Home /punjab /

ਮੀਂਹ ਦੀ ਮਾਰ ਹੇਠ ਆਏ ਮੁਕਤਸਰ ਦੇ ਪਿੰਡਾਂ ਦਾ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ ਦੌਰਾ

ਮੀਂਹ ਦੀ ਮਾਰ ਹੇਠ ਆਏ ਮੁਕਤਸਰ ਦੇ ਪਿੰਡਾਂ ਦਾ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ ਦੌਰਾ

ਬਾਰਸ਼

ਬਾਰਸ਼ ਦੀ ਮਾਰ ਹੇਠ ਆਏ ਪਿੰਡ ਮਿੱਡਾ ਦੇ ਲੋਕਾਂ ਦੀ ਸਾਰ ਲੈਣ ਪਹੁੰਚੇ ਰਾਜ ਸਭਾ ਮੈਂਬਰ 

Balbir Singh Seechewal Visit Muktsar: ਸੰਤ ਸੀਚੇਵਾਲ ਨੇ ਕਿਹਾ ਕਿ ਉਹ ਫੌਰੀ ਤੌਰ ਉੱਤੇ ਰਾਹਤ ਦੇਣ ਲਈ ਜਿਥੇ ਪਸ਼ੂਆਂ ਦੇ ਚਾਰੇ ਆਦਿ ਦਾ ਪ੍ਰਬੰਧ ਕਰਕੇ ਲੈ ਕੇ ਆਏ ਹਨ, ਉਥੇ ਹੀ ਉਨ੍ਹਾਂ ਨੇ ਪਿੰਡ ਦੇ ਲੋਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਇਸ ਪਿੰਡ ਇਹਦੇ ਵਿੱਚ ਭਵਿੱਖ 'ਚ ਕੋਈ ਸਮੱਸਿਆ ਨਾ ਆਵੇ, ਇਸ ਲਈ ਜਿੱਥੇ ਉਹ ਸਰਕਾਰ ਨਾਲ ਗੱਲਬਾਤ ਕਰਨਗੇ, ਨਾਲ ਹੀ ਉਹ ਵੀ ਉਪਰਾਲਾ ਕਰਨਗੇ।

ਹੋਰ ਪੜ੍ਹੋ ...
  • Share this:
    ਕੁਨਾਲ ਧੂੜੀਆ

    ਲੰਬੀ: Balbir Singh Seechewal Visit Muktsar: ਬੀਤੇ ਦਿਨੀਂ ਪਈ ਭਾਰੀ ਬਾਰਸ਼ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ (Muktsar News) ਦੇ ਵੱਖ ਵੱਖ ਪਿੰਡ ਪਾਣੀ ਦੀ ਮਾਰ ਹੇਠ ਆ ਗਏ। ਲੰਬੀ ਹਲਕੇ ਦੇ ਪਿੰਡ ਮਿੱਡਾ ਦੇ ਵਿਚ ਪਾਣੀ ਦੀ ਕਾਫੀ ਮਾਰ ਪਈ ਅਤੇ ਇਸ ਪਿੰਡ ਦਾ ਕਾਫੀ ਹਿੱਸਾ ਪਾਣੀ ਵਿੱਚ ਡੁੱਬ ਗਿਆ। ਪਿੰਡ ਦੀ ਸੈਂਕੜੇ ਏਕੜ ਫਸਲ ਝੋਨੇ ਅਤੇ ਨਰਮੇ ਦੀ ਪਾਣੀ ਦੇ ਵਿਚ ਡੁੱਬ (Crop Damage in Mukstsar Distt.) ਗਈ ਹੈ। ਅੱਜ ਇਸ ਪਿੰਡ ਦੇ ਵਿੱਚ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ (Balbir Singh Seehewal) ਅਤੇ ਹਲਕਾ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ।

    ਸੰਤ ਸੀਚੇਵਾਲ ਨੇ ਕਿਹਾ ਕਿ ਉਹ ਫੌਰੀ ਤੌਰ ਉੱਤੇ ਰਾਹਤ ਦੇਣ ਲਈ ਜਿਥੇ ਪਸ਼ੂਆਂ ਦੇ ਚਾਰੇ ਆਦਿ ਦਾ ਪ੍ਰਬੰਧ ਕਰਕੇ ਲੈ ਕੇ ਆਏ ਹਨ, ਉਥੇ ਹੀ ਉਨ੍ਹਾਂ ਨੇ ਪਿੰਡ ਦੇ ਲੋਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਇਸ ਪਿੰਡ ਇਹਦੇ ਵਿੱਚ ਭਵਿੱਖ 'ਚ ਕੋਈ ਸਮੱਸਿਆ ਨਾ ਆਵੇ, ਇਸ ਲਈ ਜਿੱਥੇ ਉਹ ਸਰਕਾਰ ਨਾਲ ਗੱਲਬਾਤ ਕਰਨਗੇ, ਨਾਲ ਹੀ ਉਹ ਵੀ ਉਪਰਾਲਾ ਕਰਨਗੇ।

    ਉਨ੍ਹਾਂ ਕਿਹਾ ਕਿ ਇਸ ਪਿੰਡ ਦੀਆਂ ਸੁਸਾਇਟੀਆਂ ਅਤੇ ਲੋਕ ਜਦੋਂ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਆਏ ਸਨ, ਉੱਥੇ ਸੇਵਾ ਕਰਨ ਲਈ ਪਹੁੰਚੇ ਸਨ। ਇਸ ਲਈ ਉਹ ਆਪਣਾ ਪਹਿਲਾ ਫ਼ਰਜ਼ ਸਮਝਦਿਆਂ ਹੋਇਆਂ ਇਥੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪਸ਼ੂਆਂ ਦੇ ਚਾਰੇ ਦੀ ਵੱਡੀ ਸਮੱਸਿਆ ਆ ਗਈ ਸੀ। ਇਸ ਲਈ ਅੱਜ ਉਹ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕਰਕੇ ਇੱਥੇ ਪਹੁੰਚੇ ਹਨ। ਇਸ ਮੌਕੇ ਪਿੰਡ ਦੀ ਕਾਫੀ ਫਸਲ ਪਾਣੀ ਵਿੱਚ ਡੁੱਬ ਗਈ। ਇਸ ਲਈ ਉਹ ਪਸ਼ੂਆਂ ਦੇ ਚਾਰੇ ਦੀਆ ਟਰਾਲੀਆਂ ਸੰਗਤ ਦੇ ਸਹਿਯੋਗ ਨਾਲ ਲੈ ਕੇ ਪਹੁੰਚੇ ਹਨ।

    ਉਨ੍ਹਾਂ ਨੇ ਕਿਹਾ ਕਿ ਜਦ ਤੱਕ ਪਿੰਡ ਵਿਚੋਂ ਪਾਣੀ ਦੀ ਪੂਰੀ ਤਰ੍ਹਾਂ ਨਿਕਾਸੀ ਨਹੀਂ ਹੁੰਦੀ ਅਤੇ ਚਾਰੇ ਦਾ ਕੋਈ ਹੋਰ ਪ੍ਰਬੰਧ ਨਹੀਂ ਹੁੰਦਾ ਉਦੋਂ ਤੱਕ ਸੰਗਤ ਦੇ ਸਹਿਯੋਗ ਨਾਲ ਇਸ ਪਿੰਡ ਦੇ ਵਿਚ ਇਸ ਸਬੰਧੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਰਿਸ਼ਾਂ ਦੇ ਮੌਸਮ ਵਿੱਚ ਪਿੰਡ ਚ ਪਾਣੀ ਨਾ ਖੜ੍ਹੇ ਇਸਦੇ ਲਈ ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾਣ। ਇਸ ਲਈ ਉਹ ਸਰਕਾਰ ਨਾਲ ਗੱਲਬਾਤ ਵੀ ਕਰਨਗੇ।

    ਹਲਕਾ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਸ਼ੂਆਂ ਦੇ ਚਾਰੇ, ਡਾਕਟਰੀ ਮਦਦ ਅਤੇ ਪਾਣੀ ਦੀ ਨਿਕਾਸੀ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਹ ਸਮੱਸਿਆ ਭਵਿੱਖ ਦੇ ਵਿਚ ਨਾ ਆਵੇ ਇਸ ਲਈ ਕੋਈ ਪੁਖਤਾ ਪ੍ਰਬੰਧ ਕੀਤਾ ਜਾਵੇ ਇਸ ਸਬੰਧੀ ਉਹ ਮੁੱਖ ਮੰਤਰੀ ਪੰਜਾਬ ਨਾਲ ਵੀ ਗੱਲਬਾਤ ਕਰਨਗੇ।
    Published by:Krishan Sharma
    First published:

    Tags: Crop Damage, Floods, Heavy rain fall, Muktsar, Punjab government, Sant Balbir Singh Seechewal

    ਅਗਲੀ ਖਬਰ