Home /News /punjab /

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਚੋਰੀ ਦੇ 41 ਮੋਟਰਸਾਈਕਲ ਬਰਾਮਦ, 3 ਮੁਲਜ਼ਮ ਗ੍ਰਿਫਤਾਰ

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਚੋਰੀ ਦੇ 41 ਮੋਟਰਸਾਈਕਲ ਬਰਾਮਦ, 3 ਮੁਲਜ਼ਮ ਗ੍ਰਿਫਤਾਰ

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਚੋਰੀ ਦੇ 41 ਮੋਟਰਸਾਈਕਲ ਬਰਾਮਦ, 3 ਮੁਲਜ਼ਮ ਗ੍ਰਿਫਤਾਰ

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਚੋਰੀ ਦੇ 41 ਮੋਟਰਸਾਈਕਲ ਬਰਾਮਦ, 3 ਮੁਲਜ਼ਮ ਗ੍ਰਿਫਤਾਰ

 • Share this:
  Chetan Bhura

  ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ  ਵਾਹਨ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਐੱਸਐੱਸਪੀ ਧਰੁਮਣ ਐਚ ਨਿੰਬਲੇ ਨੇ ਦੱਸਿਆ ਕਿ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਮਲੋਟ ਰੋਡ ਉਤੇ ਪਿੰਡ ਔਲਖ ਕੋਲ ਲਾਏ ਇਕ ਨਾਕੇ ਉਤੇ ਇਕ ਮੋਟਰਸਾਈਕਲ ਉਤੇ ਤਿੰਨ ਸਵਾਰਾਂ ਨੂੰ ਰੋਕਿਆ ਗਿਆ। ਜਿਨ੍ਹਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ।

  ਇਸ ਤੋਂ ਅੱਗੇ ਜਾਂਚ ਕਰਦਿਆਂ ਇਹ ਸਾਹਮਣੇ ਆਇਆ ਕਿ ਇਹ ਲੋਕ ਚੋਰੀ ਦੇ ਮੋਟਰਸਾਈਕਲ ਅੱਗੇ ਵੇਚਣ ਦਾ ਕੰਮ ਕਰਦੇ ਹਨ ਅਤੇ ਇਹ ਸ੍ਰੀ ਮੁਕਤਸਰ ਸਾਹਿਬ ਅਤੇ ਉਸ ਦੇ ਨੇੜਲੇ ਜ਼ਿਲ੍ਹਿਆਂ ਤੋਂ ਇਲਾਵਾ ਸਿਰਸਾ, ਡੱਬਵਾਲੀ ਤੋਂ ਮੋਟਰਸਾਈਕਲ ਚੋਰੀ ਕਰਕੇ ਵੇਚਦੇ ਹਨ।

  ਪੁਲਿਸ ਵੱਲੋਂ ਕੀਤੀ ਜਾਂਚ ਦੇ ਆਧਾਰ ਉਤੇ ਇਨ੍ਹਾਂ ਵਿਅਕਤੀਆਂ ਤੋਂ 41 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ। ਕਾਬੂ ਕੀਤੇ ਗਏ ਵਿਅਕਤੀ ਥਾਣਾ ਲੰਬੀ ਦੇ ਪਿੰਡ ਫਤਿਹਪੁਰ ਮਨੀਆਂਵਾਲਾ ਨਾਲ ਸਬੰਧਿਤ ਹਨ, ਇਨ੍ਹਾਂ ਦੀ ਪਛਾਣ ਲਵਦੀਪ ਸਿੰਘ, ਤਰਸੇਮ ਸਿੰਘ ਅਤੇ ਲਖਵਿੰਦਰ ਸਿੰਘ ਵਜੋਂ ਹੋਈ ਹੈ।

  ਐੱਸਐੱਸਪੀ ਨੇ ਦੱਸਿਆ ਕਿ ਇਸ ਮਾਮਲੇ ਉਤੇ ਅਜੇ ਹੋਰ ਪੁੱਛਗਿੱਛ ਜਾਰੀ ਹੈ। ਉਨ੍ਹਾਂ ਨਾਲ ਹੋਰ ਕੌਣ ਵਿਅਕਤੀ ਸ਼ਾਮਲ ਸਨ ਅਤੇ ਇਨ੍ਹਾਂ ਮੋਟਰਸਾਈਕਲਾਂ ਤੋਂ ਇਲਾਵਾ ਹੁਣ ਤੱਕ ਕਿੰਨੇ ਹੋਰ ਮੋਟਰਸਾਈਕਲ ਪਹਿਲਾਂ ਵੇਚ ਚੁੱਕੇ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਾਬੂ ਕੀਤੇ ਗਏ ਵਿਅਕਤੀਆਂ ਵਿੱਚੋਂ ਲਵਦੀਪ ਸਿੰਘ ਤੇ ਇਸ ਤੋਂ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ।
  Published by:Gurwinder Singh
  First published:

  Tags: Crime, Crime news, Punjab Police

  ਅਗਲੀ ਖਬਰ