Home /punjab /

ਦੇਖੋ ਇਸ ਬਾਰ੍ਹਵੀਂ ਦੇ ਨੌਜਵਾਨ ਨੇ ਕਬਾੜ ਤੋਂ ਕੀ ਕੁਝ ਕੀਤਾ ਤਿਆਰ  

ਦੇਖੋ ਇਸ ਬਾਰ੍ਹਵੀਂ ਦੇ ਨੌਜਵਾਨ ਨੇ ਕਬਾੜ ਤੋਂ ਕੀ ਕੁਝ ਕੀਤਾ ਤਿਆਰ  

ਦੇਖੋ

ਦੇਖੋ ਇਸ ਬਾਰ੍ਹਵੀਂ ਦੇ ਨੌਜਵਾਨ ਨੇ ਕਬਾੜ ਤੋਂ ਕੀ ਕੁਝ ਕੀਤਾ ਤਿਆਰ 

ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਜੇਕਰ ਤੁਹਾਨੂੰ ਕਿਸੇ ਚੀਜ਼ ਦਾ ਸ਼ੌਕ ਹੋਵੇ ਤਾਂ ਫਿਰ ਇਸ ਵਿੱਚ ਤੁਹਾਡੀ ਆਰਥਿਕ ਹਾਲਤ ਬਹੁਤੀ ਮਾਇਨੇ ਨਹੀਂ ਰੱਖਦੀ। ਅੱਜ ਤੁਹਾਨੂੰ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਅਜਿਹੇ ਨੌਜਵਾਨ ਪ੍ਰਜਵਲ ਸੋਨੀ ਨਾਲ ਮਿਲਾਓਣ ਜਾ ਰਹੇ ਹਾ, ਜੋ ਬਾਰ੍ਹਵੀਂ ਸ਼੍ਰੇਣੀ ਦਾ ਵਿਦਿਆਰਥੀ ਹੈ ਪਰ ਉਸ ਵੱਲੋਂ ਕਈ ਅਜਿਹੇ ਪ੍ਰਾਜੈਕਟ ਤਿਆਰ ਕੀਤੇ ਗਏ ਹਨ ਜੋ ਉਸ ਦੇ ਸ਼ੌਕ ਦੀ ਪ੍ਰਤੱਖ ਉਦਾਹਰਣ ਹਨ। ਇਹ ਨੌਜਵਾਨ ਕੂਡ਼ੇ ਅਤੇ ਕਬਾੜ ਦੇ ਵਿੱਚ ਸੁੱਟੇ ਗਏ ਸਾਮਾਨ ਤੋਂ ਪ੍ਰੋਜੈਕਟ ਤਿਆਰ ਕਰਦਾ ਹੈ ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀ‍ਆ

  ਇਸ ਨੌਜਵਾਨ ਨੇ ਜਿੱਥੇ ਪੰਜ ਕਿੱਲੋ ਦੇ ਪਲਾਸਟਿਕ ਵਾਲੇ ਡੱਬੇ 'ਚ ਇੱਕ ਕੂਲਰ ਤੱਕ ਤਿਆਰ ਕਰ ਦਿੱਤਾ, ਉਥੇ ਹੀ ਇਕ ਕੈਨੀ ਦੇ ਵਿੱਚ ਵੱਡੇ ਸਪੀਕਰ,ਬਾਲਟੀ ਦੇ ਵਿਚ ਵਾਸ਼ਿੰਗ ਮਸ਼ੀਨ ਅਤੇ ਹੋਰ ਬਹੁਤ ਸਾਰੇ ਪ੍ਰੋਜੈਕਟ ਇਸ ਵੱਲੋਂ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਨੌਜਵਾਨ ਵੱਲੋਂ ਘਰ ਦੇ ਵਿੱਚ ਬਹੁਤ ਸਾਰੇ ਅਜਿਹੇ ਪ੍ਰੋਜੈਕਟ ਤਿਆਰ ਕਰ ਦਿੱਤੇ ਗਏ ਹਨ ਜੋ ਮਹਿਜ਼ ਕੂੜੇ ਕਬਾੜ ਦੇ ਵਿੱਚੋਂ ਲਏ ਗਏ ਸਾਮਾਨ ਤੋਂ ਤਿਆਰ ਕੀਤੇ ਗਏ ਹਨ। ਇਸ ਨੌਜਵਾਨ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਇਸਨੇ ਕਿਹਾ ਕਿ ਇਹ ਇੱਕ ਅਜਿਹਾ ਹਿਊਮਨ ਡਰੋਨ ਬਣਾਉਣਾ ਚਾਹੁੰਦਾ ਹੈ ਜਿਸ ਵਿੱਚ ਦੋ ਵਿਅਕਤੀ ਬੈਠ ਕੇ ਉੱਡ ਸਕਣ। ਨੌਜਵਾਨ ਦੇ ਅਨੁਸਾਰ ਉਸਦੀ ਘਰੇਲੂ ਆਰਥਿਕ ਹਾਲਤ ਬਹੁਤੀ ਠੀਕ ਨਾ ਹੋਣ ਕਰ ਕੇ ਇਕ ਪ੍ਰਾਜੈਕਟ ਦਾ ਸਾਮਾਨ ਦੂਜੇ ਪ੍ਰਾਜੈਕਟ ਵਿੱਚ ਵਰਤ ਲੈਂਦਾ ਹੈ।

  Published by:rupinderkaursab
  First published:

  Tags: Muktsar, Punjab