Home /punjab /

ਦੁਬਈ ਤੋਂ 50 ਲੱਖ ਫ਼ਿਰੌਤੀ ਮੰਗਣ ਵਾਲਾ ਪੁਲਿਸ ਨੇ ਏਅਰਪੋਰਟ 'ਤੇ ਹੀ ਕੀਤਾ ਕਾਬੂ 

ਦੁਬਈ ਤੋਂ 50 ਲੱਖ ਫ਼ਿਰੌਤੀ ਮੰਗਣ ਵਾਲਾ ਪੁਲਿਸ ਨੇ ਏਅਰਪੋਰਟ 'ਤੇ ਹੀ ਕੀਤਾ ਕਾਬੂ 

ਦੁਬਈ ਤੋਂ ਫ਼ੋਨ ਰਾਹੀਂ 50 ਲੱਖ ਫ਼ਿਰੌਤੀ ਮੰਗਣ ਵਾਲਾ ਪੁਲਿਸ ਨੇ ਏਅਰਪੋਰਟ 'ਤੇ ਹੀ ਕੀਤਾ ਕਾਬੂ 

ਦੁਬਈ ਤੋਂ ਫ਼ੋਨ ਰਾਹੀਂ 50 ਲੱਖ ਫ਼ਿਰੌਤੀ ਮੰਗਣ ਵਾਲਾ ਪੁਲਿਸ ਨੇ ਏਅਰਪੋਰਟ 'ਤੇ ਹੀ ਕੀਤਾ ਕਾਬੂ 

ਸ੍ਰੀ ਮੁਕਤਸਰ ਸਾਹਿਬ:   ਸ੍ਰੀ ਮੁਕਤਸਰ ਸਾਹਿਬ ਦੀ ਮਹਿਲਾ ਡਾਕਟਰ ਪਰਮਜੀਤ ਕੌਰ ਤੋਂ ਫ਼ੋਨ ਕਾਲ ਰਾਹੀਂ ਦੁਬਈ ਤੋਂ 2021 ਦੇ ਅਕਤੂਬਰ ਮਹੀਨੇ 50 ਲੱਖ ਦੀ ਫ਼ਿਰੌਤੀ ਮੰਗਣ ਵਾਲੇ ਸ਼ਰਨਪ੍ਰੀਤ ਸਿੰਘ ਕਾਲਾ ਵਾਸੀ ਪਿੰਡ ਗਿੱਲ, ਤਲਵੰਡੀ ਭਾਈ, ਜਿਲ੍ਹਾ ਫ਼ਿਰੋਜ਼ਪੁਰ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇਂ ਅੰਮ੍ਰਿਤਸਰ ਏਅਰਪੋਰਟ ਤੋਂ ਉਸ ਵੇਲੇ ਕਾਬੂ ਕਰ ਲਿਆ ਜਦੋਂ ਉਕਤ ਵਿਅਕਤੀ ਦੁਬਈ ਤੋਂ ਫ਼ਲਾਈਟ ਰਾਹੀਂ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ ਸੀ। ਥਾਨਾ ਸਿਟੀ ਪੁਲਿਸ ਵੱਲੋਂ ਅੱਜ ਸ਼ਰਨਪ੍ਰੀਤ ਸਿੰਘ ਕਾਲਾ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਉਸਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

ਹੋਰ ਪੜ੍ਹੋ ...
  • Share this:

ਕੁਨਾਲ ਧੂੜੀਆ

50 ਲੱਖ ਦੇ ਫ਼ਿਰੌਤੀ ਮਾਮਲੇ ਨੂੰ ਮੁਕੰਮਲ ਸੁਲਝਾਉਣ ਦਾ ਦਾਅਵਾ ਕਰਦਿਆਂ‌ ਥਾਨਾ ਸਿਟੀ ਦੇ ਐੱਸ.ਐੱਚ.ਓ. ਇੰਸਪੈਕਟਰ ਮਲਕੀਤ ਸਿੰਘ ਨੇਂ ਆਖਿਆ ਕਿ ਇਸ ਮਾਮਲੇ 'ਚ 20 ਅਕਤੂਬਰ 2021 ਨੂੰ ਆਈਪੀਸੀ ਦੀ ਧਾਰਾ 386, 387 ਅਤੇ ਅਸਲਾ ਐਕਟ ਦੀ ਧਾਰਾ 25, 54, 59 ਦਾ ਪਰਚਾ ਦਰਜ ਕਰਕੇ ਇਸ ਕਾਂਡ ਦੇ ਮਾਸਟਰਮਾਈਂਡ ਪਿੰਡ ਸੋਥਾ ਨਿਵਾਸੀ ਬੂਟਾ ਸਿੰਘ, ਪਿੰਡ ਗਿੱਲ ਨਿਵਾਸੀ ਰਾਮਜੀਤ ਸਿੰਘ ਰਾਮਾਂ ਅਤੇ ਗੁਰਪ੍ਰੀਤ ਸਿੰਘ ਸੱਤੂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱੱਕਿਆ ਹੈ।

ਦੁਬਈ ਨਿਵਾਸੀ ਸ਼ਰਨਜੀਤ ਦੀ ਗ੍ਰਿਫ਼ਤਾਰੀ ਨੂੰ ਇਸ ਕੇਸ ਦੀ ਅਹਿਮ ਗ੍ਰਿਫ਼ਤਾਰੀ ਦੱਸਦਿਆਂ ਉਹਨਾਂ ਆਖਿਆ ਕਿ ਇਸ ਕੇਸ ਦੇ ਰਹਿੰਦੇ ਸਾਰੇ ਪੱਖ ਪੁਲਿਸ ਰਿਮਾਂਡ ਦੌਰਾਨ ਹੋਣ ਵਾਲੀ ਪੁੱਛਗਿੱਛ 'ਚ ਸਾਹਮਣੇਂ ਲਿਆਂਦੇ ਜਾ ਸਕਣਗੇ। ਦਸ ਦੇਈਏ ਕਿ ਪਹਿਲਾ ਕਾਬੂ ਵਿਅਕਤੀਆਂ ਨੇ ਫਿਰੌਤੀ ਦਾ ਪਲਾਨ ਬਣਾਇਆ ਸੀ ਅਤੇ ਫਿਰੌਤੀ ਲਈ ਦੁਬਈ ਤੋਂ ਮਹਿਲਾ ਡਾਕਟਰ ਨੂੰ ਹੁਣ ਕਾਬੂ ਕੀਤੇ ਵਿਅਕਤੀ ਸ਼ਰਨਜੀਤ ਨੇ ਕਾਲ ਕੀਤੀ ਸੀ।

Published by:rupinderkaursab
First published:

Tags: Muktsar, Punjab