ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਚਾਰ ਕਿੱਲੋ ਦੋ ਸੌ ਗ੍ਰਾਮ ਅਫੀਮ ਸਮੇਤ ਇਕ ਟਰੱਕ ਡਰਾਈਵਰ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੱਕ ਡਰਾਇਵਰ ਗੁਜਰਾਤ ਤੋਂ ਪੈਕਿੰਗ ਦੁੱਧ ਲੈ ਕੇ ਕਸ਼ਮੀਰ ਵਿਖੇ ਸਪਲਾਈ ਦਿੰਦਾ ਸੀ। ਰਸਤੇ ਦੇ ਵਿੱਚ ਰਾਜਸਥਾਨ ਤੋਂ ਅਫੀਮ ਲੈ ਕੇ ਪੰਜਾਬ ਦੇ ਵਿੱਚ ਸਪਲਾਈ ਕਰਦਾ ਸੀ। ਇਹ ਡਰਾਈਵਰ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਹੈ।
ਐੱਸਐੱਸਪੀ ਮੁਕਤਸਰ ਧਰੂਮਨ ਐਚ ਨਿੰਬਾਲੇ ਦੇ ਅਨੁਸਾਰ ਇਹ ਵਿਅਕਤੀ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਅਫੀਮ ਦੀ ਸਪਲਾਈ ਦੇ ਚੁੱਕਾ ਹੈ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਮੁਕਤਸਰ ਧਰੂਮਨ ਐਚ ਨਿੰਬਾਲੇ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਵੱਖ ਵੱਖ ਥਾਂਵਾ ਉਤੇ ਨਾਕਾਬੰਦੀ ਸ਼ੁਰੂ ਕੀਤੀ ਗਈ। ਨਾਕਾਬੰਦੀ ਤਹਿਤ ਹੀ ਮਲੋਟ ਵਿਖੇ ਇਕ ਨਾਕਾ ਲਾਇਆ ਹੋਇਆ ਸੀ।
ਮਿਲੀ ਜਾਣਕਾਰੀ ਅਨੁਸਾਰ ਦੋ ਟਰੱਕਾ ਨੂੰ ਰੋਕਿਆ ਗਿਆ, ਜਿਨ੍ਹਾਂ 'ਚੋਂ ਇਕ ਟਰੱਕ ਦੇ ਵਿੱਚ ਇਹ ਡਰਾਈਵਰ ਅਵਤਾਰ ਸਿੰਘ ਜੋ ਕਿ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਜਦ ਤਲਾਸ਼ੀ ਲਈ ਗਈ ਤਾਂ ਟਰੱਕ ਦੇ ਕੈਬਿਨ 'ਚੋਂ ਚਾਰ ਕਿਲੋ ਦੋ ਸੌ ਗਰਾਮ ਅਫੀਮ ਮਿਲੀ। ਉਨ੍ਹਾਂ ਦੱਸਿਆ ਕਿ ਇਹ ਟਰੱਕ ਡਰਾਈਵਰ ਗੁਜਰਾਤ ਤੋਂ ਪੈਕਿੰਗ ਦੁੱਧ ਲੈ ਕੇ ਕਸ਼ਮੀਰ ਜਾਂਦਾ ਸੀ ਅਤੇ ਅਫੀਮ ਦੀ ਸਪਲਾਈ ਇਸ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਦੇਣੀ ਸੀ।
ਪੁਛਗਿੱਛ ਦੌਰਾਨ ਇਸ ਨੇ ਮੰਨਿਆ ਕਿ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਅਫੀਮ ਲਿਆ ਚੁੱਕਿਆ ਹੈ। ਹੁਣ ਇਸ ਦਾ ਇੱਕ ਦਿਨ ਰਿਮਾਂਡ ਮਿਲਿਆ ਹੈ ਅਤੇ ਇਸ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਐੱਸਐੱਸਪੀ ਨੇ ਦੱਸਿਆ ਕਿ ਦੂਸਰਾ ਟਰੱਕ ਦੇ ਵਿੱਚ ਤਿੰਨ ਵਿਅਕਤੀ ਸਵਾਰ ਸਨ ਅਤੇ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਅਵਤਾਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੱਲਣ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Drug, Drug deaths in Punjab, Drug pills, Drugs, Muktsar, News, Opium, Punjab