ਨਵੇਂ ਬਣੇ ਕੈਬਨਿਟ ਮੰਤਰੀ ਰਾਜਾ ਵੜਿੰਗ ਤੋਂ ਜ਼ਿਲੇ ਨੂੰ ਘੱਟ ਸਮੇ 'ਚ ਵੱਧ ਉਮੀਦਾਂ

ਰਾਜਾ ਵੜਿੰਗ ਦੇ ਘਰ ਸਮਰਥਕਾਂ ਨੇ ਪਾਏ ਭੰਗੜੇ, ਵੰਡੀ ਮਠਿਆਈਆਂ

ਕੈਬਨਿਟ ਮੰਤਰੀ ਰਾਜਾ ਵੜਿੰਗ ਦੇ ਘਰ ਸਮਰਥਕ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ

ਕੈਬਨਿਟ ਮੰਤਰੀ ਰਾਜਾ ਵੜਿੰਗ ਦੇ ਘਰ ਸਮਰਥਕ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ

 • Share this:
  ASHPHAQ DHUDDY

  ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾਂ ਗਿਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੈਬਨਿਟ ਮੰਤਰੀ ਲਏ ਜਾਣ ਦੀ ਖੁਸ਼ੀ ਵਿਚ ਉਣਾ ਦੇ ਘਰ ਪਟਾਕੇ ਚਲਾ  ਅਤੇ ਪੂਰੇ ਢੋਲ ਧਮਾਕੇ ਨਾਲ ਵਰਕਰਾ ਵਲੋਂ ਖੁਸ਼ੀ ਪ੍ਰਗਟ ਕੀਤੀ ਗਈ।

  ਨਵੇਂ ਬਣੇ ਮੁਖਮੰਤਰੀ  ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿਚ  ਪਹਿਲੀ ਵਾਰ ਸ਼ਾਮਲ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਨਾਲ ਜਿਲਾ ਮੁਕਤਸਰ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ। ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਚੋਂ ਬਾਦਲ ਪਰਿਵਾਰ ਦੇ ਸਭ ਕੁਝ ਬਣਨ ਤੋਂ ਬਾਅਦ  ਕਿਸੇ ਨੌਜਵਾਨ ਆਗੂ ਦੀ ਕੈਬਨਿਟ ਵਿਚ ਸਮੂਲੀਅਤ ਹੋਈ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਉਨਾਂ ਦੇ ਘਰ ਖੁਸੀ ਦਾ ਮਾਹੌਲ ਢੋਲ ਤੇ ਨੱਚ ਕੇ ਖੁਸ਼ੀ ਮਨਾਈ ਜਾ ਰਹੀ ਹੈ । ਸਮਰਥਕਾਂ ਵੱਲੋਂ ਪਟਾਕੇ ਚਲਾਏ ਗਏ ਅਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਜੇਕਰ ਨਵੇਂ ਬਣੇ ਮੰਤਰੀ  ਸ਼੍ਰੀ ਮੁਕਤਸਰ ਸਾਹਿਬ ਲਈ ਤਿੰਨ ਮਹੀਨਿਆਂ ਵਿਚ ਕੋਈ ਵੱਡਾ ਮਾਰਕਾ ਮਾਰ ਗਏ ਤਾਂ ਲੋਕ ਯਾਦ ਵੀ ਕਰਨਗੇ।

  ਜ਼ਿਕਰਯੋਗ ਹੈ ਜਿਲਾ ਸ੍ਰੀ ਮੁਕਤਸਰ ਸਾਹਿਬ ਤੋਂ ਪਹਿਲੀ ਵਾਰ ਕਾਂਗਰਸ ਪਾਰਟੀ ਨੇ ਯੂਥ ਵਿਧਾਇਕ ਨੂੰ ਕੈਬਨਿਟ ਮੰਤਰੀ ਦਾ ਅਹੁੱਦਾ ਦੇ ਕੇ ਪਾਰਟੀ ਨੇ ਨਿਵਾਜਿਆ ਹੈ ਸ੍ਰੀ ਮੁਕਤਸਰ ਸਾਹਿਬ ਵਾਸੀਆ ਨੂੰ ਹੁਣ ਵਿਕਾਸ ਦੀ ਵੱਡੀਆਂ ਉਮੀਦਾਂ ਹਨ।
  Published by:Ashish Sharma
  First published: