Home /punjab /

ਵਿਸ਼ਵ ਖੂਨਦਾਨ ਦਿਵਸ ਸਬੰਧੀ ਨੌਜਵਾਨਾਂ ਨੇ ਕੀਤਾ ਇਹ ਉਪਰਾਲਾ

X
ਵਿਸ਼ਵ

ਵਿਸ਼ਵ ਖੂਨਦਾਨ ਦਿਵਸ ਸਬੰਧੀ ਨੌਜਵਾਨਾਂ ਨੇ ਕੀਤਾ ਇਹ ਉਪਰਾਲਾ

 ਵਿਸ਼ਵ ਖੂਨਦਾਨ ਦਿਵਸ ਮੌਕੇ  ਨੌਜਵਾਨਾਂ ਵੱਲੋਂ ਜੈ ਬਾਬੇ ਦੀ ਸੇਵਾ ਸੁਸਾਇਟੀ ਦੀ ਅਗਵਾਈ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਵਿਸ਼ਾਲ ਖੂਨਦਾਨ ਅਤੇ ਵਰਲਡ ਕੈਂਸਰ ਸੁਸਾਇਟੀ ਦੇ ਸਹਿਯੋਗ ਨਾਲ ਕੈਂਸਰ ਚੈੱਕਅਪ ਦਾ ਕੈਂਪ ਲਾਇਆ ਗਿਆ। ਇਸ ਕੈਂਪ ਦੇ ਦੌਰਾਨ ਜਿਥੇ ਕਰੀਬ ਡੇਢ ਸੌ ਦੇ ਕਰੀਬ ਖੂਨਦਾਨੀਆਂ ਨੇ ਖੂਨਦਾਨ ਕੀਤਾ , ਉੱਥੇ ਹੀ ਖੂਨਦਾਨੀਆਂ ਦੇ ਵਿੱਚ ਵੱਡੀ ਗਿਣਤੀ ਦੇ ਵਿਚ ਪਹੁੰਚ ਕੇ ਔਰਤਾਂ ਨੇ ਵੀ ਖੂਨਦਾਨ ਕੀਤਾ।

ਹੋਰ ਪੜ੍ਹੋ ...
  • Share this:

ਕੁਨਾਲ ਧੂੜੀਆ

 ਵਿਸ਼ਵ ਖੂਨਦਾਨ ਦਿਵਸ ਮੌਕੇ  ਨੌਜਵਾਨਾਂ ਵੱਲੋਂ ਜੈ ਬਾਬੇ ਦੀ ਸੇਵਾ ਸੁਸਾਇਟੀ ਦੀ ਅਗਵਾਈ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਵਿਸ਼ਾਲ ਖੂਨਦਾਨ ਅਤੇ ਵਰਲਡ ਕੈਂਸਰ ਸੁਸਾਇਟੀ ਦੇ ਸਹਿਯੋਗ ਨਾਲ ਕੈਂਸਰ ਚੈੱਕਅਪ ਦਾ ਕੈਂਪ ਲਾਇਆ ਗਿਆ। ਇਸ ਕੈਂਪ ਦੇ ਦੌਰਾਨ ਜਿਥੇ ਕਰੀਬ ਡੇਢ ਸੌ ਦੇ ਕਰੀਬ ਖੂਨਦਾਨੀਆਂ ਨੇ ਖੂਨਦਾਨ ਕੀਤਾ , ਉੱਥੇ ਹੀ ਖੂਨਦਾਨੀਆਂ ਦੇ ਵਿੱਚ ਵੱਡੀ ਗਿਣਤੀ ਦੇ ਵਿਚ ਪਹੁੰਚ ਕੇ ਔਰਤਾਂ ਨੇ ਵੀ ਖੂਨਦਾਨ ਕੀਤਾ।

ਇਸ ਮੌਕੇ ਕੈਂਸਰ ਚੈੱਕਅਪ ਕੈਂਪ ਦੇ ਦੌਰਾਨ ਵੱਡੀ ਗਿਣਤੀ 'ਚ ਸ੍ਰੀ ਮੁਕਤਸਰ ਸਾਹਿਬ ਦੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੱਖ ਵੱਖ ਤਰ੍ਹਾਂ ਦੇ ਸਰੀਰ ਦੇ ਚੈੱਕਅੱਪ ਕਰਵਾਏ। ਕੈਂਪ ਪ੍ਰਬੰਧਕ ਦੀਪਕ ਗਰਗ ਅਤੇ ਦੀਪਾਂਕਰ ਨੇ ਦੱਸਿਆ ਕਿ ਕਰੀਬ 150 ਲੋਕਾਂ ਵੱਲੋਂ ਇਸ ਮੌਕੇ ਖੂਨਦਾਨ ਕੀਤਾ ਗਿਆ ਹੈ, ਜੋ ਕਿ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ ਇਹ ਸੇਵਾ ਕਾਰਜ ਕੀਤਾ ਗਿਆ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਇਸ ਮੌਕੇ ਕੈਂਸਰ ਸੁਸਾਇਟੀ ਵੱਲੋਂ ਲਾਏ ਗਏ ਕੈਂਪ ਦੇ ਦੌਰਾਨ ਸਰੀਰ ਦਾ ਵੱਖ ਵੱਖ ਮੈਡੀਕਲ ਚੈੱਕਅੱਪ ਕਰਾਏ ਅਤੇ ਇਸ ਮੌਕੇ ਲੋੜਵੰਦਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ।

Published by:rupinderkaursab
First published:

Tags: AAP, Muktsar, Punjab