Home /punjab /

ਪੰਜਾਬ ਪੁਲਿਸ ਨੇ ਕਿਉਂ ਕੀਤਾ ਇਸ ਮੁਹੱਲੇ ਵਿਚ ਸਰਚ ਆਪ੍ਰੇਸ਼ਨ, ਦੇਖੋ ਰਿਪੋਰਟ

ਪੰਜਾਬ ਪੁਲਿਸ ਨੇ ਕਿਉਂ ਕੀਤਾ ਇਸ ਮੁਹੱਲੇ ਵਿਚ ਸਰਚ ਆਪ੍ਰੇਸ਼ਨ, ਦੇਖੋ ਰਿਪੋਰਟ

ਦੇਖੋ

ਦੇਖੋ ਪੰਜਾਬ ਪੁਲਿਸ ਦਾ ਨਸ਼ਿਆਂ ਵਿਰੁੱਧ ਵੱਡਾ ਸਰਚ ਆਪ੍ਰੇਸ਼ਨ  

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਹੀ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਆਈ ਜੀ ਫਰੀਦਕੋਟ ਰੇਂਜ ਪ੍ਰਦੀਪ ਕੁਮਾਰ ਯਾਦਵ ਅਤੇ ਐੱਸਐੱਸਪੀ ਧਰੁਮਨ ਐਚ ਨਿੰਬਾਲੇ ਦੀ ਅਗਵਾਈ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਸ਼ੱਕੀ ਖੇਤਰਾਂ 'ਤੇ ਅਚਨਚੇਤ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਕੀਤਾ ਗਿਆ। ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ 'ਤੇ ਕੀਤੇ ਗਏ ਇਸ ਸਰਚ ਆਪ੍ਰੇਸ਼ਨ ਦੌਰਾਨ ਜ਼ਿਲ੍ਹਾ ਪੁਲਿਸ ਦੇ ਕਰੀਬ 200 ਪੁਲਿਸ ਕਰਮੀਆਂ ਨੇ ਹਿੱਸਾ ਲਿਆ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਇਸ ਦੌਰਾਨ ਸ਼ੱਕੀ ਖੇਤਰਾਂ ਦੇ ਵਿੱਚ ਘਰਾਂ ਦੀ ਅਚਨਚੇਤ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਤੋਂ ਪਹਿਲਾਂ ਇਨ੍ਹਾਂ ਦੋਵਾਂ ਰੂਟਾਂ ਨੂੰ ਦੋਵਾਂ ਪਾਸਿਓਂ ਤੋਂ ਬਲੌਕ ਕਰਕੇ ਹਰੇਕ ਆਉਣ ਜਾਣ ਵਾਲੇ ਵਿਅਕਤੀਆਂ ਦੇ ਪਹਿਚਾਣ ਪੱਤਰ ਦੇਖੇ ਗਏ ਅਤੇ ਜਾਂਚ ਕੀਤੀ ਗਈ। ਆਈਜੀ ਫ਼ਰੀਦਕੋਟ ਰੇਂਜ ਪ੍ਰਦੀਪ ਕੁਮਾਰ ਯਾਦਵ ਹੋਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿੱਢੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਜਿਸ ਦੇ ਵਿਚ ਸ਼ੱਕੀ ਖੇਤਰਾਂ ਦੇ ਵਿਚ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਸਰਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੂੰ ਕਾਫ਼ੀ ਪ੍ਰਾਪਤੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਰਚ ਆਪ੍ਰੇਸ਼ਨ ਇਸੇ ਤਰ੍ਹਾਂ ਹੀ ਲਗਾਤਾਰ ਚੱਲਦੇ ਰਹਿਣਗੇ।

  Published by:rupinderkaursab
  First published:

  Tags: Muktsar, Punjab