਯਾਦਵ ਨੇ ਕਿਹਾ ਕਿ ਉਹ ਇਸ ਜ਼ਿਲ੍ਹੇ ਵਿੱਚ ਆਗੂਆਂ ਨੂੰ ਨਿੱਜੀ ਤੌਰ ਤੇ ਵੀ ਮਿਲਣਗੇ ਅਤੇ ਪਾਰਟੀ ਤਕ ਜ਼ਮੀਨੀ ਪੱਧਰ ਦੀ ਸਥਿਤੀ ਨੂੰ ਪਹੁੰਚਾਉਣ ਲਈ ਉਹ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹਰ ਹਲਕੇ ਤੋਂ ਇਕ ਆਗੂ ਨੂੰ ਹੀ ਉਮੀਦਵਾਰ ਬਣਾਇਆ ਜਾਣਾ ਹੈ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ, ਸ਼੍ਰੀ ਮੁਕਤਸਰ ਸਾਹਿਬ:

  ਕਾਂਗਰਸ ਪਾਰਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਨਿਯੁਕਤ ਕੀਤੇ ਗਏ ਅਬਜ਼ਰਵਰ ਅਮਿਤ ਯਾਦਵ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹਿਲੀ ਮੀਟਿੰਗ ਕੀਤੀ ਕਾਂਗਰਸ ਟਿਕਟ ਦੇ ਦਾਅਵੇਦਾਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਨੇ ਇਸ ਵਿਸ਼ੇਸ਼ ਮੀਟਿੰਗ ਵਿੱਚ ਆਪਣੇ ਸਮਰਥਕਾਂ ਨਾਲ ਸ਼ਿਰਕਤ ਕੀਤੀ । ਇਸ ਮੌਕੇ ਵੱਖ ਵੱਖ ਆਗੂਆਂ ਨੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ।

  ਵੱਖ ਵੱਖ ਆਗੂਆਂ ਦੇ ਵਿਚਾਰ ਸੁਣਨ ਉਪਰੰਤ ਅਬਜ਼ਰਵਰ ਅਮਿਤ ਯਾਦਵ ਨੇ ਕਿਹਾ ਕਿ ਉਹ ਇਸ ਜ਼ਿਲ੍ਹੇ ਵਿੱਚ ਆਗੂਆਂ ਨੂੰ ਨਿੱਜੀ ਤੌਰ ਤੇ ਵੀ ਮਿਲਣਗੇ ਅਤੇ ਪਾਰਟੀ ਤਕ ਜ਼ਮੀਨੀ ਪੱਧਰ ਦੀ ਸਥਿਤੀ ਨੂੰ ਪਹੁੰਚਾਉਣ ਲਈ ਉਹ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹਰ ਹਲਕੇ ਤੋਂ ਇਕ ਆਗੂ ਨੂੰ ਹੀ ਉਮੀਦਵਾਰ ਬਣਾਇਆ ਜਾਣਾ ਹੈ। ਅਸੀਂ ਸਾਰੇ ਇਹ ਪ੍ਰਣ ਕਰੀਏ ਜਿਸ ਨੂੰ ਵੀ ਪਾਰਟੀ ਟਿਕਟ ਦੇਵੇਗੀ ਉਸ ਦੀ ਜਿੱਤ ਲਈ ਅਸੀਂ ਸਾਰੇ ਮਿਹਨਤ ਕਰਾਂਗੇ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਮਲੋਟ ਲੰਬੀ ਅਤੇ ਗਿੱਦੜਬਾਹਾ ਦੇ ਵਰਕਰਾਂ ਨੇ ਅਬਜ਼ਰਵਰ ਸਾਹਮਣੇ ਉਮੀਦਵਾਰ ਸਬੰਧੀ ਆਪੋ ਆਪਣੇ ਵਿਚਾਰ ਪੇਸ਼ ਕੀਤੇ।
  Published by:Amelia Punjabi
  First published:

  Tags: 2022, Meeting, Muktsar

  ਅਗਲੀ ਖਬਰ