ਕੁਨਾਲ ਧੂੜੀਆ
ਮਲੋਟ- ਬਾਬਾ ਅਮਰਨਾਥ ਸੇਵਾਦਲ ਮਲੋਟ ਵਲੋ ਹਰ ਸਾਲ ਅਮਰਨਾਥ ਯਾਤਰਾ ਮੋਕੇ ਬਾਲਟਾਲ ਵਿਖੇ ਭੰਡਾਰਾ ਲਗਾਇਆ ਜਾਂਦਾ ਹੈ। ਇਸਦੇ ਤਹਿਤ ਇਸ ਵਾਰ ਵੀ 25ਵਾਂ ਵਿਸ਼ਾਲ ਭੰਡਾਰਾ 30 ਜੂਨ ਤੋ ਬਾਲਟਾਲ ਵਿਖੇ ਲਗਾਇਆ ਜਾ ਰਿਹਾ। ਭੰਡਾਰੇ ਲਈ ਰਾਸ਼ਨ ਸਮਗਰੀ ਦੇ ਟਰੱਕ ਝਾਂਬ ਗੈਸਟ ਹਾਊਸ ਤੋ ਬਾਲਟਾਲ ਲਈ ਰਵਾਨਾ ਕੀਤੇ ਗਏ। ਇਨਾ·ਟਰੱਕਾਂ ਨੂੰ ਮਹਾਂਵੀਰ ਗਊਸ਼ਾਲਾ ਦੇ ਮੁਖ ਸੇਵਾਦਾਰ ਪੰਡਿਤ ਸੰਦੀਪ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੇ।
ਇਸ ਮੋਕੇ ੳਨਾ ਨੇ ਸੇਵਾਦਲ ਅਤੇ ਮਲੌਟ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਸ਼ਰਧਾਲੂਆਂ ਲਈ ਅਮਰਨਾਥ ਯਾਤਰਾ ਮੋਕੇ ਲਗਾਏ ਜਾ ਰਹੇ ਭੰਡਾਰੇ ਦੀ ਸ਼ਲਾਘਾ ਕੀਤੀ । ਸੇਵਾਦਲ ਦੇ ਪ੍ਰਧਾਨ ਨੇ ਦਸਿਆ ਕਿ ਸੇਵਾਦਲ ਵਲੋ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਅਮਰਨਾਥ ਯਾਤਰਾ ਮੋਕੇ ਬਾਲਟਾਲ ਵਿਖੇ ਭੰਡਾਰਾ ਲਗਾਇਆ ਜਾਂਦਾ ਹੈ। ਭੰਡਾਰੇ ਵਿਚ ਯਾਤਰੀਆਂ ਲਈ ਤਿੰਨ ਟਾਈਮ ਭੋਜਨ ਅਤੇ ਵਿਸ਼ਰਾਮ ਆਦਿ ਦੀ ਵਿਵਸਥਾ ਕੀਤੀ ਜਾਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।