Home /punjab /

ਸਵੱਛ ਮੁਕਤਸਰ ਅਭਿਆਨ NGO ਤੇ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਫ਼ਾਈ ਜਾਗਰੂਕਤਾ ਸੈਮੀਨਾਰ

ਸਵੱਛ ਮੁਕਤਸਰ ਅਭਿਆਨ NGO ਤੇ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਫ਼ਾਈ ਜਾਗਰੂਕਤਾ ਸੈਮੀਨਾਰ

ਸੰਸਥਾ ਵੱਲੋਂ ਡਿਪਟੀ ਕਮਿਸ਼ਨਰ ਦਾ ਕੀਤਾ ਗਿਆ ਸਨਮਾਨ  

ਸੰਸਥਾ ਵੱਲੋਂ ਡਿਪਟੀ ਕਮਿਸ਼ਨਰ ਦਾ ਕੀਤਾ ਗਿਆ ਸਨਮਾਨ  

ਇਸ ਸੈਮੀਨਾਰ ਵਿੱਚ ਡੀ ਸੀ ਸਾਹਿਬ ਵੱਲੋਂ ਆਏ ਹੋਏ ਦੁਕਾਨਦਾਰਾਂ ਨੂੰ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਅਤੇ ਸਫਾਈ ਸਿਹਤ ਦੀ ਦੇਵੀ ਹੈ ਥੀਮ ਅਧੀਨ ਸੰਬੋਧਨ ਕੀਤਾ ਗਿਆ ਅਤੇ ਜ਼ਿਲਾ ਨਿਵਾਸੀਆਂ ਨੂੰ ਸਾਫ਼-ਸਫ਼ਾਈ ਰੱਖਣ ਬਾਰੇ ਗਿਲਾ ਤੇ ਸੁਕਾ ਕੁੜਾ ਅਲੱਗ-ਅਲੱਗ ਰੱਖਣ ਬਾਰੇ ਅਪੀਲ ਕੀਤੀ ਗਈ। ਇਸ ਤੋ ਇਲਾਵਾ ਐਨਜੀਓ ਦੇ ਪ੍ਰਧਾਨ ਦੀਪਕ ਗਰਗ , ਨਗਰ ਕੌਂਸਲ ਦੇ ਅਹੁਦੇਦਾਰਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਵੱਖ ਵੱਖ ਸ਼ਹਿਰਾਂ ਦੀ ਸਾਫ ਸਫਾਈ ਦੇ ਉਚੇਰੇ ਪ੍ਰਬੰਧ ਅਤੇ ਸਵਸ਼ਤਾ ਵਿਚ ਸ੍ਰੀ ਮੁਕਤਸਰ ਸਾਹਿਬ ਨੂੰ ਵਧੀਆ ਦਰਜਾ ਦਿਵਾਉਣ ਦੇ ਮੱਦੇਨਜ਼ਰ ਸਵੱਛ ਮੁਕਤਸਰ ਅਭਿਆਨ ਐਨਜੀਓ ਵੱਲੋਂ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਸਾਫ਼ ਸਫ਼ਾਈ ਜਾਗਰੂਕਤਾ ਸੈਮੀਨਾਰ ਬਾਬਾ ਕਾਸ਼ੀ ਪ੍ਰਸਾਦ ਸ਼ਿਵ ਮੰਦਿਰ ਕੋਟਕਪੁਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਗਿਆ।

  ਜਿਸ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਜੀ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਇਸ ਸੈਮੀਨਾਰ ਵਿੱਚ ਡੀ ਸੀ ਸਾਹਿਬ ਵੱਲੋਂ ਆਏ ਹੋਏ ਦੁਕਾਨਦਾਰਾਂ ਨੂੰ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਅਤੇ ਸਫਾਈ ਸਿਹਤ ਦੀ ਦੇਵੀ ਹੈ ਥੀਮ ਅਧੀਨ ਸੰਬੋਧਨ ਕੀਤਾ ਗਿਆ ਅਤੇ ਜ਼ਿਲਾ ਨਿਵਾਸੀਆਂ ਨੂੰ ਸਾਫ਼-ਸਫ਼ਾਈ ਰੱਖਣ ਬਾਰੇ ਗਿਲਾ ਤੇ ਸੁਕਾ ਕੁੜਾ ਅਲੱਗ-ਅਲੱਗ ਰੱਖਣ ਬਾਰੇ ਅਪੀਲ ਕੀਤੀ ਗਈ। ਇਸ ਤੋ ਇਲਾਵਾ ਐਨਜੀਓ ਦੇ ਪ੍ਰਧਾਨ ਦੀਪਕ ਗਰਗ , ਨਗਰ ਕੌਂਸਲ ਦੇ ਅਹੁਦੇਦਾਰਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

  ਇਸ ਮੌਕੇ ਸੰਸਥਾ ਵੱਲੋਂ ਡਿਪਟੀ ਕਮਿਸ਼ਨਰ ਦਾ ਸਨਮਾਨ ਵੀ ਕੀਤਾ ਗਿਆ। ਇਸ ਸੰਸਥਾ ਵੱਲੋਂ ਪਿਛਲੇ ਦਿਨਾਂ ਤੋਂ ਸ਼ਹਿਰ ਦੀ ਸਫਾਈ ਵੱਲ ਮੁੱਖ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ।ਸੰਸਥਾ ਦੇ ਮੈਂਬਰਾਂ ਅਤੇ ਨਗਰ ਕੌਂਸਲ ਦੇ ਸਹਿਯੋਗ ਨਾਲ ਜਿਸ ਥਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਉੱਥੋਂ ਦੀ ਸਫ਼ਾਈ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।ਇਸ ਸਵੱਛ ਅਭਿਆਨ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਇਸ ਸੰਸਥਾ ਅਤੇ ਨਗਰ ਕੌਂਸਲ ਦਾ ਧੰਨਵਾਦ ਕੀਤਾ ਗਿਆ।
  Published by:Amelia Punjabi
  First published:

  Tags: Muktsar, News18, Punjab

  ਅਗਲੀ ਖਬਰ