ਕੁਨਾਲ ਧੂੜੀਆ
ਮਲੌਟ ਦੀ ਗੁਰੂ ਨਾਨਕ ਨਗਰੀ ਦੇ ਇਕ ਇਲੈਕਟ੍ਰਾਨਿਕ ਦੁਕਾਨਦਾਰ ਦਾ 9 ਜੂਨ ਦੀ ਸ਼ਾਮ ਨੂੰ ਕਿਸੇ ਮਾਮਲੇ ਨੂੰ ਲੈ ਕੇ ਮਲੌਟ ਦੇ ਸਫ਼ਾਈ ਯੂਨੀਅਨ ਦੇ ਪ੍ਰਧਾਨ ਨਾਲ ਝਗੜਾ ਹੋਇਆ ਸੀ। ਜਿਸ ਵਿਚ ਸਫਾਈ ਕਰਮਚਾਰੀ ਦੇ ਸੱਟਾ ਲੱਗੀਆਂ ਸਨ। ਜਿਸ ਨੂੰ ਲੈ ਕੇ ਮਲੌਟ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ। ਪੁਲਿਸ ਵਲੋਂ ਅਰੋਪੀਆ ਖਿਲਾਫ ਕਾਰਵਾਈ ਕਰਨ ਅਤੇ ਉਣਾ ਨੂੰ ਜਲਦ ਗਿਰਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਉਸ ਦਿਨ ਤੋਂ ਸਫਾਈ ਕਰਮਚਾਰੀਂ ਲਾਗਤਰ ਹੜਤਾਲ 'ਤੇ ਹਨ।
ਅੱਜ ਸਮੂਹ ਸਫਾਈ ਕਰਮਚਾਰੀਆ ਵਲੋਂ ਰੋਸ ਮਾਰਚ ਕਰਦੇ ਹੋਏ ਥਾਨਾਂ ਸਿਟੀ ਮਲੌਟ ਅਗੇ ਰੋਸ ਪ੍ਰਗਟ ਕੀਤਾ ਅਤੇ ਚੇਤਵਾਨੀ ਦਿਤੀ ਕੇ ਜੇਕਰ ਪੁਲਿਸ ਨੇ ਸਾਰੇ ਅਰੋਪੀਆ ਨੂੰ ਜਲਦ ਗਿਰਫ਼ਤਾਰ ਨਾ ਕੀਤਾ ਗਿਆ ਦਾ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਨਾਲ ਪੰਜਾਬ ਭਰ ਵਿਚ ਹੜਤਾਲ ਕੀਤੀ ਜਾਵੇਗੀ ।ਦੂਸਰੇ ਪਾਸੇ ਥਾਨਾਂ ਸਿਟੀ ਮਲੌਟ ਦੇ ਥਾਨਾਂ ਮੁਖੀ ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਫ਼ਾਈ ਕਰਮਚਾਰੀ ਦੇ ਬਿਆਨਾਂ 'ਤੇ ਅਲੱਗ ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿਚੋਂ ਇਕ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਬਾਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।