Home /punjab /

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਕ ਵਿਅਕਤੀ ਨੂੰ 1 ਕਿਲੋ ਅਫੀਮ ਸਮੇਤ ਕੀਤਾ ਕਾਬੂ 

  • Share this:
    ਲੰਬੀ - ਧਰੁਮਨ ਐਚ ਨਿੰਬਾਲੇ ਐਸ.ਐਸ.ਪੀ, ਸ੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ।ਇਸ ਤਹਿਤ ਪੁਲਿਸ ਵੱਲੋਂ ਵੱਖ ਵੱਖ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਪੁਲਿਸ ਵਲੋਂ ਥਾਂ - ਥਾਂ ਨਾਕੇਬੰਦੀ ਕਰ ਕੇ ਜਿਥੇ ਚੈਕਿੰਗ ਤੇਜ਼ ਕੀਤੀ ਗਈ ਉੱਥੇ ਹੁਣ ਗਸ਼ਤ ਵਧਾ ਦਿੱਤੀ ਗਈ ਹੈ। ਐਸ.ਆਈ ਮਨਿੰਦਰ ਸਿੰਘ ਅਤੇ ਪੁਲਿਸ ਪਾਰਟੀ ਥਾਣਾ ਲੰਬੀ ਵੱਲੋਂ 27 ਜੂਨ ਨੂੰ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪੁੱਲ ਸੂਆ ਬਾਹੱਦ ਰਕਬਾ ਲੰਬੀ ਪੁੱਜੀ ਤਾ ਇੱਕ ਨੌਜਵਾਨ ਇੱਕ ਪਾਰਦਰਸ਼ੀ ਲਿਫਾਫਾ ਵਿੱਚੋਂ ਇੱਕ ਕਾਲੇ ਰੰਗ ਦਾ ਪਦਾਰਥ ਕੱਢਕੇ ਖਾ ਰਿਹਾ ਸੀ, ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਕੇ ਭੱਜਣ ਲੱਗਾ ਤਾ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ। ਨੌਜਵਾਨ ਦੀ ਪਹਿਚਾਣ ਹਰਪ੍ਰੀਤ ਸਿੰਘ ਵਾਸੀ ਸੰਗਰੂਰ ਵਜੋਂ ਹੋਈ ਹੈ। ਐੱਸ ਆਈ ਮਨਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਕਬਜ਼ੇ 'ਚੋ ਪਾਰਦਰਸ਼ੀ ਲਿਫਾਫੇ ਦੀ ਤਲਾਸ਼ੀ ਕੀਤੀ ਤਾ ਉੇਸ ਵਿੱਚੋਂ 1 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸ 'ਤੇ ਮੁਕੱਦਮਾ ਨੰਬਰ 149 ਐੱਨ.ਡੀ.ਪੀ.ਸੀ ਐਕਟ ਦੀਆ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਬ੍ਰਾਮਦ ਹੋਈ ਅਫੀਮ ਬਾਰੇ ਪੁੱਛ-ਗਿੱਛ ਜਾਰੀ ਹੈ। ਪੁੱਛ-ਗਿੱਛ ਦੌਰਾਨ ਜੇਕਰ ਕੋਈ ਹੋਰ ਦੋਸ਼ੀ ਨਾਮਜਦ ਹੁੰਦਾ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
    Published by:Ashish Sharma
    First published:

    ਅਗਲੀ ਖਬਰ