Home /punjab /

ਵਿਦਿਆਰਥੀਆਂ ਨੇ ਕੀਤਾ ਮੁੱਖ ਮਾਰਗ ਜਾਮ, ਨਿੱਜੀ ਬੱਸ ਅਪਰੇਟਰਾਂ 'ਤੇ ਲਾਏ ਧੱਕੇਸ਼ਾਹੀ ਕਰਨ ਦੇ ਇਲਜ਼ਾਮ

ਵਿਦਿਆਰਥੀਆਂ ਨੇ ਕੀਤਾ ਮੁੱਖ ਮਾਰਗ ਜਾਮ, ਨਿੱਜੀ ਬੱਸ ਅਪਰੇਟਰਾਂ 'ਤੇ ਲਾਏ ਧੱਕੇਸ਼ਾਹੀ ਕਰਨ ਦੇ ਇਲਜ਼ਾਮ

ਵਿਦਿਆਰਥੀਆਂ

ਵਿਦਿਆਰਥੀਆਂ ਨੇ ਕੀਤਾ ਮੁੱਖ ਮਾਰਗ ਜਾਮ, ਨਿੱਜੀ ਬੱਸ ਅਪਰੇਟਰਾਂ 'ਤੇ ਲਾਏ ਧੱਕੇਸ਼ਾਹੀ ਦੇ ਇਲਜਾਮ

ਇੱਕ ਪਾਸੇ ਜਿੱਥੇ ਇਹ ਕਰਮਚਾਰੀ ਪੂਰੀ ਟਿਕਟ ਦੀ ਗੱਲ ਕਰ ਰਿਹਾ, ਉੱਥੇ ਹੀ ਵਿਦਿਆਰਥੀ ਅਤੇ ਵਿਦਿਆਰਥਣਾਂ ਨਿਯਮਾਂ ਅਨੁਸਾਰ ਅੱਧੀ ਟਿਕਟ ਕਟਾਉਣ ਦੀ ਗੱਲ ਕਰ ਰਹੇ ਹਨ, ਇਹ ਵੀਡੀਓ ਧੜਾਧੜ ਵਾਇਰਲ ਹੋ ਰਹੀ ਹੈ , ਦੱਸਿਆ ਜਾ ਰਿਹਾ ਹੈ ਕਿ ਇਸ ਬਹਿਸ ਤੋਂ ਬਾਅਦ ਬੱਸ ਕਰਮਚਾਰੀ ਵੱਲੋਂ ਵਿਦਿਆਰਥੀਆਂ ਨਾਲ ਹੱਥੋਪਾਈ ਵੀ ਕੀਤੀ ਗਈ ।

ਹੋਰ ਪੜ੍ਹੋ ...
  • Share this:
    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ: ਇਕ ਬੱਸ ਦੀ ਵੀਡਿਓ ਵਾਇਰਲ ਹੋ ਰਹੀ ਹੈ, ਇਸ ਬੱਸ ਦੇ ਵਿੱਚ ਕੁਝ ਵਿਦਿਆਰਥੀ ਬੱਸ ਦੇ ਕਰਮਚਾਰੀ ਦੇ ਨਾਲ ਅੱਧੀ ਟਿਕਟ ਨੂੰ ਲੈ ਕਿ ਬਹਿਸ ਕਰ ਰਹੇ ਹਨ। ਇੱਕ ਪਾਸੇ ਜਿੱਥੇ ਇਹ ਕਰਮਚਾਰੀ ਪੂਰੀ ਟਿਕਟ ਦੀ ਗੱਲ ਕਰ ਰਿਹਾ, ਉੱਥੇ ਹੀ ਵਿਦਿਆਰਥੀ ਅਤੇ ਵਿਦਿਆਰਥਣਾਂ ਨਿਯਮਾਂ ਅਨੁਸਾਰ ਅੱਧੀ ਟਿਕਟ ਕਟਾਉਣ ਦੀ ਗੱਲ ਕਰ ਰਹੇ ਹਨ, ਇਹ ਵੀਡੀਓ ਧੜਾਧੜ ਵਾਇਰਲ ਹੋ ਰਹੀ ਹੈ , ਦੱਸਿਆ ਜਾ ਰਿਹਾ ਹੈ ਕਿ ਇਸ ਬਹਿਸ ਤੋਂ ਬਾਅਦ ਬੱਸ ਕਰਮਚਾਰੀ ਵੱਲੋਂ ਵਿਦਿਆਰਥੀਆਂ ਨਾਲ ਹੱਥੋਪਾਈ ਵੀ ਕੀਤੀ ਗਈ ।

    ਜਿਸ ਸਬੰਧ ਵਿਚ ਪੰਜਾਬ ਸਟੂਡੈਂਟ ਯੂਨੀਅਨ ਨੇ ਇਕ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਅਤੇ ਇਸ ਮਾਮਲੇ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੇ ਵੱਲੋਂ ਸੰਘਰਸ਼ ਦਾ ਵੀ ਐਲਾਨ ਕੀਤਾ ਗਿਆ ਹੈ। ਸਟੂਡੈਂਟ ਯੂਨੀਅਨ ਵੱਲੋਂ ਅੱਜ ਸਰਕਾਰੀ ਕਾਲਜ ਦੇ ਸਾਹਮਣੇ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ।

    ਇਸ ਮੌਕੇ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਬੱਸਾਂ ਵਾਲੇ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਕਰ ਰਹੇ ਹਨ ਅਤੇ ਇਹ ਵੀਡੀਓ ਜੋ ਕਿ ਮੁਕਤਸਰ ਦੀ ਬਣੀ ਹੋਈ ਹੈ, ਇਕ ਨਿੱਜੀ ਬੱਸ ਕਰਮਚਾਰੀ ਵੱਲੋਂ ਸ਼ਰ੍ਹੇਆਮ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਉਦਾਹਰਣ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਇਸ ਸੰਬੰਧ ਦੇ ਵਿੱਚ ਬਸ ਕਰਮਚਾਰੀ 'ਤੇ ਕਾਰਵਾਈ ਨਹੀਂ ਹੁੰਦੀ ਉਨ੍ਹਾਂ ਸਮਾ ਸੰਘਰਸ਼ ਚੱਲਦਾ ਰਹੇਗਾ ।
    Published by:Amelia Punjabi
    First published:

    ਅਗਲੀ ਖਬਰ