Home /punjab /

VIDEO: ਇਨਸਾਨੀਅਤ ਦੀ ਜ਼ਿੰਦਾ ਮਿਸਾਲ ਇਹ ਸ਼ਖ਼ਸ, ਮਜ਼ਦੂਰੀ ਕਰਨ ਵਾਲੇ ਬੱਚਿਆਂ ਦੀ ਫੜੀ ਬਾਂਹ

VIDEO: ਇਨਸਾਨੀਅਤ ਦੀ ਜ਼ਿੰਦਾ ਮਿਸਾਲ ਇਹ ਸ਼ਖ਼ਸ, ਮਜ਼ਦੂਰੀ ਕਰਨ ਵਾਲੇ ਬੱਚਿਆਂ ਦੀ ਫੜੀ ਬਾਂਹ

ਇੱਟਾਂ

ਇੱਟਾਂ ਵਾਲੇ ਭੱਠਿਆਂ 'ਤੇ ਕੰਮ ਕਰ ਰਹੀ ਲੇਬਰ ਦੇ ਬੱਚਿਆਂ ਨੂੰ ਪੜ੍ਹਾਉਣ ਲਈ  ਨੌਜਵਾਨ ਦਾ ਉਪਰਾਲਾ

ਡਾ ਰਾਜਵਿੰਦਰ ਦੱਸਦੇ ਹਨ ਕਿ ਅਕਸਰ ਜਦ ਇੱਥੋਂ ਲੰਘਦੇ ਸਨ ਤਾਂ ਉਹ ਦੇਖਦੇ ਸਨ ਕਿ ਇਨ੍ਹਾਂ ਪਥੇਰਿਆਂ ਦੇ ਬੱਚੇ ਮਿੱਟੀ ਦੇ ਨਾਲ ਮਿੱਟੀ ਹੋ ਰਹੇ ਹਨ ਤੇ ਇੱਧਰ ਉੱਧਰ ਖੇਡ ਰਹੇ ਹਨ। ਇਹ ਲੇਬਰ ਜੋ ਕੁਝ ਮਹੀਨਿਆਂ ਲਈ ਭੱਠਿਆਂ ਤੇ ਆਉਂਦੀ ਹੈ ਤੇ ਇੱਟਾਂ ਪੱਥ ਕੇ ਚਲੀ ਜਾਂਦੀ ਹੈ, ਇਨ੍ਹਾਂ ਦੇ ਬੱਚੇ ਪੜ੍ਹਾਈ ਤੋਂ ਵਿਹੂਣੇ ਰਹਿ ਜਾਂਦੇ ਹਨ, ਇਹ ਬੱਚੇ ਸਾਧਨਾਂ ਦੀ ਘਾਟ ਕਾਰਨ ਅਤੇ ਹੋਰ ਕਈ ਮੁਸ਼ਕਲਾਂ ਕਾਰਨ ਨਜ਼ਦੀਕੀ ਸਕੂਲਾਂ ਵਿੱਚ ਦਾਖਲਾ ਤੱਕ ਨਹੀਂ ਲੈ ਸਕਦੇ।

ਹੋਰ ਪੜ੍ਹੋ ...
  • Share this:
    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ: ਅਜੋਕੇ ਸਮੇਂ ਦੇ ਵਿਚ ਬੱਚਿਆਂ ਲਈ ਸਿੱਖਿਆ ਅਤਿ ਜ਼ਰੂਰੀ ਹੈ। ਅੱਜ ਜਦੋਂ ਹਰ ਕੋਈ ਇਹ ਸੋਚਦਾ ਹੈ ਕਿ ਉਸਦੇ ਬੱਚੇ ਵਧੀਆ ਸਕੂਲ ਦੇ ਵਿਚ ਪੜ੍ਹਨ ਤਾਂ ਅਜਿਹੇ ਵਿਚ ਦਿਹਾੜੀਦਾਰ ਕਾਮਿਆਂ ਦੇ ਬੱਚਿਆਂ ਦੀ ਪੜ੍ਹਾਈ ਦੀ ਸੋਚ ਰੱਖਣ ਵਾਲੇ ਸ਼ਖਸ ਵੀ ਹਨ। ਇਹ ਕਾਰਜ ਕੀਤਾ ਹੈ, ਪਿੰਡ ਮੌੜ ਦੇ ਵਾਸੀ ਡਾ ਰਾਜਵਿੰਦਰ ਨੇ ਡਾ ਰਾਜਵਿੰਦਰ ਵੱਲੋਂ ਪਿੰਡ ਮੌੜ ਦੇ ਨੇੜੇ ਬਣੇ ਭੱਠਿਆਂ ਦੇ ਉੱਤੇ ਬੱਚਿਆਂ ਲਈ ਵੱਖ ਵੱਖ ਸਕੂਲ ਖੋਲ੍ਹੇ ਗਏ ਹਨ। ਇਹ ਸਕੂਲ ਜਿਨ੍ਹਾਂ ਨੂੰ 'ਮੇਰਾ ਆਪਣਾ ਸਕੂਲ' ਨਾਮ ਦਿੱਤਾ ਗਿਆ ਹੈ ਵਿੱਚ ਭੱਠਿਆਂ 'ਤੇ ਕੰਮ ਕਰਨ ਵਾਲੇ ਭਾਵ ਪਥੇਰਿਆ ਦੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ।

    ਡਾ ਰਾਜਵਿੰਦਰ ਦੱਸਦੇ ਹਨ ਕਿ ਅਕਸਰ ਜਦ ਇੱਥੋਂ ਲੰਘਦੇ ਸਨ ਤਾਂ ਉਹ ਦੇਖਦੇ ਸਨ ਕਿ ਇਨ੍ਹਾਂ ਪਥੇਰਿਆਂ ਦੇ ਬੱਚੇ ਮਿੱਟੀ ਦੇ ਨਾਲ ਮਿੱਟੀ ਹੋ ਰਹੇ ਹਨ ਤੇ ਇੱਧਰ ਉੱਧਰ ਖੇਡ ਰਹੇ ਹਨ। ਇਹ ਲੇਬਰ ਜੋ ਕੁਝ ਮਹੀਨਿਆਂ ਲਈ ਭੱਠਿਆਂ ਤੇ ਆਉਂਦੀ ਹੈ ਤੇ ਇੱਟਾਂ ਪੱਥ ਕੇ ਚਲੀ ਜਾਂਦੀ ਹੈ, ਇਨ੍ਹਾਂ ਦੇ ਬੱਚੇ ਪੜ੍ਹਾਈ ਤੋਂ ਵਿਹੂਣੇ ਰਹਿ ਜਾਂਦੇ ਹਨ, ਇਹ ਬੱਚੇ ਸਾਧਨਾਂ ਦੀ ਘਾਟ ਕਾਰਨ ਅਤੇ ਹੋਰ ਕਈ ਮੁਸ਼ਕਲਾਂ ਕਾਰਨ ਨਜ਼ਦੀਕੀ ਸਕੂਲਾਂ ਵਿੱਚ ਦਾਖਲਾ ਤੱਕ ਨਹੀਂ ਲੈ ਸਕਦੇ।

    ਅਜਿਹੇ ਵਿਚ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਇਨ੍ਹਾਂ ਨੂੰ ਸਿੱਖਿਆ ਭੱਠਿਆਂ ਤੇ ਹੀ ਮੁਹੱਈਆ ਕਰਵਾਈ ਜਾਵੇ। ਸ਼ੁਰੂ ਵਜੋਂ ਉਨ੍ਹਾਂ ਨੇ ਇਕ ਭੱਠੇ ਤੇ ਸਕੂਲ ਸ਼ੁਰੂ ਕੀਤਾ ਅਤੇ ਫਿਰ ਪਿੰਡ ਦੇ ਨੇੜੇ ਹੀ ਤਿੰਨ ਭੱਠਿਆਂ ਤੇ ਅਜਿਹੇ ਸਕੂਲ ਸ਼ੁਰੂ ਕਰ ਦਿੱਤੇ ਗਏ। ਤਿੰਨਾਂ ਸਕੂਲਾਂ ਦੇ ਲਈ ਵੱਖ- ਵੱਖ ਟੀਚਰ ਪਿੰਡ ਦੇ ਵਿੱਚੋਂ ਹੀ ਲਏ ਗਏ ਅਤੇ ਉਨ੍ਹਾਂ ਨੇ ਇਨ੍ਹਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਹੁਣ ਉਹ ਅਧਿਆਪਕ ਵੀ ਦੱਸਦੇ ਹਨ ਕਿ ਬੱਚਿਆਂ ਦੀ ਜ਼ਿੰਦਗੀ ਚ ਵੱਡਾ ਫਰਕ ਆਇਆ ਹੈ ਅਤੇ ਇਹ ਬੱਚੇ ਰਹਿਣ ਸਹਿਣ ਦਾ ਵਧੀਆ ਢੰਗ ਸਿਖ ਗਏ ਹਨ। ਇਹ ਬੱਚੇ ਜੋ ਅੰਗਰੇਜ਼ੀ ਦੇ ਵਿੱਚ ਗਿਣਤੀ ਅਤੇ ਹੋਰ ਵਰਣਮਾਲਾ ਸਿੱਖ ਗਏ ਹਨ ਉੱਥੇ ਇਹ ਬੱਚੇ ਹੁਣ ਖੁਸ਼ ਹਨ।
    First published:

    Tags: Muktsar, News18, Punjab, Students

    ਅਗਲੀ ਖਬਰ