ਕੁਨਾਲ ਧੂੜੀਆ
ਲੱਖੇਵਾਲੀ: ਬੀਤੀ ਰਾਤ ਹੋਈ ਮੀਂਹ ਕਾਰਨ ਬਲਾਕ ਮਲੋਟ ਦੇ ਪਿੰਡ ਲੱਖੇਵਾਲੀ ਵਿਚ ਦੇਰ ਰਾਤ ਛੱਤ ਡਿੱਗਣ ਨਾਲ 70 ਸਾਲ ਬਜੁਰਗ ਦੀ ਮੌਤ ਹੋ ਗਈ ਅਤੇ ਪਤਨੀ ਜਖਮੀ ਹੋ ਗਈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਮਲੋਟ ਵਿਚ ਲਿਆਂਦਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਤੋਂ ਲਗਾਤਾਰ ਹੋਈ ਬਾਰਸ਼ ਅਤੇ ਚਲੀ ਤੇਜ ਹਨੇਰੀ ਨੇ ਜਿਥੇ ਕੜਾਕੇ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਉਥੇ ਨੁਕਸਾਨ ਵੀ ਹੋਇਆ।
ਇਸ ਦੇ ਚਲਦੇ ਸਬ ਡਵੀਜਨ ਮਲੋਟ ਦੀ ਲੱਖੇਵਾਲੀ ਵਿਚ ਇਕ ਗਰੀਬ ਜੋੜੇ ਦਾ ਅਸਿਆਨੇ ਦੀ ਛੱਤ ਡਿੱਗਣ ਨਾਲ 70 ਸਾਲ ਬਜ਼ੁਰਗ ਦੀ ਮੌਤ ਹੋ ਗਈ ਮਿਰਤਕ ਗੁਰਦੇਵ ਸਿੰਘ ਦੇ ਪਰਿਵਾਰਕ ਮੈਂਬਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਤਾਇਆ ਗੁਰਦੇਵ ਸਿੰਘ ਅਤੇ ਮੇਰੀ ਤਾਈ ਇਕੱਲੇ ਰਹਿੰਦੇ ਸਨ। ਜਦੋ ਉਹ ਰਾਤ ਨੂੰ ਕਮਰੇ ਵਿਚ ਸੁਤੇ ਹੋਏ ਸਨ ਤਾਂ ਦੇਰ ਰਾਤ ਹੋਈ ਬਾਰਸ਼ ਕਾਰਨ ਉਣਾ ਦੇ ਕਮਰੇ ਦੀ ਛੱਤ ਡਿਗ ਪਈ ਜਿਸ ਕਾਰਨ ਮੇਰੇ ਤਾਇਆ ਗੁਰਦੇਵ ਸਿੰਘ ਦੀ ਮੌਤ ਹੋ ਗਈ ਅਤੇ ਉਣਾ ਦੀ ਪਤਨੀ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਦਾ ਇਲਾਜ ਕਰਵਾਇਆ ਗਿਆ। ਉਹਨਾਂ ਮੰਗ ਕੀਤੀ ਹੈ ਕੇ ਇਸ ਗਰੀਬ ਪਰਿਵਾਰ ਦੀ ਸਰਕਾਰ ਯੋਗ ਮਦਦ ਕਰੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।