ਕੁਨਾਲ ਧੂੜੀਆ
ਗਿੱਦੜਬਾਹਾ: ਬਿਜਲੀ ਆ ਨਹੀਂ ਰਹੀ ਤਾਂ ਵੱਡੀ ਗਿਣਤੀ 'ਚ ਫੋਨ ਰਾਹੀ ਸ਼ਿਕਾਇਤਾਂ ਪਾਵਰ ਕਾਰਪੋਰੇਸ਼ਨ ਦੇ ਦਫਤਰ ਵਿਖੇ ਪਹੁੰਚ ਜਾਂਦੀਆ ਹਨ। ਪਰ ਮੌਤ ਦੇ ਮੂੰਹ 'ਚ ਖੇਡਦਿਆ ਜਦ ਬਿਜਲੀ ਮੁਲਾਜ਼ਮ ਬਿਜਲੀ ਫਾਲਟ ਦੂਰ ਕਰਨ ਪਹੁੰਚਦਾ ਤਾਂ ਉਸਨੂੰ ਕਿਸ ਤਰ੍ਹਾਂ ਪਹਿਲਾ ਵਿਭਾਗੀ ਅਣਗਹਿਲੀ ਦਾ ਸ਼ਿਕਾਰ ਹੋਣਾ ਪੈਂਦਾ ਤੇ ਫਿਰ ਮਰੀ ਹੋਈ ਇਨਸਾਨੀਅਤ ਦਾ ਸ਼ਿਕਾਰ ਹੋਇਆ। ਇਹ ਮੁਲਾਜ਼ਮ ਮਰ ਚੁੱਕੀ ਇਨਸਾਨੀਅਤ ਦੇ ਹੱਥੋਂ ਵੀ ਪੀੜਿਆ ਜਾਂਦਾ ਇਹ ਅੱਜ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਹਲਕਾ ਗਿੱਦੜਬਾਹਾ ਦੇ ਵਿਚ ਨਜ਼ਰ ਆਇਆ।
ਦਰਅਸਲ. ਪ੍ਰਾਪਤ ਜਾਣਕਾਰੀ ਅਨੁਸਾਰ ਹੋਇਆ ਇੰਝ ਕਿ ਲਾਇਨਮੈਨ ਗੁਰਬਖਸ਼ ਸਿੰਘ ਨੂੰ ਸਵੇਰੇ ਵਿਭਾਗ ਵੱਲੋਂ ਗਰਿੱਡ ਤੋਂ ਇਹ ਸੁਨੇਹਾ ਲੱਗਾ ਕਿ ਸਹਿਰੀ ਫੀਡਰ ਵਿਚ ਫਾਲਟ ਪੈ ਗਿਆ ਹੈ ਜਿਸ 'ਤੇ ਗੁਰਬਖਸ਼ ਸਿੰਘ ਇਸਦੀ ਚੈਕਿੰਗ ਲਈ ਗਿੱਦੜਬਾਹਾ ਸਥਿਤ ਵਧਵਾ ਸਟਰੀਟ 'ਚ ਲੱਗੇ ਟਾਵਰ ਦੀ ਚੈਕਿੰਗ ਲਈ ਪਹੁੰਚ ਗਿਆ। ਜਦ ਗੁਰਬਖਸ਼ ਸਿੰਘ ਫੀਡਰ ਫਾਲਟ ਦੀ ਚੈਕਿੰਗ ਲਈ ਖੰਭੇ 'ਤੇ ਚੜ੍ਹ ਚੈਕਿੰਗ ਕਰਨ ਲੱਗਾ ਤਾਂ ਫੀਡਰ ਪਹਿਲਾ ਤੋਂ ਹੀ ਚੱਲ ਰਿਹਾ ਸੀ ਅਤੇ ਇਸ ਕਾਰਨ ਗੁਰਬਖਸ਼ ਸਿੰਘ ਨੂੰ ਜਬਰਦਸਤ ਕਰੰਟ ਦਾ ਝਟਕਾ ਲੱਗਾ ਤੇ ਉਹ ਥੱਲੇ ਡਿੱਗ ਪਿਆ।
ਕਥਿਤ ਤੌਰ 'ਤੇ ਵਿਭਾਗੀ ਅਣਗਹਿਲੀ ਦਾ ਸ਼ਿਕਾਰ ਹੋਏ ਇਸ ਸਰਕਾਰੀ ਮੁਲਾਜ਼ਮ ਨੂੰ ਹੇਠਾ ਡਿਗਦਾ ਸੰਘਣੀ ਅਬਾਦੀ ਵਾਲੇ ਇਸ ਖੇਤਰ ਦੇ ਕਈ ਲੋਕਾਂ ਨੇ ਵੇਖਿਆ ਪਰ ਨੇੜੇ ਤੇੜੇ ਖੜੀਆਂ ਕਰੀਬ ਇਕ ਦਰਜਨ ਕਾਰਾਂ ਵਾਲਿਆਂ 'ਚੋਂ ਕੋਈ ਅੱਗੇ ਨਹੀਂ ਆਇਆ ਤੇ ਇਸ ਮੁਲਾਜ਼ਮ ਨੂੰ ਇਕ ਆਟੋ ਰਾਹੀ ਸਰਕਾਰੀ ਹਸਪਤਾਲ ਲਿਜਾਣਾ ਪਿਆ। ਜਿੱਥੇ ਹਾਲਾਤ ਗੰਭੀਰ ਹੋਣ ਕਾਰਨ ਇਸਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।