ਕੁਨਾਲ ਧੂੜੀਆ, ਸ਼੍ਰੀ ਮੁਕਤਸਰ ਸਾਹਿਬ:
ਬੀਤੇ ਸਮੇਂ ਦੌਰਾਨ ਜਦ ਕੋਰੋਨਾ ਲਹਿਰ ਆਈ ਤਾਂ ਆਕਸੀਜਨ ਦੀ ਵੱਡੀ ਕਮੀ ਹਸਪਤਾਲਾਂ ਵਿਚ ਸਾਹਮਣੇ ਆਈ। ਵੱਡੇ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਤੋਂ ਲੈ ਛੋਟੇ ਸ਼ਹਿਰਾਂ ਦੇ ਛੋਟੇ ਹਸਪਤਾਲਾਂ ਤੱਕ ਆਕਸੀਜਨ ਦੀ ਪੂਰਤੀ ਨੂੰ ਲੈ ਹਾਹਾਕਾਰ ਦੇਖਣ ਨੂੰ ਮਿਲੀ। ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਇਸ ਸਮੇਂ ਦੌਰਾਨ ਹੀ ਆਕਸੀਜਨ ਪਲਾਂਟ ਲਾਉਣ ਦਾ ਫੈਸਲਾ ਲਿਆ ਗਿਆ ਤਾਂ ਜੋਂ ਭੱਵਿਖ ਵਿਚ ਇਸ ਤਰ੍ਹਾਂ ਦੀ ਕਿਸੇ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿਚ ਵੀ ਇਸ ਸਮੇਂ ਦੌਰਾਨ ਸਰਕਾਰੀ ਹਸਪਤਾਲਾਂ ਵਿਚ ਆਕਸੀਜਨ ਪਲਾਟ ਲਾਉਣ ਦਾ ਕਾਰਜ ਸ਼ੁਰੂ ਹੋਇਆ। ਇਹ ਕਾਰਜ ਹੁਣ ਨੇਪਰੇ ਚੜ੍ਹ ਕੇ ਹਸਪਤਾਲਾਂ ਵਿਚ ਸੇਵਾ ਦੇਣ ਲੱਗਾ ਹੈ। ਜਿਲ੍ਹਾ ਪੱਧਰ ਤੇ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲਾਏ ਗਏ ਇਸ ਆਕਸੀਜਨ ਪਲਾਟ ਨੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ।
ਸਿਵਲ ਸਰਜਨ ਡਾ ਰੰਜੂ ਸਿੰਗਲਾ ਦੱਸਦੇ ਹਨ ਕਿ ਇਸ ਆਕਸੀਜਨ ਪਲਾਟ ਨਾਲ ਸਰਕਾਰੀ ਹਸਪਤਾਲ ਦੇ ਵਾਰਡਾਂ ਅਤੇ ਕਮਰਿਆਂ ਵਿਚ ਆਕਸੀਜਨ ਦੀ ਸੈਂਟਰਲਾਇਜਡ ਸਪਲਾਈ ਹੋ ਰਹੀ ਹੈ। ਭਵਿੱਖ ਵਿਚ ਜਦ ਓਮੀਕਰ੍ਰਾਨ ਦਾ ਖਤਰਾ ਸਿਰ ਤੇ ਮੰਡਰਾ ਰਿਹਾ ਤਾਂ ਕਿਹਾ ਜਾ ਸਕਦਾ ਆਕਸੀਜਨ ਪਲਾਟ ਲੱਗਣ ਨਾਲ ਭਵਿੱਖ ਵਿਚ ਆਕਸੀਜਨ ਦੀ ਕਮੀ ਨਹੀਂ ਆਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delta variant, Global pandemic, Muktsar, Omicron, Oxygen, Punjab