Home /punjab /

'ਕਾਂਗਰਸ' ਤਾਂ ਪੈਚਵਰਕ ਵਿੱਚ ਮਾਹਿਰ ਸੀ ਪਰ 'ਆਪ' ਸਰਕਾਰ ਤਾਂ ਉਹ ਵੀ ਨਹੀਂ- ਪਿੰਡ ਵਾਸੀ   

'ਕਾਂਗਰਸ' ਤਾਂ ਪੈਚਵਰਕ ਵਿੱਚ ਮਾਹਿਰ ਸੀ ਪਰ 'ਆਪ' ਸਰਕਾਰ ਤਾਂ ਉਹ ਵੀ ਨਹੀਂ- ਪਿੰਡ ਵਾਸੀ   

X
ਕਾਂਗਰਸ

ਕਾਂਗਰਸ ਤਾਂ ਪੈਚਵਰਕ ਵਿਚ ਮਾਹਿਰ ਸੀ ਪਰ ਆਪ ਸਰਕਾਰ ਤਾਂ ਉਹ ਵੀ ਨਹੀਂ- ਪਿੰਡ ਵਾਸੀ   

ਸ੍ਰੀ ਮੁਕਤਸਰ ਸਾਹਿਬ:  ਸ੍ਰੀ ਮੁਕਤਸਰ ਸਾਹਿਬ ਫਿਰੋਜ਼ਪੁਰ ਮਾਰਗ ਦੀ ਖ਼ਸਤਾ ਹਾਲਤ ਦੇ ਮੱਦੇਨਜ਼ਰ ਅੱਜ ਵੱਖ- ਵੱਖ ਪਿੰਡਾਂ ਦੇ ਲੋਕਾਂ ਨੇ ਪਿੰਡ ਸੀਰਵਾਲੀ ਕੋਲ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਨੀ ਫੱਤਣਵਾਲਾ ਅਤੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਸੜਕ ਦੀ ਹਾਲਤ ਬਹੁਤ ਮਾੜੀ ਹੈ। ਮੁਕਤਸਰ ਤੋਂ ਫਿਰੋਜ਼ਪੁਰ ਜਾਣ ਦਾ ਸਮਾਂ ਅੱਗੇ ਨਾਲੋਂ ਦੁੱਗਣਾ ਲੱਗਦਾ ਹੈ ।

ਹੋਰ ਪੜ੍ਹੋ ...
  • Share this:

ਕੁਨਾਲ ਧੂੜੀਆ

ਸ੍ਰੀ ਮੁਕਤਸਰ ਸਾਹਿਬ:  ਸ੍ਰੀ ਮੁਕਤਸਰ ਸਾਹਿਬ ਫਿਰੋਜ਼ਪੁਰ ਮਾਰਗ ਦੀ ਖ਼ਸਤਾ ਹਾਲਤ ਦੇ ਮੱਦੇਨਜ਼ਰ ਅੱਜ ਵੱਖ- ਵੱਖ ਪਿੰਡਾਂ ਦੇ ਲੋਕਾਂ ਨੇ ਪਿੰਡ ਸੀਰਵਾਲੀ ਕੋਲ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਨੀ ਫੱਤਣਵਾਲਾ ਅਤੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਸੜਕ ਦੀ ਹਾਲਤ ਬਹੁਤ ਮਾੜੀ ਹੈ। ਮੁਕਤਸਰ ਤੋਂ ਫਿਰੋਜ਼ਪੁਰ ਜਾਣ ਦਾ ਸਮਾਂ ਅੱਗੇ ਨਾਲੋਂ ਦੁੱਗਣਾ ਲੱਗਦਾ ਹੈ ।

ਬੀਤੀ ਕਾਂਗਰਸ ਸਰਕਾਰ ਦੇ ਦੌਰਾਨ ਵੀ ਇਸ ਸੜਕ ਦੀ ਹਾਲਤ ਨਹੀਂ ਸੁਧਰੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਵੀ ਹਾਲਤ ਜਿਉਂ ਦੀ ਤਿਉਂ ਹੈ । ਸਡ਼ਕ ਦਾ ਇੰਨਾ ਭੈਡ਼ਾ ਹਾਲ ਹੈ ਕਿ ਨਵੀਂ ਸੜਕ ਦੀ ਉਸਾਰੀ ਤਾਂ ਦੂਰ ਸੜਕ 'ਤੇ ਬਣੇ ਟੋਇਆਂ ਨੂੰ ਪੈਂਚਰਾਂ ਦੇ ਨਾਲ ਵੀ ਠੀਕ ਨਹੀਂ ਕੀਤਾ ਗਿਆ । ਹਨੀ ਫੱਤਣਵਾਲਾ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਮੁਕਤਸਰ - ਮਲੋਟ ਰੋਡ ਦੀ ਹਾਲਤ ਵੀ ਬਹੁਤ ਮਾੜੀ ਹੈ।

ਮੁਕਤਸਰ - ਫਿਰੋਜ਼ਪੁਰ ਦੀ ਹਾਲਤ ਵੀ ਬਹੁਤ ਖਸਤਾ ਹੋ ਚੁੱਕੀ ਮੁਕਤਸਰ - ਕੋਟਕਪੂਰਾ ਰੋਡ 'ਤੇ ਕਥਿਤ ਤੌਰ 'ਤੇ ਨਾਜਾਇਜ਼ ਟੋਲ ਪਲਾਜਾ ਲਾ ਕੇ ਲੁੱਟ ਕੀਤੀ ਜਾ ਰਹੀ ਹੈ। ਹਨੀ ਫੱਤਣਵਾਲਾ ਨੇ ਕਿਹਾ ਕਿ ਜੇਕਰ ਇਸ ਸਡ਼ਕ ਦੀ ਹਾਲਤ ਜਲਦ ਨਾ ਸੁਧਾਰੀ ਗਈ ਤਾਂ ਵੱਡੇ ਪੱਧਰ 'ਤੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਣਗੇ। ਹਨੀ ਫੱਤਣਵਾਲਾ ਨੇ ਕਿਹਾ ਕਿ ਕਣਕ ਦੇ ਸੀਜ਼ਨ ਵਿਚ ਇਸ ਸੜਕ 'ਤੇ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਮੰਡੀ 'ਚ ਪਹੁੰਚਣ 'ਚ ਵੱਡੀ ਮੁਸ਼ਕਿਲਾ ਆਉਣਗੀਆਂ ਅਤੇ ਆਮ ਤੌਰ 'ਤੇ ਹੀ ਟਰੈਕਟਰ ਟਰਾਲੀਆਂ ਨੁਕਸਾਨੀਆ ਜਾਂਦੀਆਂ ਰਹੀਆਂ ਹਨ।

Published by:rupinderkaursab
First published:

Tags: AAP, Congress, Muktsar, Punjab