ਸ੍ਰੀ ਮੁਕਤਸਰ ਸਾਹਿਬ: ਪੁਲਿਸ ਨੇ ਇਕ ਅਜਿਹੇ ਗਰੋਹ ਨੂੰ ਕਾਬੂ ਕੀਤਾ ਹੈ ਜੋ ਬੈਂਕਾਂ ਦੇ ਵਿੱਚੋਂ ਕਿਸੇ ਤਰ੍ਹਾਂ ਚੈੱਕ ਖਸਕਾ ਕੇ ਉਨ੍ਹਾਂ ਤੇ ਵਿੱਚ ਆਏ ਪੈਸੇ ਆਪਣੇ ਖਾਤੇ ਵਿਚ ਟਰਾਂਸਫਰ ਕਰਵਾ ਲੈਂਦਾ ਸੀ । ਪੁਲਸ ਨੇ ਫਿਲਹਾਲ ਇਸ ਗਰੋਹ ਦੇ ਮੈਂਬਰਾਂ ਨੂੰ ਰਿਮਾਂਡ ਲਈ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਅਤੇ ਮੁੱਢਲੀ ਪੁੱਛਗਿੱਛ ਦੌਰਾਨ ਇਹ ਕਰੀਬ ਹੁਣ ਤੱਕ ਪੰਜਾਹ ਲੱਖ ਰੁਪਏ ਦੀ ਧੋਖਾਧੜੀ ਦੱਸੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਚਾਰ ਅਜਿਹੇ ਵਿਅਕਤੀਆਂ ਦੇ ਗਰੋਹ ਨੂੰ ਕਾਬੂ ਕੀਤਾ ਹੈ ਦੋ ਬੈਂਕਾਂ ਵਿੱਚੋਂ ਧੋਖਾਧੜੀ ਨਾਲ ਚੈੱਕ ਖਿਸਕਾ ਕੇ ਉਨ੍ਹਾਂ ਉਨ੍ਹਾਂ ਤੇ ਲਿਖੇ ਨਾਮ ਅਤੇ ਖਾਤਾ ਨੰਬਰ ਅਰੇਂਜਰ ਪੈਨਸਲ ਨਾਲ ਮਿਟਾ ਕੇ ਫਿਰ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਨਾਲ ਸਬੰਧਤ ਖਾਤੇ ਵਿਚ ਟਰਾਂਸਫਰ ਕਰਵਾ ਲੈਂਦੇ ਸਨ ।
ਸੀਆਈਏ ਸਟਾਫ ਸ੍ਰੀ ਮੁਕਤਸਰ ਸਾਹਿਬ ਵਿਖੇ ਐੱਸਪੀਡੀ ਮੋਹਨ ਲਾਲ ਵੱਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਹ ਚਾਰ ਵਿਅਕਤੀ ਅਰੁਨ ਕੁਮਾਰ ਵਾਸੀ ਅੰਮ੍ਰਿਤਸਰ, ਮੋਹਿਤ ਅਰੋੜਾ ਵਾਸੀ ਅੰਮ੍ਰਿਤਸਰ, ਚੇਤਨ ਕੁਮਾਰ ਵਾਸੀ ਜੰਮੂ, ਦੀਪਕ ਠਾਕੁਰ ਵਾਸੀ ਜੰਮੂ ਇਕ ਗੈਂਗ ਦੇ ਰੂਪ ਵਿੱਚ ਕੰਮ ਕਰਦੇ ਸਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਬੈਂਕ ਦੇ ਵਿੱਚ ਜਾ ਕੇ ਇਹ ਜਾਣਕਾਰੀ ਲੈਂਦਾ ਸੀ ਕਿ ਕਿਸ ਕਿਸ ਨਾਮ ਦੇ ਚੈੱਕ ਕੈਸ਼ ਹੋਣ ਲਈ ਆਏ ਹੋਏ ਹਨ, ਫਿਰ ਇਕ ਵਿਅਕਤੀ ਜਿਸ ਫਰਮ ਦਾ ਚੈਕ ਆਇਆ ਹੁੰਦਾ ਖੁਦ ਨੂੰ ਉਸ ਨਾਲ ਸਬੰਧਿਤ ਦਸ ਚੈਕ ਵਾਪਿਸ ਲੈਣ ਚਲਾ ਜਾਂਦਾ, ਉਹ ਚੈੱਕ ਪ੍ਰਾਪਤ ਕਰ ਕੇ ਉਸ ਚੈੱਕ ਤੋ ਅਰੇਂਜਰ ਪੈਨਸਲ ਦੇ ਨਾਲ ਨਾਮ ਅਤੇ ਖਾਤਾ ਨੰਬਰ ਮਿਟਾ ਦਿੱਤਾ ਜਾਂਦਾ ਸੀ। ਫਿਰ ਉਸ ਚੈਕ ਤੇ ਆਪਣੇ ਨਾਲ ਸਬੰਧਤ ਕੋਈ ਨਾਮ ਅਤੇ ਖਾਤਾ ਨੰਬਰ ਪਾ ਕੇ ਉਹ ਚੈੱਕ ਦੀ ਰਕਮ ਆਪਣੇ ਖਾਤੇ ਚ ਟਰਾਂਸਫਰ ਕਰਵਾ ਲਈ ਜਾਂਦੀ ਸੀ।
ਇਸ ਤਰ੍ਹਾਂ ਇਨ੍ਹਾਂ ਨੇ ਹੁਣ ਤੱਕ ਕਰੀਬ ਪੰਜਾਹ ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ । ਇਸ ਸਬੰਧ ਵਿਚ ਜਦ ਸ੍ਰੀ ਮੁਕਤਸਰ ਸਾਹਿਬ ਪੁਲੀਸ ਨੂੰ ਜਾਣਕਾਰੀ ਮਿਲੀ ਤਾਂ ਇੱਕ ਮਾਮਲਾ ਦਰਜ ਕਰ ਕੇ ਇਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਕਾਬੂ ਕੀਤਾ ਗਿਆ। ਪੁਲੀਸ ਨੇ ਇਨ੍ਹਾਂ ਤੋਂ ਕੁਝ ਫਰਮਾਂ ਦੇ ਮਿਟਾਏ ਹੋਏ ਚੈੱਕ ਵੀ ਬਰਾਮਦ ਕੀਤੇ ਹਨ ਅਤੇ ਚੈੱਕਾਂ ਤੋਂ ਨੰਬਰ ਮਿਟਾਉਣ ਲਈ ਵਰਤੀ ਜਾਂਦੀ ਪੈਨਸ਼ਲ ਵੀ ਬਰਾਮਦ ਕੀਤੀ ਹੈ ਫਿਲਹਾਲ ਪੁਲਸ ਨੇ ਇਨ੍ਹਾਂ ਚਾਰਾਂ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Muktsar, Punjab Police